Varas Baghel Singh De

Gill Raunta

ਉਦੋਂ ਅਸੀਂ ਕੱਲਾਂ ਜਣਾ ਸਵਾ ਲੱਖ ਨਾ ਲੜਦੇ ਆ
ਹੁਣ ਅਸੀਂ ਸਵਾ ਲੱਖ ਆਏ ਆ
ਜੇ ਸਾਡਾ ਜ਼ੋਰ ਚੱਲਿਆ ਨਾ
ਤੇਰੇ ਬੰਗਲੇ ਨੂੰ ਟਰੈਕਟਰ ਪਾ ਕੇ ਧੂ ਕੇ ਅੰਮ੍ਰਿਤਸਰ ਲੈ ਜਾਂਗੇ

Snipr

ਰੰਗ ਇਕ ਚ ਰੰਗੁਗਾ ਜੇ ਕੋਈ ਧੱਕੇ ਨਾਲ
ਆ ਦੁਨਿਯਾ ਬੋਹਤ ਰੰਗੀ ਨੂ
ਜੇ government ਆ ਕ ਪੌੂਗੀ
ਹੱਥ ਮਿੱਟੀ ਦੇ ਪੁੱਤਾ ਦੀ ਸੰਗੀ ਨੂ
ਫੇਰ ਸੜਕਾਂ ਤੇ ਬਹਿ ਬਹਿ ਕੇ ਸੂਰਮੇ
ਹੱਥੀਂ ਲੰਗਰ ਪਕੌਂਦੇ ਰਹਿਣਗੇ
ਵਾਰਸ ਬਘੇਲ ਸਿੰਘ ਦੇ
ਝੰਡੇ ਕੇਸਰੀ ਝੁਲੌਂਦੇ ਰਹਿਣਗੇ
ਥੋਡੇ barricade ਭੰਨ ਭੰਨ ਕੇ
ਆ ਸਿੰਘ ਦਿੱਲੀ ਔਂਦੇ ਰਹਿਣਗੇ
ਥੋਡੇ barricade ਭੰਨ ਭੰਨ ਕੇ
ਆ ਸਿੰਘ ਦਿੱਲੀ ਔਂਦੇ ਰਹਿਣਗੇ

ਹੋ ਗਿੱਲ ਰੌਂਟੀਆ ਦਬਾਏ ਜਾਣੇ ਨੀ
ਜੋ ਮਿੱਟੀ ਹੋਂਦ ਦੀ ਲੜਾਈ ਲੜਦੇ
ਜਿਥੇ ਜੱਦੋ ਜਿਹਦ ਹੋ ਰੋਟੀ ਟੁੱਕ ਦੀ
ਓਥੇ ਕਾਰੋਬਾਰ ਕਿੱਥੇ ਅੜਦੇ
ਫੇਰ ਅੰਗ ਸੰਗ ਲੈ ਕੇ ਫੌਜ ਲਾਡਲੀ
ਚੌਂਣੀ ਵੈਰੀ ਘਰੇ ਪੌਂਦੇ ਰਹਿਣਗੇ
ਏ ਵਾਰਸ ਬਘੇਲ ਸਿੰਘ ਦੇ
ਝੰਡੇ ਕੇਸਰੀ ਝੁਲੌਂਦੇ ਰਹਿਣਗੇ
ਥੋਡੇ barricade ਭੰਨ ਭੰਨ ਕੇ
ਆ ਸਿੰਘ ਦਿੱਲੀ ਔਂਦੇ ਰਹਿਣਗੇ
ਥੋਡੇ barricade ਭੰਨ ਭੰਨ ਕੇ
ਆ ਸਿੰਘ ਦਿੱਲੀ ਔਂਦੇ ਰਹਿਣਗੇ

