Tera Canada

Jang Dhillon

ਕੰਮ Tim-Horton ਤੇ ਕਰਦੀ ਐ
ਤੂੰ Winnipeg ਦੀ ਬਰਫ ਜਹੀ
ਪੱਲੇ ਪੈਗੀ ਜਟ driver ਦੇ
ਹਾਏ USA ਦੀ ਸੜਕ ਜਹੀ
ਉਹ ਕੱਚੀ ਨੀਂਦਰ ਬੁੜਕ ਕੇ ਉਠਦੇ ਆ
ਜਦ ਵਕਤ ਮਾਰਦੇ ਠੇਡਾ ਨੀ
ਵਕਤ ਮਾਰਦੇ ਠੇਡਾ ਨੀ
ਇਕ ਤੂੰ ਤੇ ਤੇਰਾ Canada ਨੀ
ਦੋਨੇ ਜਟ ਨਾਲ ਚੱਲਦੇ ਟੇਢਾ ਨੀ
ਤੂੰ ਤੇ ਤੇਰਾ Canada ਨੀ
ਦੋਨੇ ਜਟ ਨਾਲ ਚੱਲਦੇ ਟੇਢਾ ਨੀ
ਦੋਨੇ ਜਟ ਨਾਲ ਚੱਲਦੇ ਟੇਢਾ ਨੀ

ਉਹ ਕੁੜੀ cotton ਵਰਗਾ ਜਟ ਪੱਟ ਕੇ
Purse ਪਾਉਂਦੀ ਐ leather ਦਾ
ਆਇਆ ਦੋ ਚੀਜ਼ਾਂ ਦਾ ਭੇਦ ਨਹੀਂ
ਇਕ women ਦਾ ਇਕ weather ਦਾ
ਉਹ ਤੈਨੂੰ ਅੱਖੀਂ ਵੇਖਾ ਉਹ ਉੱਡ ਦੀ
ਜਟ ਦਾ ਜਿਗਰਾ ਐਡਾ ਨੀ
ਜਟ ਦਾ ਜਿਗਰਾ ਐਡਾ ਨੀ
ਇਕ ਤੂੰ ਤੇ ਤੇਰਾ Canada ਨੀ
ਦੋਨੇ ਜਟ ਨਾਲ ਚੱਲਦੇ ਟੇਢਾ ਨੀ
ਤੂੰ ਤੇ ਤੇਰਾ Canada ਨੀ
ਦੋਨੇ ਜਟ ਨਾਲ ਚੱਲਦੇ ਟੇਢਾ ਨੀ
ਜਟ ਨਾਲ ਚੱਲਦੇ ਟੇਢਾ ਨੀ

ਤੇਰੇ ਸੂਟ ਸੰਤਰੀ ਦੱਸਦੇ ਨੇ
ਮੇਰਾ ਪਿਆਰ ਫ਼ਿੱਕਾ ਨੀ ਹੋ ਸਕਦਾ
Green color ਦੇ dollar ਲਈ
ਮੇਰਾ ਖੂਨ ਚਿੱਟਾ ਨੀ ਹੋ ਸਕਦਾ
ਜ਼ਹਿਰੀ ਸ਼ਿਫਟਾਂ ਪਿੱਛੇ ਰੋਲ ਦੇਈਏ
ਸਾਲੀ ਜ਼ਿੰਦਗੀ ਐ ਕੋਈ ਖੇਡਾਂ ਨੀ
ਜ਼ਿੰਦਗੀ ਐ ਕੋਈ ਖੇਡਾਂ ਨੀ
ਇਕ ਤੂੰ ਤੇ ਤੇਰਾ Canada ਨੀ
ਦੋਨੇ ਜਟ ਨਾਲ ਚੱਲਦੇ ਟੇਢਾ ਨੀ
ਤੂੰ ਤੇ ਤੇਰਾ Canada ਨੀ
ਦੋਨੇ ਜਟ ਨਾਲ ਚੱਲਦੇ ਟੇਢਾ ਨੀ
ਜਟ ਨਾਲ ਚੱਲਦੇ ਟੇਢਾ ਨੀ

ਜਿਹੜਾ ਡਰ ਕੇ ਉੱਡ ਜਾਏ ਆਲ੍ਹਣੇ ਚੋਂ
ਉਹ ਮੁੜ ਕੇ ਪੰਛੀ ਬਹਿਣ ਕਿੱਥੇ
ਤੇਰਾ ਸ਼ਹਿਰ Toronto ਕਿੱਥੇ ਐ
ਤੇ ਜੰਗ ਦਾ ਪਿੰਡ plan ਕਿੱਥੇ
ਉਹ dhillon ਵੇਖ਼ੇ ਵਿਚ snap’ਆਂ ਦੇ
ਤੂੰ ਕਰਦੀ ਐ ਜੋ ਚੇੜਾ ਨੀ
ਕਰਦੀ ਐ ਜੋ ਚੇੜਾ ਨੀ
ਇਕ ਤੂੰ ਤੇ ਤੇਰਾ Canada ਨੀ
ਦੋਨੇ ਜਟ ਨਾਲ ਚੱਲਦੇ ਟੇਢਾ ਨੀ
ਤੂੰ ਤੇ ਤੇਰਾ Canada ਨੀ
ਦੋਨੇ ਜਟ ਨਾਲ ਚੱਲਦੇ ਟੇਢਾ ਨੀ
ਦੋਨੇ ਜਟ ਨਾਲ ਚੱਲਦੇ ਟੇਢਾ ਨੀ

Curiosités sur la chanson Tera Canada de Himmat Sandhu

Qui a composé la chanson “Tera Canada” de Himmat Sandhu?
La chanson “Tera Canada” de Himmat Sandhu a été composée par Jang Dhillon.

Chansons les plus populaires [artist_preposition] Himmat Sandhu

Autres artistes de Dance music