Gulabi Paani
ਬਿਰਖ ਨਿਭਾਈਆਂ ਟਾਹਣੀਆਂ
ਤੇ ਅਸਾਂ ਨਿਭਾਈ ਧੌਣ
ਹੱਥ ਤਾਂ ਕੱਤਦੇ ਪੂਣੀਆਂ ਨੂੰ
ਬੁੱਲ੍ਹ ਤਾਂ ਗਾਉਂਦੇ ਗਾਉਣ
ਇੱਕ ਉਡਣ ਤਿੱਤਰ ਖੰਭੀਆਂ
ਜੋ ਅੱਗ ਕਲੇਜੇ ਲਾਉਣ
ਇੱਕ ਉਡਣ ਤਿੱਤਰ ਖੰਭੀਆਂ
ਜੋ ਅੱਗ ਕਲੇਜੇ ਲਾਉਣ
ਗੁਲਾਬੀ ਪਾਣੀ ਨੀ ਹੋ ਗਿਆ ਖੂਹਾਂ ਦਾ
ਮੇਲਾ ਹੋ ਗਿਆ ਏ ਅੱਜ ਦੋ ਰੂਹਾਂ ਦਾ
ਖਿੜ ਗਿਆ ਕੇਸੂ ਨੀ ਸੁੱਨੀਆਂ ਥਾਵਾਂ ਤੇ
ਦੀਵੇ ਜੱਗ ਪਏ ਨੀ ਕੱਚੀਆਂ ਰਾਹਵਾਂ ਤੇ
ਰੰਗ-ਢੰਗ ਬਦਲ ਗਿਆ ਪਿੰਡ ਦੀਆਂ ਜੂਹਾਂ ਦਾ
ਗੁਲਾਬੀ ਪਾਣੀ ਨੀ ਹੋ ਗਿਆ ਖੂਹਾਂ ਦਾ
ਮੇਲਾ ਹੋ ਗਿਆ ਏ ਅੱਜ ਦੋ ਰੂਹਾਂ ਦਾ
ਇਹ ਧਾਗਾ ਮੇਰੇ ਦਾਜ ਦਾ
ਮੈਨੂੰ ਲਗਦੈ ਸਕਾ ਭਰਾ
ਮੈਨੂੰ ਅਗਲੇ ਘਰ ਵਿੱਚ ਤੋਰ ਕੇ
ਹਾਏ, ਕੱਲੀ ਰਹਿ ਜੂ ਮਾਂ
ਨੀ ਮੈਂ ਕੰਮ-ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈ ਲਾਂ ਨਾਪ
ਜੋ ਤੇਰੇ ਦਿਲ ਵਿੱਚ ਧੜਕ ਰਿਹੈ ਮੈਨੂੰ ਬਿਲਕੁਲ ਸੁਣਦਾ ਸਾਫ਼
ਜੋ ਤੇਰੇ ਦਿਲ ਵਿੱਚ ਧੜਕ ਰਿਹੈ ਮੈਨੂੰ ਬਿਲਕੁਲ ਸੁਣਦਾ ਸਾਫ਼
ਗਿੱਧਾ ਪੈਣ ਲਗਾ, ਹਾਏ ਆਪ ਮੁਹਾਰੇ ਨੀ
ਸ਼ਗਣ ਮਨਾਉਂਦੀਆਂ ਨੂੰ ਚੜ੍ਹ ਗਏ ਤਾਰੇ ਨੀ
ਲਿਸ਼-ਲਿਸ਼ ਕਰਦਾ ਏ ਸੂਹਾਪਣ ਮੂੰਹਾਂ ਦਾ
ਗੁਲਾਬੀ ਪਾਣੀ ਨੀ ਹੋ ਗਿਆ ਖੂਹਾਂ ਦਾ
ਮੇਲਾ ਹੋ ਗਿਆ ਏ ਅੱਜ ਦੋ ਰੂਹਾਂ ਦਾ