ਓ ਵਹਿਮ ਪਾਲੀ ਬੈਠੇ ਆ ਜੋ ਡੱਕ ਲਾਂਗੇ ਲਹਿਰਾਂ ਨੂੰ
ਤੇ ਧੱਕੇ ਨਾਲ ਧਰ ਲਾਂਗੇ ਵਾਣ ਵਿਚ ਪੈਰਾ ਨੂੰ
ਓ ਵਹਿਮ ਪਾਲੀ ਬੈਠੇ ਆ ਜੋ ਡੱਕ ਲਾਂਗੇ ਲਹਿਰਾਂ ਨੂੰ
ਤੇ ਧਕੇ ਕੇ ਨਾਲ ਧਰ ਲਾਂਗੇ ਵਾਣ ਵਿਚ ਪੈਰਾ ਨੂੰ
ਫੇਰ ਲੜਨ ਤੋ ਮਰਨ ਤਾਈਂ ਸੂਰਮੇ
ਜੈਕਾਰੇ ਗੁਰਾਂ ਦੇ ਗਜੋਂਦੇ ਰਹਿਣਗੇ

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

ਏ ਵਾਰਸ ਬਘੇਲ ਸਿੰਘ ਦੇ
ਝੰਡੇ ਕੇਸਰੀ ਝੁਲੌਂਦੇ ਰਹਿਣਗੇ
ਥੋਡੇ barricade ਭੰਨ ਭੰਨ ਕੇ
ਸਿੰਘ ਦਿੱਲੀ ਔਂਦੇ ਰਹਿਣਗੇ
ਸਿੰਘ ਦਿੱਲੀ ਔਂਦੇ ਰਹਿਣਗੇ

ਜਿਹੜੇ ਛਿੱਲ ਤੇ ਬਹਿ ਕੇ ਤੇਰੇ ਪੁਰਖੇ ਰਾਜ ਕਰਦੇ ਸੀ
ਉਹ ਦਿੱਲੀ ਦੀ ਛਿੱਲ ਮੇਰੇ ਪੁਰਖਿਆਂ ਨੇ
ਆਪਣਿਆਂ ਘੋੜਿਆਂ ਮਗਰ ਧੂ ਕੇ ਖੜ ਕੇ ਅੰਮ੍ਰਿਤਸਰ ਰੱਖੀ ਆ

ਜੇ ਟਿੱਬਿਆਂ ਤੇ ਪੈਣ ਤੋ ਕੋਈ ਰੋਕੂਗਾ
ਮੀਂਹ ਨੀਲੇ ਅਸਮਾਨਾ ਦੇ
ਫਾਇਦਾ ਚੱਕੂ ਜੇ ਨਾਜਾਇਜ ਜਾਣ ਜਾਣ ਕੇ
ਕੋਈ power''ਆ ਤੇ ਸਨਮਾਨਾ ਦੇ
ਫੇਰ ਘੋੜਿਆਂ ਦੀ ਕਾਠੀ ਤੋ ਟ੍ਰੈਕਟਰਾਂ ਤਾਈਂ
ਇਤਿਹਾਸ ਦੁਹਰਾਉਂਦੇ ਰਹਿਣਗੇ
ਏ ਵਾਰਸ ਬਘੇਲ ਸਿੰਘ ਦੇ
ਝੰਡੇ ਕੇਸਰੀ ਝੁਲੌਂਦੇ ਰਹਿਣਗੇ
ਥੋਡੇ barricade ਭੰਨ ਭੰਨ ਕੇ
ਸਿੰਘ ਦਿੱਲੀ ਔਂਦੇ ਰਹਿਣਗੇ
ਥੋਡੇ barricade ਭੰਨ ਭੰਨ ਕੇ
ਸਿੰਘ ਦਿੱਲੀ ਔਂਦੇ ਰਹਿਣਗੇ

Curiosités sur la chanson Varas Baghel Singh De de Himmat Sandhu

Qui a composé la chanson “Varas Baghel Singh De” de Himmat Sandhu?
La chanson “Varas Baghel Singh De” de Himmat Sandhu a été composée par Gill Raunta.

Chansons les plus populaires [artist_preposition] Himmat Sandhu

Autres artistes de Dance music