Sajna de deed
ਕੰਧਾਂ ਉੱਤੇ ਲੱਗੇ ਹੋਏ ਨਿਸ਼ਾਨ ਦੱਸਦੇ
ਸੱਜਣਾ ਦੀ ਦੀਦ ਚ ਨਾ ਦੇਰ ਲੱਗਣੀ
ਤੋਲੀ ਨੀ ਪਿਆਰ ਮੇਰਾ ਨੋਟਾਂ ਬਦਲੇ
ਚਲਦੇ ਨਾ ਥੱਕੇ ਨਾਂ ਹੀ ਰਾਹ ਬਦਲੇ
ਰਾਹ ਸੱਜਣਾਂ ਦਾ ਤੱਕਾਂ ਤੇ ਸਵੇਰ ਲੱਗਣੀ
ਅੱਖ ਤੇਰੇ ਲੱਗੀ ਨਾ ਕਦੇ ਫੇਰ ਲੱਗਣੀ
ਕੰਧ ਉੱਤੇ ਲੱਗੇ ਹੋਏ ਨਿਸ਼ਾਨ ਦੱਸਦੇ
ਸੱਜਣਾ ਦੀ ਦੀਦ ਚ ਨਾ ਦੇਰ ਨਹੀਂ ਲੱਗਣੀ
ਇਸ਼ਕ ਤੇਰੇ ਨੇ ਕਮਲੇ ਕੀਤਾ,ਨੱਚਦੇ ਵਿੱਚ ਖੁਮਾਰਾਂ
ਨਾਮ ਤੇਰੇ ਦੇ ਰੰਗ ਚ ਰੰਗੇ,ਜੂੜੀਆਂ ਦਿਲ ਦੀਆਂ ਤਾਰਾਂ
ਜਦੋਂ ਰੱਬ ਦੀ ਏ ਸੱਜਣਾ ਨੂੰ ਮੇਹਰ ਲੱਗਣੀ
ਦੁਆ ਫੱਕਰਾਂ ਦੀ ਦਿਲ ਉਤੇ ਫੇਰ ਲੱਗਣੀ
ਕੰਧ ਉੱਤੇ ਲੱਗੇ ਹੋਏ ਨਿਸ਼ਾਨ ਦੱਸਦੇ
ਸੱਜਣਾ ਦੀ ਦੀਦ ਚ ਨਾ ਦੇਰ ਲੱਗਣੀ
ਉੱਡ ਗਏ ਵਿੱਚ ਕਿਤੇ ਦੂਰ ਅਸਮਾਨੀ
ਨਜਰਾਂ ਵਿੱਚ ਕਿੱਥੇ ਅਉਦੇ ਨੇ
ਲੋਕਾਂ ਦੇ ਨੇ ਯਾਰ ਮਤਲਬੀ,ਮਿੱਥ ਕੇ ਨਿਸ਼ਾਨੇ ਲਾਉਦੇ ਨੇ
ਤੂਰ ਭੁੱਲੇ ਤੈਨੂੰ ਸਦੀਆਂ ਦੀ ਵਹਿਲ ਲੱਗਣੀ
ਬਿਨ ਤੇਰੇ ਇਹ ਜਿੰਦ ਸਾਨੂੰ ਜੇਲ ਲੱਗਣੀ