Bajre Da Sitta
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ
ਬੇਹਿਕੇ ਤੇਰੇ ਸਾਹਵੇਂ
ਸੱਜਣਾ ਦਿਲ ਦਾ ਹਾਲ ਸੁਣਾਵਾਂ
ਸ਼ਾਲਾ ਕਿਧਰੇ ਦਿਨ ਆ ਜਾਵੇ
ਦਰਸ ਤੇਰਾ ਮੈਂ ਪਾਵਾਂ
ਕਦੇ ਵੀ ਦੂਰ ਨਾ ਹੋਵਾਂ, ਛਾਵਾਂ
ਗਮਾਂ ਵਿਚ ਚੂਰ ਨਾ ਹੋਵਾਂ
ਮਿਸ਼ਰੀ ਤੋਂ ਮਿਠਾ
ਮਿਸ਼ਰੀ ਤੋਂ ਮਿਠਾ ਏ
ਤੋ ਨਿੱਂਮ ਨਾਲੋਂ ਕੌੜ੍ਹਿਆਂ
ਬਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਆੱਸਾ
ਤਲੀ ਤੇ ਮਰੋੜਿਆ
ਰੁੱਠੜਾ ਜਾਂਦਾ ਮਾਹੀਆ
ਰੁੱਠੜਾ ਜਾਂਦਾ ਮਾਹੀਆ ਵੇ ਅਸਾਂ
ਗਲੀ ਵਿਚੋਂ ਮੋੜਿਆ ਬਜਰੇ ਦਾ ਸਿੱਟਾ
ਪੱਛੋਂ ਖਾਂਦੀ ਪੂਰਾ ਸਤਾਉਂਦਾ
ਬੱਦਲ ਅੱਗ ਹੈ ਲੌਂਦਾ
ਪੁੱਛਦੀਆਂ ਮੈਨੂ ਪਈਆਂ ਕਣੀਆਂ
ਢੋਲਾ ਕਦੋਂ ਹੈ ਔਂਦਾ
ਮੈਂ ਤੇਰੇ ਨਾਲ ਹੀ ਜਿਓਣਾ ਛਾਵਾਂ
ਤੇਰੇ ਬਿਨ ਮੈਂ ਨਹੀਓ ਹੋਣਾ
ਇਸ਼ਕੇ ਤੋਂ ਬਿਨਾ
ਇਸ਼ਕੇ ਤੋਂ ਬਿਨਾ ਕਦੇ
ਕੁਝ ਵੀ ਨਾ ਔੜਿਆਂ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅਸਾਂ
ਤਲੀ ਤੇ ਮਰੋੜਿਆ
ਰੁੱਠੜਾ ਜਾਂਦਾ ਮਾਹੀਆ
ਰੁੱਠੜਾ ਜਾਂਦਾ ਮਾਹੀਆ ਵੇ ਅਸਾਂ
ਗਲੀ ਵਿਚੋਂ ਮੋਡੇਯਾ ਬਜਰੇ ਦਾ ਸਿੱਟਾ
ਦਿਲ ਮੇਰਾ ਏ ਕੱਚ ਦੀ ਕੋਠੀ
ਨਾਜ਼ੁਕ ਨਾਜ਼ੁਕ ਕੰਧਾਂ
ਟੁੱਟ ਨਾ ਜਾਵੇ ਕਾਲਾ ਕੋਇ
ਬੋਲ ਨਾ ਬੋਲੀ ਮੰਦਾ
ਜਦੋ ਮੈ ਅੰਦਰ ਜਾਵਾਂ ਛਾਵਾ
ਤੇਰੀਆਂ ਆਉਣ ਸਦਾਵਾਂ
ਮੇਰੇ ਦਿਲ ਵਿਚ ਯਾਰਾ
ਮੇਰੇ ਦਿਲ ਵਿਚ ਯਾਰਾ
ਵੇ ਤੂੰ ਪੱਕੇ ਪੈਰੀ ਬੌਡਿਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ
ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