Sakhiye Sahelie

Gurdas Maan

ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ
ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ
ਦੱਸ ਕਿਉਂ ਨਈ ਜਾਂਦੀ
ਸਾਡੀ ਚੀਸ
ਦੱਸ ਕਿਉਂ ਨਈ ਜਾਂਦੀ
ਸਾਡੀ ਚੀਸ
ਮਿੱਤਰਾਂ ਦੇ ਮੋਹ ਦੀਆਂ
ਸੁਰਮ ਸਲਾਈਆਂ ਅਸੀਂ
ਨੈਣਾਂ ਵਿੱਚ ਪਾਈਆਂ ਪੀਸ ਪੀਸ
ਫੇਰ ਵੀ ਨਾ ਜਾਂਦੀ ਸਾਡੀ ਚੀਸ
ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ

ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ
ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ
ਘੋਲ ਕੇ ਪਿਲਾ ਦੇ ਕੋਈ ਤਵੀਤ
ਘੋਲ ਕੇ ਪਿਲਾ ਦੇ ਕੋਈ ਤਵੀਤ
ਜਾਂ ਤੂੰ ਮੇਰੇ ਯਾਰ ਦਾ
ਲਿਆ ਦੇ ਜੂਠਾ ਪਾਣੀ ਮੈਨੂੰ
ਜਿਨੂੰ ਪੀਕੇ ਹੋ ਜਾਂ ਠੰਡੀ ਸੀਤ
ਜਿਨੂੰ ਪੀਕੇ ਹੋ ਜਾਂ ਠੰਡੀ ਸੀਤ
ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ

ਸੱਖੀਏ ਸਹੇਲੀਏ
ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ
ਆਸ਼ਕਾਂ ਦੀ ਵੱਖਰੀ ਮਸੀਤ
ਆਸ਼ਕਾਂ ਦੀ ਵੱਖਰੀ ਮਸੀਤ
ਪੱਟ ਚੀਰ ਚੀਰ ਕੇ
ਖਵਾਣ ਮਾਂਸ ਮਿੱਤਰਾਂ ਨੂੰ
ਨੀ ਕੌਣ ਕਰੂ ਆਸ਼ਕਾਂ ਦੀ ਰੀਸ
ਕੌਣ ਕਰੂ ਆਸ਼ਕਾਂ ਦੀ ਰੀਸ
ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ

ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ
ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ
ਵੈਦਾਂ ਕੋਲੋਂ ਹੋਣੀਆਂ ਨੀ ਠੀਕ
ਵੈਦਾਂ ਕੋਲੋਂ ਹੋਣੀਆਂ ਨੀ ਠੀਕ
ਜ਼ਰਾ ਜਿੰਨੀ ਠੇਸ ਲੱਗੀ
ਵਿੱਚੋਂ ਟੁੱਟ ਜਾਂਦੀਆਂ ਨੇ
ਪਿਆਰ ਦੀਆਂ ਤੰਦਾਂ ਨੇ ਬਰੀਕ
ਪਿਆਰ ਦੀਆਂ ਤੰਦਾਂ ਨੇ ਬਰੀਕ
ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ

ਸੱਖੀਏ ਸਹੇਲੀਏ
ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ
ਅੱਗ ਨੂੰ ਬਣਾਵਾਂ ਕਿਵੇਂ ਮੀਤ
ਅੱਗ ਨੂੰ ਬਣਾਵਾਂ ਕਿਵੇਂ ਮੀਤ
ਆਸ਼ਕਾਂ ਦੀ ਧੂਣੀ ਵਾਂਗੂ
ਸੀਨੇ ਵਿੱਚ ਧੁੱਖਦੀ ਏ
ਮਰਜਾਣੇ ਮਾਨਾ ਜਿਵੇਂ ਗੀਤ
ਮਰਜਾਣੇ ਮਾਨਾ ਜਿਵੇਂ ਗੀਤ
ਸੱਖੀਏ ਸਹੇਲੀਏ
ਨੀ ਗੁਰਾਂ ਦੀਏ ਚੇਲੀਏ

Chansons les plus populaires [artist_preposition] Gurdas Maan

Autres artistes de Film score