Chitta Ho Giya Lahoo

K S narula, Lal Chand Yamla Jatt

ਹੋ ਹੋ

ਚਿੱਟਾ ਹੂ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ
ਚਿੱਟਾ ਹੂ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ
ਗਰਜ ਬਿਨਾ ਨਾ ਕੋਈ ਰਿਸ਼ਤੇਦਾਰੀ ਨਾ ਕੋਈ ਖੋਟ ਕਬੀਲਾ
ਅਣਖ ਜਿੰਦੇ ਵਿਚ ਰਹੀ ਕੋਈ ਨੀ ਬਣਿਆ ਫਿਰੇ ਰੰਗੀਲਾ
ਬਿਨਾ ਗਰਜ ਤੋਂ ਕੌਣ ਕਿੱਸੇ ਦੀ ਝੂਠੀ ਤੌਮਤ ਸ਼ਹੁ
ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ

ਦੇਵਤਿਆਂ ਤੋਂ ਦੈਂਤ ਬਣੇ ਤੇ , ਦੈਂਤ ਤੋਂ ਜਿਨ ਜਨਾਤ
ਬੰਦੇ ਸੀ ਜੋ ਬਣੇ ਦਰਿੰਦੇ, ਨਾਰੀ ਬਣੀ ਆਬਾਦ
ਭਲਾ ਕਿੱਸੇ ਦਾ ਲੱਖ ਕਰੋ ਚਾਹੇ, ਓਹੀ ਖਾਣ ਨੂ ਪਊ
ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ

ਖੌਫ ਖੁਦਾ ਦਾ ਕੋਈ ਨੇ ਕਰਦਾ, ਹਰ ਕੋਈ ਮੰਨ ਦਾ ਕਾਲਾ
ਬਿਨਾ ਵੱਜਾ ਤੋਂ ਬਣਿਆ ਫਿਰਦਾ, ਰਾਣੀ ਖਾ ਦਾ ਸਾਲਾ
ਇਕ ਦੂਜੇ ਤੋਂ ਕੋਈ ਨੀ ਡਰਦਾ ਕੌਣ ਕੀਸੇ ਨੂ ਕਹੁ
ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ

ਏਹੋ ਹਾਲ ਰਿਹਾ ਜੇ ਜੱਗੋਂ ਹੋ ਜਉ ਮੁਸ਼ਕਿਲ ਜੀਣਾ
ਅਮ੍ਰਿਤ ਦੀ ਥਾਂ ਹਰ ਬੰਦੇ ਨੂ ਜਹਿਰ ਪਾਊਗਾ ਪੀਣਾ
ਸੋਚਾ ਦੇ ਵਿਚ ਵਕਤ ਬੀਤ ਜਾਓ ਨੀਂਦ ਕਦੀ ਨਾ ਪਊ
ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ

ਅੱਜ ਕਾਲ ਦੇ ਹੀਰਾਂ ਤੇ ਰਾਂਝੇ , ਫਿਰਦੇ ਨੇ ਹਲਕਾਏ
ਵਨ ਪਵਨੈ fashion ਤਕ ਕੇ ਕਯੋਂ ਨਾ ਜੀ ਲਾਲਚਾਹੇ
ਗਂਡਾ ਗਾਰਡੀ ਤੇ ਬਦਕਾਰੀ ਲਾ ਲਾ ਸਟੇ ਆਉ
ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ

ਛੱਡ ਦਿਆਂ ਨੂ ਬੁੱਚੜ ਬਣ ਗਏ ਦੇਵਤਿਆਂ ਦੇ ਜਾਏ
ਅਕਲ ਛੁਰੀ ਨਾਲ ਵੱਡ ਵੱਡ ਖਾਂਦੇ ਵੇਖੇ ਮਾਸ ਪਰਾਏ
ਨਹੀ ਰਿਹਾ ਐਤਬਾਰ ਕਿੱਸੇ ਤੇ ਕੋਣ ਕਿੱਸੇ ਕੋਲ ਬਉ
ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ
ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ

Curiosités sur la chanson Chitta Ho Giya Lahoo de Lal Chand Yamla Jatt

Qui a composé la chanson “Chitta Ho Giya Lahoo” de Lal Chand Yamla Jatt?
La chanson “Chitta Ho Giya Lahoo” de Lal Chand Yamla Jatt a été composée par K S narula, Lal Chand Yamla Jatt.

Chansons les plus populaires [artist_preposition] Lal Chand Yamla Jatt

Autres artistes de Traditional music