Hussan Illahi [LoFi]
ਜੰਨਤਾਂ ਨੂੰ ਹੋਕੇ ਸਾਡੇ ਪੈਰ ਤੇਰੇ ਕਰਕੇ
ਖੁਦਾ ਕਰੀ ਜੰਦਾ ਪੂਰੀ ਖੈਰ ਤੇਰੇ ਕਰਕੇ
ਲੱਗਿਆ ਹਵਾਵਾਂ ਹਵਾਵਾਂ ਸੌਕੀ ਬੈਠੀ
ਤੈਨੂੰ ਅੱਖ ਮੇਰੀ ਤੱਕਦੀ ਨਾ ਗੈਰ ਤੇਰੇ ਕਰਕੇ
ਹੁਸਨ ਇਲਾਹੀ ਤੇਰਾ ਇਸ਼ਕ ਹੈ ਵੰਡ ਦਾ
ਚੇਤਾ ਤੇਰਾ ਭੈੜਾ ਆਵੇ ਮੌਸਮ ਵੀ ਠੰਡ ਦਾ
ਦੁੱਗਣੇ ਜੇ ਹੋਗੇ ਸਾਡੇ ਸ਼ੌਂਕ ਅਤੇ ਪਿਆਰ ਦੋਵੇ
ਕਰਲੋ ਸਲਾਮ ਜੀ ਕ਼ੁਬੂਲ ਫਰਜ਼ੰਦ ਦਾ
ਰਹੇ ਉੰਗਲਾਂ ਤੇ hello hi ਚੜੀ ਤੇਰੇ ਵਸਤੇ
ਆ ਗਿਆ ਨੀ ਦੇਖ ਮੁੰਡਾ Surrey ਤੇਰੇ ਵਸਤੇ
ਵਾਜਰੀ ਅੱਖਾਂ ਦੇ ਵਿੱਚੋ ਕਹ ਕੇ ਕਾਹਦਾ ਲੰਘੀ ਤੂੰ
ਗ਼ਜ਼ਲ ਮੁੰਡੇ ਨੇ ਥਾ ਏ ਘੜੀ ਤੇਰੇ ਵਸਤੇ
ਹਿੱਸੇ ਮੇਰੇ ਆਈ ਤੇਰੀ ਦੀਦ ਬੇਸ਼ਕੀਮਤੀ
ਕੱਖਾਂ ਭਾ ਸ਼ਹਿਦ ਲਈ ਖਰੀਦ ਬੇਸ਼ਕੀਮਤੀ
ਸ਼ਾਇਦ ਕੋਈ ਪਿੱਛਲੇਯਾਂ ਜਨਮਾਂ ਦੀ ਖੱਟੀ ਸੀ
ਜੋ ਅਸਲ ਆ ਬਣ ਗਈ ਉਮੀਦ ਬੇਸ਼ਕੀਮਤੀ
ਹੋ ਕੱਚ ਦੀਆਂ ਵੰਗਾਂ ਵਾਂਗੂ ਰੱਖੂ ਤੇਰੇ ਚਾਹ ਨੀ
ਜਾਨ ਭਾਵੇਂ ਮੰਗ ਤੈਨੂੰ ਸਿਵੇਯਾਂ ਤੇ ਨਾ ਨੀ
ਚਿੱਟੀਏ ਨੀ ਚਿੱਟੇਯਾਂ ਗੁਲਾਬਾ ਦਾ ਤੂ ਇਤਰ ਏ
ਚਿੱਤ ਕਰੇ ਤੇਰੇ ਲਈ ਮੈਂ ਹੋ ਜਾ ਫਨਾ ਨੀ
ਪਾਵੇ ਵਾਂਗੂ ਗੱਲਾਂ ਕਰੇ ਨਵੀਂ ਤੇਰਾ ਤੇਰੇ ਨਾਲ
ਦੱਸ ਕਿਹਨੂੰ ਹੋਇਆ ਨਹੀਂ ਪਿਆਰ ਤੇਰੇ ਚਹਿਰੇ ਨਾਲ
ਨਵੀਂ ਨੇ ਨਵੇ ਏ ਕੈਯੀ ਗੀਤ ਲਿਖੇ ਤੇਰੇ ਲਈ
ਜਾਂਦੀ ਆਉਂਦੀ ਸੁਣ ਜਾਵੀ ਬੇਹ ਕੇ ਕਦੇ ਮੇਰੇ ਨਾਲ
ਦੇਖ ਬਨਜਾਰੇ ਤੈਨੂੰ ਆ ਵਸੇ ਸ਼ਹਿਰ ਚ
ਝਾਂਜਰ ਜੋ ਪਾਈ ਮੁੱਲ ਮੋੜੇ ਸਜੇ ਪੈਰ ਚ
ਮੁਖੜੇ ਤੇ ਤਿੱਲ ਤੇਰਾ ਕਰਦਾ ਮਖਾਉਲ
ਤੈਨੂੰ ਨਜ਼ਰਾਂ ਬੱਚੋਂ’ਦਾ ਏਹੇ ਸਿਖਰ ਦੁਪਹਿਰ ਚ
ਕਸਮ ਖੁਦਾ ਦੀ ਖੁਦ ਤੂ ਵੀ ਤੇਰੇ ਜੇਹੀ ਨਹੀਂ
ਜੇ ਮੈਂ ਚੰਨ ਸੋਹਣਾ ਅੰਖਾਂ ਓਹ ਵੀ ਜਮਾ ਸਹੀ ਨੀ
ਸਾਰਾ ਕੁਛ ਕਹ ਦਿੱਤਾ ਇੱਕੋ ਇਸ ਗੀਤ ਵਿੱਚ
ਸੁਣ ਕੇ ਤੂ ਦੱਸੀ ਜੇ ਕੋਈ ਕਮੀ ਪੇਸ਼ੀ ਰਹੀ ਨੀ