It’s Okay God
ਓ, ਜਦੋਂ ਬਾਰੀ ਜਾਣ ਦੀ ਹੁੰਦੀ ਆ ਨਾ
ਤਾਂ ਸੁੱਤੇ ਨੂੰ ਵੀ ਪਤਾ ਲੱਗ ਜਾਂਦਾ
ਜਦੋਂ ਮੌਤ ਆਉਣੀ ਹੁੰਦੀ ਆ ਨਾ, ਪੁੱਤ
ਕੁੱਤੇ ਨੂੰ ਵੀ ਪਤਾ ਲੱਗ ਜਾਂਦਾ
ਮੇਰੇ ਨਾਲ਼ ਕੌਣ ਜੁੜਿਆ ਤੇ ਕਾਹਤੋਂ ਜੁੜਿਆ
ਮੇਰੇ ਨਾਲ਼ ਕੌਣ ਜੁੜਿਆ ਤੇ ਕਾਹਤੋਂ ਜੁੜਿਆ
ਮੈਂ ਸੱਚੀ ਦੱਸਾਂ, ਮੈਨੂੰ ਟੁੱਟੇ ਨੂੰ ਵੀ ਪਤਾ ਲੱਗ ਜਾਂਦਾ (Oh, boy)
Yeah, Proof
ਓ, ਇਹ ਦੁਨੀਆਦਾਰੀ ਨੇ ਮੈਨੂੰ ਅਕਲ ਸਿਖਾਈ
ਜਦੋਂ ਤੁਰ ਗਈ ਸੀ ਬੇਬੇ ਕਦੇ ਮੁੜਕੇ ਨਹੀਂ ਆਈ
ਮੇਰੀ family ਦੀ family ਚੋਂ ਬਚੇ ਤਿੰਨ-ਚਾਰ
ਜਿਹੜੇ ਬਚੇ ਤਿੰਨ-ਚਾਰ ਬਸ ਓਹੀ ਮੇਰੇ ਯਾਰ
ਮੈਂ ਕਿੰਨਾ ਕੁੱਝ ਕਰਿਆ, ਮੈਂ ਕਿੰਨਾ ਕੁੱਝ ਜਰਿਆ
ਮੈਂ ਮੇਰੇ ਤੇ ਹੈਰਾਨ ਆਂ, ਮੈਂ ਅਜੇ ਵੀ ਨਹੀਂ ਮਰਿਆ
ਓ, ਮੈਂ ਜੋ ਵੀ ਕੁੱਝ ਸਿਖਦਾ, ਮੈਂ ਓਹੀ ਕੁੱਝ ਲਿਖਦਾ
ਮੈਂ ਜੋ ਵੀ ਕੁੱਝ ਲਿਖਦਾ, ਹੈ ਓਹੀ ਕੁੱਝ ਵਿਕਦਾ
ਓ, ਕਿੰਨੇ ਦੂਰ ਮੈਥੋਂ ਬਦਲ ਕੇ ਚਾਲ ਹੋ ਗਏ
ਕਿੰਨੇ anti ਹੋ ਗਏ, ਕਿੰਨੇ ਮੇਰੇ ਨਾਲ਼ ਹੋ ਗਏ
ਬੇਬੇ-ਬਾਪੂ ਨੂੰ ਗਏ ਨੂੰ ਦਸ ਸਾਲ ਹੋ ਗਏ
ਤਾਂਹੀ ਛੋਟੀ ਉਮਰ 'ਚ ਚਿੱਟੇ ਵਾਲ਼ ਹੋ ਗਏ
ਹੋ, ਸਾਡੀ ਯਾਰੀ one take, ਕਿੰਨੇ ਨਿਕਲ਼ੇ ਨੇ fake
ਪਹਿਲਾਂ ਕਰਕੇ ਗੱਦਾਰੀ ਕਹਿੰਦੇ; "ਹੋ ਗਈ mistake"
ਓ, ਮੇਰਾ ਜਿਗਰਾ ਬਥੇਰਾ, ਮੇਰਾ ਦਿਲ ਵੀ ਬਥੇਰਾ
ਅਸੀ ਹੱਸ ਕੇ ਬੈਠੀ ਜਾਂ ਚਾਹੇ ਕੰਡਿਆਂ 'ਤੇ ਡੇਰਾ
ਮੇਰੇ ਲੇਖਾਂ ਨੂੰ ਹੀ ਮੇਰੇ ਸੀ ਖਿਲਾਫ਼ ਕਰਤਾ
ਖੁਸ਼ੀਆਂ ਦਾ ਵਰਕਾ ਹੀ ਸਾਫ਼ ਕਰਤਾ
ਓ, ਮੇਰੀ ਜ਼ਿੰਦਗੀ ਦੇ ਨਾਲ਼ ਜੀਹਨੇ ਧੋਖਾ ਕਰਿਆ
ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ
ਓ, ਜਮਾ tension ਨਾ ਲਿਓ ਮੈਨੂੰ ਧੋਖਾ ਦੇਕੇ
ਮੈਂ ਹੋਰ ਬਹੁਤ ਧੋਖੇ ਜਰੇ ਆ
ਮੇਰੇ ਨਾਲ਼ ਚਾਹੇ ਬੰਦੇ ਖਰੇ ਆ
ਪਰ ਚੱਕਰ ਇਹ ਆ ਕਿ ਮਾਂ-ਪਿਓ ਪਰੇ ਆ
ਮੈਂ ਤਾਂ ਕਦੇ ਕਿਸੇ ਦਾ ਗੁੱਸਾ ਕੀਤਾ ਹੀ ਨਹੀਂ
