Sach Te Supna

AMRIT MAAN, GAG STUDIOZ

ਰਾਤੀ ਸੁਪਨੇ ਚ ਪੱਕ ਠੱਕ ਹੋ ਗਯੀ
ਰਾਤੀ ਸੁਪਨੇ ਚ ਪੱਕ ਠੱਕ ਹੋ ਗਯੀ
ਕੇ ਤੂ ਛੇਤੀ ਸਾਡੇ ਵਿਹੜੇ ਢੁਕਣਾ
ਅੱਖ ਖੁਲਗੀ ਮੈਂ ਤਾਂ ਵੀ ਸੋਵਾਂ ਜਾਂਣ ਕੇ
ਖੌਰੇ ਦੂਜੀ ਵਾਰੀ ਆਜੇ ਸੁਪਨਾ
ਅੱਖ ਖੁਲਗੀ ਮੈਂ ਤਾਂ ਵੀ ਸੋਵਾਂ ਜਾਂਣ ਕੇ
ਖੌਰੇ ਦੂਜੀ ਵਾਰੀ ਆਜੇ ਸੁਪਨਾ

ਚਾਂਈ ਚਾਂਈ ਕਰ ਕੇ ਸਹੇਲੀਆਂ ਨੂ ਫੋਨ
ਪੂਛਾਂ ਲੇਹੁੰਗੇਆਂ ਦੇ ਰੰਗ ਵਾਰ ਵਾਰ ਵੇ
ਤਾਜ਼ਾ ਤਾਜ਼ਾ ਤੁੱਸੀ ਰੰਗ ਰੋਗਨ ਕਰਾਯਾ
ਥੋਡੇ ਚਾਡ਼ ਦੂ ਕਢਾਯੀ ਲਾਣੇਦਾਰ ਦੇ
ਜਿੰਦ ਮੂਕ ਜੁ ਜੱਟੀ ਦੀ ਪਰ ਸੋਣੇਯਾ
ਜਿੰਦ ਮੂਕ ਜੁ ਜੱਟੀ ਦੀ ਪਰ ਸੋਣੇਯਾ
ਤੇਰੇ ਲਯੀ ਨੀ ਪ੍ਯਾਰ ਮੁਕਣਾ
ਅੱਖ ਖੁਲਗੀ ਮੈਂ ਤਾਂ ਵੀ ਸੋਵਾਂ ਜਾਂਣ ਕੇ
ਖੌਰੇ ਦੂਜੀ ਵਾਰੀ ਆਜੇ ਸੁਪਨਾ
ਅੱਖ ਖੁਲਗੀ ਮੈਂ ਤਾਂ ਵੀ ਸੋਵਾਂ ਜਾਂਣ ਕੇ
ਖੌਰੇ ਦੂਜੀ ਵਾਰੀ ਆਜੇ ਸੁਪਨਾ

ਸੁਖਾਂ ਸੁਖਦੀ ਨੂ ਅੱਜ ਮਸਾ ਮਿਲੇਯਾ ਨਤੀਜਾ
ਡਾਢੇ ਰਬ ਨੇ ਘੂਮਾਤੀ ਸਾਰੀ ਗੇਮ ਵੇ
ਬਹਲਾ ਸੋਹਣਾ ਲੱਗੇ ਜਦੋਂ ਜੋੜ ਜੋੜ ਵੇਖਾਂ
ਮੇਰੇ ਨਾਮ ਨਾਲ ਤੇਰਾ ਸਰਨੇਮ ਵੇ
ਸਾਰੀ ਉਮਰ ਸੁਣਾਈ ਗਲ ਦਿਲ ਦੀ
ਸਾਰੀ ਉਮਰ ਸੁਣਾਈ ਗਲ ਦਿਲ ਦੀ
ਤੂ ਵੇਖੀ ਜੱਟਾ ਹੋਜੀ ਚੁਪ ਨਾ
ਅੱਖ ਖੁਲਗੀ ਮੈਂ ਤਾਂ ਵੀ ਸੋਵਾਂ ਜਾਂਣ ਕੇ
ਖੌਰੇ ਦੂਜੀ ਵਾਰੀ ਆਜੇ ਸੁਪਨਾ
ਅੱਖ ਖੁਲਗੀ ਮੈਂ ਤਾਂ ਵੀ ਸੋਵਾਂ ਜਾਂਣ ਕੇ
ਖੌਰੇ ਦੂਜੀ ਵਾਰੀ ਆਜੇ ਸੁਪਨਾ

ਸੁਚੇ ਮੋਤੀ ਜਯਾ ਇਸ਼੍ਕ਼ ਲਾਯਾ ਤੇਰੇ ਨਾਲ ਦਿਲੋਂ
ਜਿਹੜਾ ਟੁੱਟ ਜੇ ਦਿਲਾਂ 'ਚ ਹੁੰਦਾ ਕੱਚ ਵੇ
ਸੁਪਨਾ ਵੀ ਜਿਹੜਾ ਆਵੇ ਤੜਕੇ ਦੁਪਿਹਰੇ
ਓ ਕਿਹੰਦੇ ਆ ਸੇਯਾਨੇ ਹੁੰਦਾ ਸਚ ਵੇ
ਓ ਮਾਨਾਂ ਜਿੰਦ ਦਾ ਸਫਰ ਤੇਰੇ ਨਾਲ ਹੀ
ਮਾਨਾਂ ਜਿੰਦ ਦਾ ਸਫਰ ਤੇਰੇ ਨਾਲ ਹੀ
ਗੋਨਿਆਣਾ ਜਾ ਕੇ ਮੁਕਣਾ
ਅੱਖ ਖੁਲਗੀ ਮੈਂ ਤਾਂ ਵੀ ਸੋਵਾਂ ਜਾਂਣ ਕੇ
ਖੌਰੇ ਦੂਜੀ ਵਾਰੀ ਆਜੇ ਸੁਪਨਾ
ਅੱਖ ਖੁਲਗੀ ਮੈਂ ਤਾਂ ਵੀ ਸੋਵਾਂ ਜਾਂਣ ਕੇ
ਖੌਰੇ ਦੂਜੀ ਵਾਰੀ ਆਜੇ ਸੁਪਨਾ

Curiosités sur la chanson Sach Te Supna de Amrit Maan

Qui a composé la chanson “Sach Te Supna” de Amrit Maan?
La chanson “Sach Te Supna” de Amrit Maan a été composée par AMRIT MAAN, GAG STUDIOZ.

Chansons les plus populaires [artist_preposition] Amrit Maan

Autres artistes de Dance music