Saada Pyaar
ਓ ਸਾਡਾ ਪਿਆਰ ਏਦਾ ਦਾ ਸੀ ਹੋ ਗਿਆ
ਜਿਦਾਂ ਉਂਗਲਾਂ ਚੋ ਰੇਤਾ ਕਿਰ ਜਾਂਦਾ
ਓ ਸਾਡਾ ਪਿਆਰ ਏਦਾ ਦਾ ਸੀ ਹੋ ਗਿਆ
ਜਿਦਾਂ ਉਂਗਲਾਂ ਚੋ ਰੇਤਾ ਕਿਰ ਜਾਂਦਾ
ਜਿਹੜਾ ਕੱਲ ਪੁੱਛਿਆ ਸੀ ਮੈਂ ਹਾਲ ਤੇਰਾ
ਸੰਗਾ ਨੇ ਰੰਗਿਆਂ ਚਿਹਰਾ ਲਾਲ ਤੇਰਾ
ਤੇਰੀਆਂ ਫਿਕਰਾਂ ਵਿੱਚ ਲੰਘਿਆ ਪੂਰਾ ਸਾਲ ਮੇਰਾ
ਚੜ੍ਹਦੇ ਸੂਰਜ ਨਾਲ ਆਉਂਦਾ ਸੀ ਖਿਆਲ ਤੇਰਾ
ਨਾ ਸ਼ੱਕ ਹੋਇਆ ਕੇ ਦੂਰੀਆ ਆਣ ਪੈਣ ਗੀਆ
ਜਦ ਕੱਠਿਆ ਨੂੰ ਥੋੜਾ ਹੋ ਚਿਰ ਜਾਂਦਾ
ਸਾਡਾ ਪਿਆਰ ਏਦਾ ਦਾ ਸੀ ਹੋ ਗਿਆ
ਜਿਦਾ ਉਂਗਲਾਂ ਚੋ ਰੇਤਾ ਕਿਰ ਜਾਂਦਾ
ਸਾਡਾ ਪਿਆਰ ਏਦਾ ਦਾ ਸੀ ਹੋ ਗਿਆ
ਜਿਦਾ ਉਂਗਲਾਂ ਚੋ ਰੇਤਾ ਕਿਰ ਜਾਂਦਾ
ਮੈਨੂੰ ਕਹੇ ਰੋ ਕੇ ਗੱਲ ਓਹ ਰਹੀ ਨਾ
ਪਤਾ ਕਿੰਝ ਲੱਗੂ ਜੇ ਗੱਲ ਮੂੰਹੋਂ ਕਹੀ ਨਾ
ਦਿਲ ਤੇਰੇ ਤੇ ਲਕੀਰ ਮੈਥੋਂ ਵਹੀ ਨਾ
ਗੁੱਸਾ ਦੋਹਾ ਨੇ ਸੀ ਕੀਤਾ ਗੱਲ ਸਬਰ ਨਾਲ ਸਹੀ ਨਾ
ਰੋਸ਼ਨੀ ਦਿਖਾ ਕੇ ਏਥੇ ਆਣ ਖਲੋਤੇ ਆ
ਜਿਥੇ ਦਿਲ ਏ ਗਮਾ ਦੇ ਨਾਲ ਘਿਰ ਜਾਂਦਾ
ਸਾਡਾ ਪਿਆਰ ਏਦਾ ਦਾ ਸੀ ਹੋ ਗਿਆ
ਜਿਦਾ ਉਂਗਲਾਂ ਚੋ ਰੇਤਾ ਕਿਰ ਜਾਂਦਾ
ਸਾਡਾ ਪਿਆਰ ਏਦਾ ਦਾ ਸੀ ਹੋ ਗਿਆ
ਜਿਦਾ ਉਂਗਲਾਂ ਚੋ ਰੇਤਾ ਕਿਰ ਜਾਂਦਾ
ਰੇਤੇ ਵਿਚੋਂ ਦੱਸ ਹੁਣ ਤੈਨੂੰ ਕਿੰਝ ਲੱਭੀਏ
ਦਿਲੀ ਜਜ਼ਬਾਤ ਹੁਣ ਕਿੰਝ ਦੱਸ ਦੱਬੀਏ
ਤੈਨੂੰ ਦੂਰ ਕੀਤੇ ਆਲਾ ਅੱਕ ਕਿੰਝ ਚੱਬੀਏ
ਦਿਲ ਕਾਹਦਾ ਦਿਲ ਇਹ ਗਮਾ ਆਲੀ ਡੱਬੀ ਏ
ਭਰਮ ਭੁਲੇਖੇ ਸਭ ਮੇਰੇ ਦੂਰ ਕੀਤੇ ਆ
ਸ਼ਿੰਦੇ ਵਾਅਦੇ ਆਸ਼ਿਕ ਤੋਂ ਫਿਰ ਜਾਂਦਾ
ਸਾਡਾ ਪਿਆਰ ਏਦਾ ਦਾ ਸੀ ਹੋ ਗਿਆ
ਜਿਦਾ ਉਂਗਲਾਂ ਚੋ ਰੇਤਾ ਕਿਰ ਜਾਂਦਾ
ਸਾਡਾ ਪਿਆਰ ਏਦਾ ਦਾ ਸੀ ਹੋ ਗਿਆ
ਜਿਦਾ ਉਂਗਲਾਂ ਚੋ ਰੇਤਾ ਕਿਰ ਜਾਂਦਾ
ਸਾਡਾ ਪਿਆਰ ਏਦਾ ਦਾ ਸੀ ਹੋ ਗਿਆ
ਜਿਦਾ ਉਂਗਲਾਂ ਚੋ ਰੇਤਾ ਕਿਰਰ ਜਾਂਦਾ
ਸਾਡਾ ਪਿਆਰ ਏਦਾ ਦਾ ਸੀ ਹੋ ਗਿਆ
ਜਿਦਾ ਉਂਗਲਾਂ ਚੋ ਰੇਤਾ ਕਿਰ ਜਾਂਦਾ