Likhari

Arjan Dhillon

MXRCI

ਪਹਿਲੀ ਤੱਕਣੀ ਦੇ ਵਿੱਚ
ਪਹਿਲੀ ਵਾਰੀ ਲੈ ਜਾਂਦੈ
ਦਰਜ਼ੀ ਤੋਂ ਲੈ ਨਈਂ ਹੁੰਦਾ
ਜੋ ਮੇਚ ਲਿਖਾਰੀ ਲੈ ਜਾਂਦੈ
ਖਹਿ ਕੇ ਨਾ ਮੁੰਡੇ ਨਾ' ਲੰਘਿਆ ਕਰ
ਓਹਦਾ ਵੀ ਆਹੀ ਕਿੱਤਾ ਐ
ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤਾ ਐ
ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤਾ ਐ

ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤਾ ਐ

ਓ, ਜਿਹੜਾ ਅੜਿਆ ਦੇਵਾਂ ਖ਼ਿਲਾਰ
ਫੱਟਾਂ ਤੇ ਮੱਲ੍ਹਮਾਂ ਵਾਲ਼ੇ ਆਂ
ਸਾਡਾ ਵੈਰ ਵੀ ਮਾੜਾ, ਪਿਆਰ ਵੀ ਮਾੜਾ
ਕਲਮਾਂ ਵਾਲ਼ੇ ਆਂ
ਕਰਦੂੰ ਰਾਤੋ-ਰਾਤ ਮਸ਼ਹੂਰ
ਜੇ ਤੈਨੂੰ topic ਮੰਨ ਲਊਂਗਾ (ਹਾ ਹਾ ਹਾ)
ਕਿੱਥੇ ਭੱਜਕੇ ਜਾਵੇਂਗੀ?
ਤਰਜ਼ਾਂ ਵਿੱਚ ਬੰਨ੍ਹ ਲਊਂਗਾ
ਪਹਿਲਾਂ ਕਿੰਨੇਂ ਨਾਗ ਪਰਾਂਦਿਆਂ ਨੂੰ
ਮੈਂ ਕੀਲ ਬਿਠਾ ਦਿੱਤਾ ਐ
ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤਾ ਐ
ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤਾ ਐ
ਵਿੱਚੋ-ਵਿੱਚੀ ਖੁਸ਼ ਹੋਵੇਂਗੀ
ਸੋਚਾਂ ਵਿੱਚ ਪਾਦੂੰਗਾ
ਤੇਰੇ ਬੁੱਲ੍ਹਾਂ ਦੀ ਗੱਲ ਚੱਕ ਕੇ
ਮੈਂ ਦੁਨੀਆਂ ਨੂੰ ਨਚਾਦੂੰਗਾ
ਜੇ ਕੇਰਾਂ ਜਿੱਦ ਤੇ ਆਗੀ
ਫ਼ਿਰ ਜਾਣੀ ਨਾ ਟਾਲੀ, ਨੀ
ਮੈਥੋਂ ਲਿਖ ਹੋਜੂ, ਕੋਈ ਗੱਲ
ਨਾ ਦੱਸ ਪਰਦੇ ਜੇ ਆਲੀ, ਨੀ
ਓ, ਟੁੱਟੀਆਂ-ਲੱਗੀਆਂ ਦਾ ਹਰ ਕਿੱਸਾ
ਮੈਂ ਦੁਨੀਆਂ ਨੂੰ ਸੁਣਾ ਦਿੱਤਾ ਐ

ਟੁੱਟੀਆਂ-ਲੱਗੀਆਂ ਦਾ ਹਰ ਕਿੱਸਾ
ਮੈਂ ਦੁਨੀਆਂ ਨੂੰ ਸੁਣਾ ਦਿੱਤਾ ਐ

ਨੀ, ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤਾ ਐ
ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤਾ ਐ

ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤਾ ਐ

ਜੋ ਨਜ਼ਰਾਂ ਮੂਹਰੋਂ ਲੰਘਿਆ
'ਤੇ ਜੋ ਹੋਈ ਬੀਤੀ ਆ
ਵੈਰ, ਇਸ਼ਕ, ਜਵਾਨੀ
ਗੱਲ ਦਰਦਾਂ ਦੀ ਕੀਤੀ ਆ
ਯੋਧਿਆਂ ਦੀ ਪਾਵਾਂ ਬਾਤ, ਨੀ
ਮੁੰਡਾ ਟੰਗ ਕੇ ਗਾਊਗਾ
Arjan ਇਤਿਹਾਸ ਸੁਣਾਵੇ
ਨਾਲ਼ੇ ਬਣਾ ਕੇ ਜਾਊਗਾ
ਓ, ਆਕੜ ਵਾਲਾ ਚੁਬਾਰਾ
ਮੈਂ ਕਈਆਂ ਦਾ ਢਾਹ ਦਿੱਤਾ ਐ
ਨੀ, ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤਾ ਐ
ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤਾ ਐ

ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤਾ ਐ

ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤਾ ਐ

Chansons les plus populaires [artist_preposition] Arjan Dhillon

Autres artistes de Dance music