Ardaas
ਭਾਵੇਂ ਅਸੀਂ ਰਬਾਬ ਦੀ ਧਾਰ ਵਾਲੇ
ਲੌਨੀ ਚੋਟ ਨਗਾਰੇ ਤੇ ਜਾਣਦੇ ਆ
ਸਾਡੇ ਹੱਥਾਂ ਚੋ ਲੰਘਦੀਆਂ ਕਈ ਸਦੀਆਂ
ਮਿੱਟੀ ਜਦੋ ਪੰਜਾਬ ਦੀ ਛਾਣ ਦੇ ਆ
ਆਜੋ ਗੁਰੂ ਦਾ ਆਸਰਾ ਓਟ ਲੈ ਕੇ
ਇਸ ਵਕਤ ਦੇ ਪਾਸੇ ਨੂੰ ਥਲੀਏ ਜੀ
ਅਸੀਂ ਖੇਡ ਦੇ ਹੋਏ ਕਿੰਨੀ ਦੂਰ ਆ ਗਏ
ਹੁਣ ਵੇਲਾ ਹੈ ਘਰਾਂ ਨੂੰ ਚਲੀਏ ਜੀ
ਦਾੜ੍ਹਿਆਂ ਦੁਮਾਲਿਆਂ ਦੇ ਮੂਲ ਪਈ ਜਾਂਦੇ ਨੇ
ਕੱਲੇ ਕੱਲੇ ਸਰ ਦੀ ਤਲਾਸ਼ ਹੋਈ ਜਾਂਦੀ ਏ
ਤਾਰਿਆਂ ਦੀ ਛਾਵੇਂ ਹੀ ਦੀਵਾਨ ਸਜੇ ਪਏ ਨੇ
ਜੰਗਲਾਂ ਵਿਚ ਅਰਦਾਸ ਹੋਈ ਜਾਂਦੀ ਏ
ਤਾਰਿਆਂ ਦੀ ਛਾਵੇਂ ਹੀ ਦੀਵਾਨ ਸਜੇ ਪਏ ਨੇ
ਜੰਗਲਾਂ ਵਿਚ ਅਰਦਾਸ ਹੋਈ ਜਾਂਦੀ ਏ
ਉਚੇ ਉਚੇ ਠਿੱਲ੍ਹੇ ਕੀਤੇ ਸੰਘਣੇ ਕਮਾਦ ਨੇ
ਜਿਥੇ ਜਿਥੇ ਸਿੰਘ ਦੀਆਂ ਛਾਉਣੀਆਂ ਆਬਾਦ ਨੇ
ਗੁਰੂ ਦੀ ਹਜੂਰੀ ਬੈਠੇ ਨੇੜੇ ਜਿਹੇ ਹੁੰਦੇ ਨੇ
ਦੁੱਖ ਸੁਖ ਸੋਹਣਿਆਂ ਕਮੀਜ਼ਾਂ ਜਿਹੇ ਹੁੰਦੇ ਨੇ
ਸਿਦਕਾਂ ਦੇ ਪੂਰੇ ਬੰਦ ਬੰਦ ਵਾਰੀ ਜਾਂਦੇ ਨੇ
ਸਿਦਕਾਂ ਦੇ ਪੂਰੇ ਬੰਦ ਬੰਦ ਵਾਰੀ ਜਾਂਦੇ ਨੇ
ਸਾਰੀ ਹੀ ਜਮਾਤ ਵੇਖੋ ਪਾਸ ਹੋਈ ਜਾਂਦੀ ਏ
ਤਾਰਿਆਂ ਦੀ ਛਾਵੇਂ ਹੀ ਦੀਵਾਨ ਸਜੇ ਪਏ ਨੇ
ਜੰਗਲਾਂ ਵਿਚ ਅਰਦਾਸ ਹੋਈ ਜਾਂਦੀ ਏ
ਤਾਰਿਆਂ ਦੀ ਛਾਵੇਂ ਹੀ ਦੀਵਾਨ ਸਜੇ ਪਏ ਨੇ
ਜੰਗਲਾਂ ਵਿਚ ਅਰਦਾਸ ਹੋਈ ਜਾਂਦੀ ਏ
ਇਹ ਕਹਿ ਜਿਹੇ ਖਾਲਸੇ ਨੇ ਰੰਗ ਬਣੇ ਪਏ ਨੇ
ਘੋੜੇ ਦੀਆਂ ਕਾਠੀਆਂ ਪਲੰਗ ਬਣੇ ਪਏ ਨੇ
ਨਿੱਘ ਵਿਚ ਬੈਠੇ ਕਯੋਂ ਉਜਾੜਾ ਭੁੱਲ ਜਾਣੇ ਆ
ਸਰਹੰਦ ਚਮਕੌਰ ਮਾਛੀਵਾੜਾ ਭੁੱਲ ਜਾਣੇ ਆ
ਜਿਥੇ ਜਿਥੇ ਬਾਜਾਂ ਵਾਲਾ ਪੈਰ ਧਰੀ ਜਾਂਦਾ ਏ
ਜਿਥੇ ਜਿਥੇ ਬਾਜਾਂ ਵਾਲਾ ਪੈਰ ਧਰੀ ਜਾਂਦਾ ਏ
ਕਾਲੀ ਜਿਹੀ ਰਾਤ ਪ੍ਰਕਾਸ਼ ਹੋਈ ਜਾਂਦੀ ਏ
ਤਾਰਿਆਂ ਦੀ ਛਾਵੇਂ ਹੀ ਦੀਵਾਨ ਸਜੇ ਪਏ ਨੇ
ਜੰਗਲਾਂ ਵਿਚ ਅਰਦਾਸ ਹੋਈ ਜਾਂਦੀ ਏ
ਤਾਰਿਆਂ ਦੀ ਛਾਵੇਂ ਹੀ ਦੀਵਾਨ ਸਜੇ ਪਏ ਨੇ
ਜੰਗਲਾਂ ਵਿਚ ਅਰਦਾਸ ਹੋਈ ਜਾਂਦੀ ਏ
ਧਨ ਏ ਤੂੰ ਧੰਨ ਤੇਰਾ ਜੇਰਾ ਬਾਜਾਂ ਵਾਲਿਆਂ
ਆਸਰਾ ਬਥੇਰਾ
ਆਸਰਾ ਬਥੇਰਾ ਮੈਨੂੰ ਤੇਰਾ ਬਾਜਾਂ ਵਾਲਿਆਂ
ਆਸਰਾ ਬਥੇਰਾ