Moved On
ਵਕਤ ਦੇ ਨੇ ਸਬ ਖੇਲ ਯਾਰਾਂ ਕਸੂਰ ਨਾ ਤੇਰਾ ਨਾ ਮੇਰਾ
ਮੇਰੀ ਦੁਨੀਆਂ ਵਿਚ ਖੁਸ਼ ਨੀ ਮੈਂ ਤੇਰੀ ਵਿਚ ਨਾ ਦਿਲ ਤੇਰਾ
ਨਾ ਸਮਝ ਪਾਇਆ ਸਾਰੀ ਉਮਰ ਮੇਨੂ ਨਾ ਤੈਨੂੰ ਕੁਝ ਸਮਝਾ ਸਕਿਆ
ਹੱਥ ਜੋੜ ਮੈਂ ਮਾਫੀ ਮੰਗਦਾ ਹਾਂ ਛੱਡ ਸ਼ਿਕਵੇ ਵਿਚ ਦੱਸ ਕਿ ਰੱਖਿਆ
ਛੱਡ ਸ਼ਿਕਵੇ ਵਿਚ ਦੱਸ ਕਿ ਰੱਖਿਆ
ਦਿਲ ਪਥਰ ਕੀਤਾ ਤਾਂ ਵੀ ਕਿਯੂ ਮੈਨੂ ਗੈਰ ਨਹੀ ਲਗਦੀ
ਮੁੱੜ ਜ਼ਿੰਦਗੀ ਵਿਚ ਆਈ ਏ ਕੁਛ ਖੈਰ ਨਹੀ ਲਗਦੀ
ਪਿਹਲਾ ਵਾਲਾ ਹਾਸਾ ਤੇਰਾ ਖੋ ਗਿਆ ਲਗਦਾ ਏ
ਅੱਖ ਚੋ ਹੰਜੂ ਅੱਜ ਵ ਮੇਰੇ ਨਾਮ ਦਾ ਵਗਦਾ ਏ
ਓ ਦੂਰ ਏ ਅਖਾਂ ਤੋ, ਦਿਲ ਚੋ ਨਾ ਕੱਡ ਹੋਈ
ਤੇਰੀ photo ਦੇਖਨ ਦੀ ਆਦਤ ਮੇਤੋ ਨਾ ਛੱਡ ਹੋਈ
ਹਾਏ ਪ੍ਯਾਰ ਤਾਂ ਕਰਦੀ ਸੀ ਐਤਬਾਰ ਵੀ ਕਰ ਲੈਂਦੀ
ਜਾਂ ਵਾਰਦਾ ਸੀ ਤੇਥੋ ਇੰਤੇਜ਼ਾਰ ਤਾਂ ਕਰ ਲੈਂਦੀ
ਦਿਲ ਦੋਹਾ ਦਾ ਟੁੱਟਯਾ ਹੁਣ ਸ਼ਿਕਵਾ ਕਿਯੂ ਕਰਦੀ ਏ
ਜੇ ਛੱਡ ਹੀ ਦਿੱਤਾ ਸਾਥ ਤਾਂ ਹੱਸ ਕ ਜ਼ੱਰ ਲੈਦੀਂ
ਓ ਹੋ ਹੋ ਹੋ ਹੋ ਹੋ
ਮੈਂ ਚੜ੍ਹਦੇ ਸੂਰਜ ਵਰਗਾ ਤੇਰੇ ਬਾਜੋ ਢਲਦੀ ਸ਼ਾਮ ਹੋਇਆ
ਕਿ ਦੱਸਾ ਮੈਂ ਦੁਨੀਆ ਨੂ ਕੀਹਦੇ ਲਈ ਗੁਮ ਨਾਮ ਹੋਇਆ
ਸੇਕ ਕ ਅੱਗ ਹੁਣ ਜ਼ਿੰਦਗੀ ਠੰਢੀ ਥਾਰ ਜੀ ਹੋਗਈ ਏ
ਪਿਹਲਾ ਨਾਲੋ ਕਲਮ ਵ ਮੇਰੀ ਬੀਮਾਰ ਜੀ ਹੋਗਈ ਏ
ਕਈ ਸਾਲ ਮੈ ਲਿਖਯਾ ਕਿੱਸਾ ਤੇਰੇ ਮੇਰੇ ਪ੍ਯਾਰ ਦਾ ਨੀ
ਅੱਕ ਗਯਾ ਹਾਂ ਹੁਣ ਨਜ਼ਰ ਵ ਸ਼ਰਮ ਸਾਰ ਜੀ ਹੋਗਈ ਏ
ਚਿੜਾ ਪਿਛੋ ਜ਼ਿੰਦਗੀ ਦੇ ਨ੍ਵੇ ਰੰਗ ਫ੍ਰੋਲੇ ਨੇ,
ਤੇਰੇ ਗਮ ਤੇ ਯਾਦਾਂ ਅਖਾਂ ਤੋਂ ਹੁਣ ਕ੍ਰਤੇ ਓਹਲੇ ਨੇ,
ਕੋਈ ਆਯਾ ਏ ਜ਼ਿੰਦਗੀ ਚ ਮੁੱੜ ਜੇਓਂਦਾ ਕਰ ਗਯਾ ਏ
ਦਿਲ ਨੇ ਕਿਸੇ ਅਣਜਾਨ ਲਯੀ ਮੁੜ ਬੂਹੇ ਖੋਲੇ ਨੇ
ਲੋਕਾ ਸ਼ਾਯਰ ਆਖ ਦਿੱਤਾ ਰੱਜ ਰੱਜ ਕੇ ਤਾਰੀਫ ਦਿੱਤੀ
ਨਾ ਮੇਤੋ ਲਿਖ ਹੋਇਆ ਨਾ ਮੈਂ ਬਣਿਆ ਗਾਇਕ ਨੀ
ਮੈਂ ਅੱਕ ਗਿਆ ਕਰ ਨੀਲਾਮ ਆਪਣੀ ਇਸ਼੍ਕ਼ ਕਹਾਣੀ ਨੂ
ਆਖਰੀ ਸਲਾਮ ਯਾਰੋ ਮੈਂ ਏਸ ਮਿਹਫਿਲ ਦੇ ਲਾਯਕ ਨੀ
ਓ ਹੋ ਹੋ ਹੋ ਹੋ ਹੋ ਹੋ