Paar

Bohemia

ਵੇ ਘੜਿਆ ਸੁਣ ਤੇ ਸਹੀ
ਮੇਰੀ ਗੱਲ ਕਦੀ ਸੁਣ ਤੇ ਸਹੀ
ਵੇ ਘੜਿਆ ਮੇਰੀ ਗੱਲ ਕਦੇ ਰੱਖ ਤੇ ਸਹੀ
ਮੇਰੇ ਵੱਲ ਕਦੀ ਤੱਕ ਤੇ ਸਹੀ
ਵੇ ਘੜਿਆ
ਮੈਨੂੰ ਪਾਰ ਲੰਘਾ ਦੇ ਵੇ
ਘੜਿਆ ਮਿੰਨਤਾਂ ਤੇਰੀਆਂ ਕਰਦੀ
ਮੈਨੂੰ ਪਾਰ ਲੰਘਾ ਦੇ ਵੇ
ਘੜਿਆ ਮਿੰਨਤਾਂ ਤੇਰੀਆਂ ਕਰਦੀ
ਪਿਛਾਂਹ ਮੁੜ ਜਾ ਸੋਹਣੀਏ ਨੀ
ਏਥੇ ਕੋਈ ਨਈਓਂ ਤੇਰਾ ਦਰਦੀ
ਮੈਨੂੰ ਪਾਰ ਲੰਘਾ ਦੇ ਵੇ
ਘੜਿਆ ਮਿੰਨਤਾਂ ਤੇਰੀਆਂ ਕਰਦੀ

ਮੇਰਾ ਉੱਤਮ ਯੋਰ ਨਿਤਾਣਾ ਵੇ
ਮੈਂ ਕੱਚਾ ਤਰਨ ਨਾ ਜਾਣਾ ਈ
ਮੇਰਾ ਉੱਤਮ ਯੋਰ ਨਿਤਾਣਾ ਵੇ
ਮੈਂ ਕੱਚਾ ਤਰਨ ਨਾ ਜਾਣਾ ਈ
ਅਸਾਂ ਦੋਹਾਂ ਨੇ ਰੁੜ੍ਹ ਖੁੜ੍ਹ ਜਾਣਾ ਈ
ਮੇਰੀ ਮਿੱਟੀ ਜਾਂਦੀ ਆ ਖ਼ਰਦੀ
ਮੈਨੂੰ ਪਾਰ ਲੰਘਾ ਦੇ ਵੇ
ਘੜਿਆ ਮਿੰਨਤਾਂ ਤੇਰੀਆਂ ਕਰਦੀ
ਪਿਛਾਂਹ ਮੁੜ ਜਾ ਸੋਹਣੀਏ ਨੀ
ਏਥੇ ਕੋਈ ਨਈਓਂ ਤੇਰਾ ਦਰਦੀ
ਮੈਨੂੰ ਪਾਰ ਲੰਘਾ ਦੇ ਵੇ
ਘੜਿਆ ਮਿੰਨਤਾਂ ਤੇਰੀਆਂ ਕਰਦੀ

ਵੇ ਘੜਿਆ ਸੁਣ ਤੇ ਸਹੀ
ਮੇਰੀ ਗੱਲ ਕਦੀ ਸੁਣ ਤੇ ਸਹੀ
ਵੇ ਘੜਿਆ ਮੇਰੀ ਗੱਲ ਕਦੇ ਰੱਖ ਤੇ ਸਹੀ
ਮੇਰੇ ਵੱਲ ਕਦੀ ਤੱਕ ਤੇ ਸਹੀ
ਵੇ ਘੜਿਆ

ਮੇਰੇ ਉਨ ਦਾ ਬਣ ਕੇ ਸਾਥੀ ਵੇ
ਕੀ ਗੱਲ ਤੂੰ ਮੈਨੂੰ ਆਖੀ ਏ
ਮੇਰਾ ਉਨ ਦਾ ਬਣ ਕੇ ਸਾਥੀ ਵੇ
ਕੀ ਗੱਲ ਤੂੰ ਮੈਨੂੰ ਆਖੀ ਵੇ
ਮੇਰੇ ਮਾਰ ਹੁਸਨ ਵੱਲ ਝਾਤੀ ਵੇ
ਗਈ ਲਾਲੀ ਤੇ ਆ ਗਈ ਜ਼ਰਦੀ

ਵੇ ਘੜਿਆ

ਮੈਨੂੰ ਪਾਰ ਲੰਘਾ ਦੇ ਵੇ
ਘੜਿਆ ਮਿੰਨਤਾ ਤੇਰੀਆਂ ਕਰਦੀ

ਵੇ ਘੜਿਆ ਸੁਣ ਤੇ ਸਹੀ
ਮੇਰੀ ਗੱਲ ਕਦੀ ਸੁਣ ਤੇ ਸਹੀ
ਵੇ ਘੜਿਆ ਮੇਰੀ ਗੱਲ ਕਦੇ ਰੱਖ ਤੇ ਸਹੀ
ਮੇਰੇ ਵੱਲ ਕਦੀ ਤੱਕ ਤੇ ਸਹੀ
ਵੇ ਘੜਿਆ

ਮੈਂ ਜਾਂਦੀ ਜਾਂਦੀ ਮਰਜਾਂ ਵੇ
ਗੱਲ ਯਾਰ ਦੇ ਜ਼ਿੰਮੇ ਕਰਜਾਂ ਵੇ
ਮੈਂ ਜਾਂਦੀ ਜਾਂਦੀ ਮਰਜਾਂ ਵੇ
ਗੱਲ ਯਾਰ ਦੇ ਜ਼ਿੰਮੇ ਕਰਜਾਂ ਵੇ
ਅੱਜ ਇਸ਼ਕ ਦੀ ਬੇੜੀ ਚੜ੍ਹਜਾਂ ਵੇ
ਮੇਰੀ ਪੂਰੀ ਹੋ ਜਾਏ ਮਰਜ਼ੀ

ਵੇ ਘੜਿਆ

ਮੈਨੂੰ ਪਾਰ ਲੰਘਾ ਦੇ ਵੇ
ਘੜਿਆ ਮਿੰਨਤਾਂ ਤੇਰੀਆਂ ਕਰਦੀ
ਪਿਛਾਂਹ ਮੁੜ ਜਾ ਸੋਹਣੀਏ ਨੀ
ਏਥੇ ਕੋਈ ਨਈਓਂ ਤੇਰਾ ਦਰਦੀ

ਵੇ ਘੜਿਆ

ਮੈਨੂੰ ਪਾਰ ਲੰਘਾ ਦੇ ਵੇ
ਘੜਿਆ ਮਿੰਨਤਾਂ ਤੇਰੀਆਂ ਕਰਦੀ
ਵੇ ਘੜਿਆ

Chansons les plus populaires [artist_preposition] Bohemia

Autres artistes de Pop rock