Hathkadiyan
Left me alone, come alive
Left me alone, come alive
ਮੈਂ ਚੰਗੀ-ਭਲੀ ਵੱਸਦੀ ਸੀ
ਮੈਂ ਚੰਗੀ-ਭਲੀ ਵੱਸਦੀ ਸੀ, ਇਸ਼ਕ ਤੇਰੇ ਨੇ ਮੱਤ ਮਾਰੀ
ਵੇ ਰੱਖਤੀ ਸ਼ੁਦਾਈ ਕਰਕੇ
ਵੇ ਰੱਖਤੀ ਸ਼ੁਦਾਈ ਕਰਕੇ ਸੋਹਣਿਆ, ਤੂੰ ਕੁੜੀ ਕੰਵਾਰੀ
ਵੇ ਡੱਕਿਆ ਬਥੇਰਾ ਦਿਲ ਨੂੰ
ਵੇ ਡੱਕਿਆ ਬਥੇਰਾ ਦਿਲ ਨੂੰ, ਕਰੀਆਂ ਕੋਸ਼ਿਸ਼ਾਂ ਬੜੀਆਂ
ਵੇ ਮੈਨੂੰ ਤੇਰੇ ਪਿਆਰ ਦੀਆਂ...
ਵੇ ਜੱਟਾ, ਤੇਰੇ ਪਿਆਰ ਦੀਆਂ ਲੱਗ ਹੀ ਗਈਆਂ ਹੱਥਕੜੀਆਂ
ਵੇ ਮੈਨੂੰ ਤੇਰੇ ਪਿਆਰ ਦੀਆਂ...
ਵੇ ਜੱਟਾ, ਤੇਰੇ ਪਿਆਰ ਦੀਆਂ ਲੱਗ ਹੀ ਗਈਆਂ ਹੱਥਕੜੀਆਂ
ਵੇ ਕੰਮ-ਕਾਰ ਸਾਰੇ ਭੁੱਲ ਗਏ, ਰਹਿ ਗਿਆ ਏ ਚੇਤੇ ਬਸ ਤੂੰ ਵੇ
ਵੇ ਲੰਘਦਾ ਨਾ ਇੱਕ ਪਲ ਵੀ, ਵੇਖਿਆ ਬਗ਼ੈਰ ਤੇਰਾ ਮੂੰਹ ਵੇ
ਵੇ ਕੰਮ-ਕਾਰ ਸਾਰੇ ਭੁੱਲ ਗਏ, ਰਹਿ ਗਿਆ ਏ ਚੇਤੇ ਬਸ ਤੂੰ ਵੇ
ਵੇ ਲੰਘਦਾ ਨਾ ਇੱਕ ਪਲ ਵੀ, ਵੇਖਿਆ ਬਗ਼ੈਰ ਤੇਰਾ ਮੂੰਹ ਵੇ
ਵੇ ਆਵੇ ਨਾ ਸਮਝ ਖੁਦ ਨੂੰ
ਖੁਸ਼ੀਆਂ ਕੈਸੀਆਂ ਚੜ੍ਹੀਆਂ
ਵੇ ਮੈਨੂੰ ਤੇਰੇ ਪਿਆਰ ਦੀਆਂ ਲੱਗ ਹੀ ਗਈਆਂ ਹੱਥਕੜੀਆਂ
ਵੇ ਮੈਨੂੰ ਤੇਰੇ ਪਿਆਰ ਦੀਆਂ...
ਵੇ ਜੱਟਾ, ਤੇਰੇ ਪਿਆਰ ਦੀਆਂ ਲੱਗ ਹੀ ਗਈਆਂ ਹੱਥਕੜੀਆਂ
ਵੇ ਅੱਖੀਆਂ 'ਚ ਨੀਂਦ ਨਾ ਪਵੇ, ਰਾਤ ਮੈਂ ਲੰਘਾਵਾਂ ਜਾਗ-ਜਾਗ ਕੇ
ਜੇ ਅੱਖ ਕਿਤੇ ਲੱਗ ਵੀ ਜਾਂਦੀ, ਰਹਿੰਦੇ ਨੇ ਸਤਾਉਂਦੇ ਤੇਰੇ ਖ਼ਾਬ ਵੇ
ਵੇ ਅੱਖੀਆਂ 'ਚ ਨੀਂਦ ਨਾ ਪਵੇ, ਰਾਤ ਮੈਂ ਲੰਘਾਵਾਂ ਜਾਗ-ਜਾਗ ਕੇ
ਜੇ ਅੱਖ ਕਿਤੇ ਲੱਗ ਵੀ ਜਾਂਦੀ, ਰਹਿੰਦੇ ਨੇ ਸਤਾਉਂਦੇ ਤੇਰੇ ਖ਼ਾਬ ਵੇ
ਵੇ ਅੱਖਰਾਂ 'ਚ ਤੂੰਹੀਓਂ ਦਿਸਦਾ
ਅੱਖਰਾਂ 'ਚ ਤੂੰਹੀਓਂ ਦਿਸਦਾ, ਜਾਣ ਨਾ ਪੜ੍ਹਈਆਂ ਪੜ੍ਹੀਆਂ
ਵੇ ਮੈਨੂੰ ਤੇਰੇ ਪਿਆਰ ਦੀਆਂ ਲੱਗ ਹੀ ਗਈਆਂ ਹੱਥਕੜੀਆਂ
ਵੇ ਮੈਨੂੰ ਤੇਰੇ ਪਿਆਰ ਦੀਆਂ...
ਵੇ ਜੱਟਾ, ਤੇਰੇ ਪਿਆਰ ਦੀਆਂ ਲੱਗ ਹੀ ਗਈਆਂ ਹੱਥਕੜੀਆਂ
ਤੂੰ ਰੱਖ ਲਵੀਂ ਸਾਂਭ-ਸਾਂਭ ਕੇ, ਦਿਲ ਆ ਕੁੜੀ ਦਾ ਨਿਰਾ ਕੱਚ ਵੇ
ਵੇ ਖਾਲੜੇ ਦੇ Sunny ਸੁਣ ਲੈ, ਛੱਡੀਂ ਨਾ ਕਦੇ ਵੀ ਮੇਰਾ ਹੱਥ ਵੇ
ਵੇ ਰੱਖ ਲਵੀਂ ਸਾਂਭ-ਸਾਂਭ ਕੇ, ਦਿਲ ਆ ਕੁੜੀ ਦਾ ਨਿਰਾ ਕੱਚ ਵੇ
ਵੇ ਖਾਲੜੇ ਦੇ Sunny ਸੁਣ ਲੈ, ਛੱਡੀਂ ਨਾ ਕਦੇ ਵੀ ਮੇਰਾ ਹੱਥ ਵੇ
ਵੇ ਮੋੜੀਂ ਨਾ ਕਦੇ ਵੀ ਮੁੱਖ ਤੂੰ
ਮੋੜੀਂ ਨਾ ਕਦੇ ਵੀ ਮੁੱਖ ਤੂੰ, ਸੋਹਣਿਆ, ਤੇਰੇ ਤੋਂ ਆਸਾਂ ਬੜੀਆਂ
ਲੱਗ ਹੀ ਗਈਆਂ ਹੱਥਕੜੀਆਂ
ਵੇ ਮੈਨੂੰ ਤੇਰੇ ਪਿਆਰ ਦੀਆਂ...
ਵੇ ਜੱਟਾ, ਤੇਰੇ ਪਿਆਰ ਦੀਆਂ
ਲੱਗ ਹੀ ਗਈਆਂ ਹੱਥਕੜੀਆਂ