Gobind De Lal
ਲਗੀ ਸੂਬੇ ਦੀ ਕਚੈਰੀ
ਚਾਰੇ ਪਾਸੇ ਖੜੇ ਵੈਰੀ
ਛੋਟੇ ਛੋਟੇ ਬੱਚਿਆਂ ਨੇ
ਪਰ ਹਿੰਮਤ ਨਾ ਹਾਰੀ
ਛੋਟੇ ਛੋਟੇ ਬੱਚਿਆਂ ਨੇ
ਪਰ ਹਿੰਮਤ ਨਾ ਹਾਰੀ
ਬੋਲੇ ਸੋਂ ਨਿਹਾਲ ਬੋਲ ਕੇ
ਨੀਹਾਂ ਵੀਚ ਖੜ ਜਾਣਗੇ
ਗੋਬਿੰਦ ਦੇ ਲਾਲ ਸੂਬਿਆਂ
ਸਮਝੀ ਨਾ ਡਰ ਜਾਣਗੇ
ਗੋਬਿੰਦ ਦੇ ਲਾਲ ਸੂਬਿਆਂ
ਦਾਦਾ ਗੁਰੂ ਤੇਗ ਬਹਾਦਰ
ਕਹਿੰਦੇ ਜਿਹਨੂੰ ਹਿੰਦ ਦੀ ਚਾਦਰ
ਦਿੱਲੀ ਜਾ ਸੀਸ ਵਾਰੇਆ
ਪੰਡਿਤਾਂ ਦਾ ਦੇਖ ਨਿਰਾਦਰ
ਸਤਿਗੁਰ ਜੋ ਪਾਏ ਪੂਰਨੇ
ਓਹੀਓ ਅੱਜ ਪੜ੍ਹ ਜਾਣਗੇ
ਗੋਬਿੰਦ ਦੇ ਲਾਲ ਸੂਬਿਆਂ
ਸਮਝੀ ਨਾ ਦਰ ਜਾਣਗੇ
ਗੋਬਿੰਦ ਦੇ ਲਾਲ ਸੂਬਿਆਂ
ਧੰਨ ਸਤਿਗੁਰ ਕਲਗੀਆਂ ਵਾਲਾ
ਖਾਲਸਾ ਪੰਥ ਸਜਾਯਾ
ਚਿੜੀਆਂ ਤੋ ਬਾਜ ਤਰਾਏ
ਗਿੱਧਰਾ ਨੂ ਸ਼ੇਰ ਬਣਾਇਆ
ਪੁੱਤ ਓਸੇ ਪਿਓ ਦੇ ਸੋਚ ਨਾ
ਪੀਛੇ ਪੱਬ ਧਰ ਜਾਣਗੇ
ਗੋਬਿੰਦ ਦੇ ਲਾਲ ਸੂਬਿਆਂ
ਸਮਝੀ ਨਾ ਡਰ ਜਾਣਗੇ
ਗੋਬਿੰਦ ਦੇ ਲਾਲ ਸੂਬਿਆਂ
ਓ ਧੰਨ ਮਾਤਾ ਗੁਜਰੀ
ਪੋਤੇ ਅਪਣੀ ਜਿਹਨੇ ਹੱਥੀ ਤੋਰੇ
ਮੌਤ ਨੂ ਕਰਨ ਸਲਾਮਾਂ
ਇਕ ਦੂਜੇ ਤੋ ਹੋ ਮੂਹਰੇ
ਜੱਗੀ ਨਾ ਮਾਂ ਦਾਦੀ ਦਾ
ਰੋਸ਼ਨ ਜੱਗ ਕਰ ਜਾਣਗੇ
ਗੋਬਿੰਦ ਦੇ ਲਾਲ ਸੂਬਿਆਂ
ਸਮਝੀ ਨਾ ਡਰ ਜਾਣਗੇ
ਗੋਬਿੰਦ ਦੇ ਲਾਲ ਸੂਬਿਆਂ
ਸਮਝੀ ਨਾ ਡਰ ਜਾਣਗੇ
ਗੋਬਿੰਦ ਦੇ ਲਾਲ ਸੂਬਿਆਂ