ਚਾਹੇ ਕੋਈ ਧੋਖਾ ਦੇਦੇ, ਚਾਹੇ ਪਿੱਠ 'ਤੇ ਛੁਰੀ ਮਾਰੇ
ਆਪਾਂ ਹਰ ਇੱਕ ਗੱਲ 'ਤੇ laugh ਕਰਤਾ
ਓ, ਮੈਨੂੰ ਹਰ ਇੱਕ ਬੰਦਾ ਤਾਂਹੀ ਧੋਖੇ ਦੇ ਜਾਂਦਾ
ਪਤਾ ਵੀ ਇਹਨੇ ਮੰਨ ਨਹੀਂ ਜਾਣਾ
ਕਿਉਂਕਿ ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ
ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ
ਓ, ਐਥੇ ਸੁਰ ਵੀ ਵਿਕਾਊ ਆ, ਤੇ ਸਾਜ ਵੀ ਵਿਕਾਊ ਆ
ਖੁੱਲ੍ਹ ਜਾਂਦੇ ਛੇਤੀ, ਹੁਣ ਰਾਜ ਵੀ ਵਿਕਾਊ ਆ
ਲਹੂ ਵੀ ਵਿਕਾਊ ਆ, ਲਿਹਾਜ ਵੀ ਵਿਕਾਊ ਆ
ਤਖਤ ਵਿਕਾਊ ਆ, ਤੇ ਤਾਜ ਵੀ ਵਿਕਾਊ ਆ
ਓ, ਕਾਂਵਾਂ ਦੀ ਤਾਂ ਛੱਡੋ, ਐਥੇ ਬਾਜ ਵੀ ਵਿਕਾਊ ਆ
ਬਚਣਾ ਜੇ ਮੌਤੋਂ ਯਮਰਾਜ ਵੀ ਵਿਕਾਊ ਆ
ਕਿਸ਼ਤੀ ਵਿਕਾਊ ਆ, ਜਹਾਜ ਵੀ ਵਿਕਾਊ
ਪਰ ਵੀ ਵਿਕਾਊ, ਪਰਵਾਜ਼ ਵੀ ਵਿਕਾਊ ਆ
ਓ, ਸੁਰਮਾ ਵਿਕਾਊ, nose pin ਵੀ ਵਿਕਾਊ
ਜੀਹਦੇ ਉਤੇ ਕਾਲ਼ਾ ਤਿਲ ਉਹੋ ਤਿਲ ਵੀ ਵਿਕਾਊ
ਐਥੇ ਵਿਕਦੀਆਂ ਬਾਤਾਂ, ਐਥੇ ਵਿਕਦੀਆਂ ਰਾਤਾਂ
ਬੜੇ ਸਸਤੇ ਨੇ ਹੁਣ ਚੰਗੇ ਦਿਨ ਵੀ ਵਿਕਾਊ
ਓ, ਐਥੇ ਮਹਿੰਦੀਆਂ ਤੋਂ ਨਾਮ ਬੜੀ ਛੇਤੀ ਮਿੱਟਦੇ
ਐਥੇ ਝੂਠੇ-ਮੂਠੇ ਲੋਕ ਸੱਚੀ ਬਣੇ ਪਿੱਟਦੇ
ਐਥੇ ਹੁੰਦੇ ਨੇ ਡ੍ਰਾਮੇ ਨਾਮ ਲੈਕੇ ਪਿਆਰ ਦਾ
ਸਾਲ਼ੇ ਪਾਕੇ ਨੇ glycerine ਹੰਝੂ ਸਿਟਦੇ
ਓ, ਮੇਰਾ nature ਹੀ ਇਹ, ਕਦੇ ਮੈਂ ਨਾ ਡੋਲ੍ਹਦਾ
ਮੇਰਾ ਬੋਲਦਾ ਤਜਰਬਾ, ਨੀ ਮੈਂ ਨਾ ਬੋਲਦਾ
ਓ, ਨੀ ਮੈਂ ਉਬਲ਼ਦੇ ਪਾਣੀ ਵਿੱਚੋਂ ਦੇਖ ਨਿਕਲ਼ਾ
ਮੇਰਿਆਂ ਹਾਲਾਤਾਂ ਮੈਨੂੰ ਭਾਫ਼ ਕਰਤਾ
ਇਸੇ ਗੱਲੋਂ ਦੇਣ ਧੋਖੇ, ਪਤਾ ਮੰਨ ਜਾਣਾ ਮੈਂ
ਕਿਉਂਕਿ ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ
ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ
ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ (ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ)