Hauli Hauli

Raj Fatehpur

ਉਹਦਾ ਮਿਲੇ ਪਿਆਰ ਸਾਨੂੰ
ਐਨੇ ਸਾਡੇ ਨਾ ਨਸੀਬ ਸੀ
ਉਹਦੇ ਸੀ ਕਰੀਬ ਅਸੀ
ਤੇ ਉਹ ਹੋਰ ਦੇ ਕਰੀਬ ਸੀ

ਸਾਨੂੰ ਇਹ ਜੁਦਾਈ ਨਾ ਕਬੂਲ
ਅਸੀ ਚੈਨ-ਵੈਨ ਖੋਈ ਜਾਨੇ ਆਂ

ਉਹ ਹੌਲ਼ੀ-ਹੌਲ਼ੀ ਹੋਈ ਜਾਵੇ ਦੂਰ
ਅਸੀ ਨੇੜੇ-ਨੇੜੇ ਹੋਈ ਜਾਨੇ ਆਂ
ਉਹ ਤੇ ਸ਼ਰੇਆਮ ਹੋਇਆ ਕਿਸੇ ਦਾ
ਅਸੀ ਲੁਕ-ਲੁਕ ਰੋਈ ਜਾਨੇ ਆਂ

ਉਹ ਹੌਲ਼ੀ-ਹੌਲ਼ੀ ਹੋਈ ਜਾਵੇ ਦੂਰ
ਅਸੀ ਨੇੜੇ-ਨੇੜੇ ਹੋਈ ਜਾਨੇ ਆਂ
ਉਹ ਤੇ ਸ਼ਰੇਆਮ ਹੋਇਆ ਕਿਸੇ ਦਾ
ਅਸੀ ਲੁਕ-ਲੁਕ ਰੋਈ ਜਾਨੇ ਆਂ

ਗਲ਼ ਵਿੱਚ ਗਾਨੀ, ਗਾਨੀ ਤੇਰੇ ਨਾਮ ਦੀ
ਦੁਨੀਆ ਨੂੰ ਛੱਡ, ਦੀਵਾਨੀ ਤੇਰੀ ਨਾਮ ਦੀ
ਕਹਿੰਦਾ ਸੀ ਤੂੰ ਆਏਗਾ ਵੇ, ਗਲ਼ ਨਾਲ਼ ਲਾਏਗਾ
ਮੈਨੂੰ ਹੈ ਉਡੀਕ ਕਿੰਨੀ ਸੱਚੀ ਉਸ ਸ਼ਾਮ ਦੀ

Raj ਦਿੱਤੇ ਜੋ ਜ਼ਖਮ ਦਿਲ 'ਤੇ
ਅਸੀ ਲੋਕਾਂ ਤੋਂ ਲੁਕਾਈ ਜਾਨੇ ਆਂ
ਉਹ ਤੇ ਸ਼ਰੇਆਮ ਹੋਇਆ ਕਿਸੇ ਦਾ
ਅਸੀ ਲੁਕ-ਲੁਕ ਰੋਈ ਜਾਨੇ ਆਂ

ਉਹ ਹੌਲ਼ੀ-ਹੌਲ਼ੀ ਹੋਈ ਜਾਵੇ ਦੂਰ
ਅਸੀ ਨੇੜੇ-ਨੇੜੇ ਹੋਈ ਜਾਨੇ ਆਂ
ਉਹ ਤੇ ਸ਼ਰੇਆਮ ਹੋਇਆ ਕਿਸੇ ਦਾ
ਅਸੀ ਲੁਕ-ਲੁਕ ਰੋਈ ਜਾਨੇ ਆਂ

ਖੋ ਲਏ ਮੇਰੇ ਹਾਸੇ, ਉਹ ਸੀ ਦੂਰ ਜਦੋਂ ਜਾਣ ਲੱਗਾ
ਮੇਰੇ ਸਾਮ੍ਹਣੇ ਉਹ ਮੇਰੀ ਝੂਠੀ ਸੌਂਹ ਖਾਣ ਲੱਗਾ, ਹਾਏ

ਖੋ ਲਏ ਮੇਰੇ ਹਾਸੇ, ਉਹ ਸੀ ਦੂਰ ਜਦੋਂ ਜਾਣ ਲੱਗਾ
ਮੇਰੇ ਸਾਮ੍ਹਣੇ ਉਹ ਮੇਰੀ ਝੂਠੀ ਸੌਂਹ ਖਾਣ ਲੱਗਾ
ਉਜੜ ਗਈ ਜ਼ਿੰਦਗੀ, ਫੁੱਲ ਕੈਸਾ ਖਿਲਿਆ ਉਹ
ਕਿਸਮਤ ਵਾਲੀ, ਜੀਹਨੂੰ ਬਿਨਾਂ ਮੰਗੇ ਮਿਲ਼ਿਆ ਉਹ

ਕੱਲ੍ਹ ਉਹਦਾ ਸਾਨੂੰ ਆਇਆ ਸੁਫ਼ਨਾ
ਤੇ ਉਹਦੇ ਬਾਂਹਵਾਂ ਵਿੱਚ ਸੋਈ ਜਾਨੇ ਆਂ
ਉਹ ਤੇ ਸ਼ਰੇਆਮ ਹੋਇਆ ਕਿਸੇ ਦਾ
ਅਸੀ ਲੁਕ-ਲੁਕ ਰੋਈ ਜਾਨੇ ਆਂ

ਉਹ ਹੌਲ਼ੀ-ਹੌਲ਼ੀ ਹੋਈ ਜਾਵੇ ਦੂਰ
ਅਸੀ ਨੇੜੇ-ਨੇੜੇ ਹੋਈ ਜਾਨੇ ਆਂ
ਉਹ ਤੇ ਸ਼ਰੇਆਮ ਹੋਇਆ ਕਿਸੇ ਦਾ
ਅਸੀ ਲੁਕ-ਲੁਕ ਰੋਈ ਜਾਨੇ ਆਂ

Chansons les plus populaires [artist_preposition] Jonita Gandhi

Autres artistes de Film score