Uchiyaan Dewaraan

Bilal Saeed

ਕਦੀ ਤੂੰ ਇਸ ਗਲੀ ਦੇ ਹੀ ਅਗਲੇ ਮੋੜ 'ਤੇ ਮਿਲਦਾ ਸੀ
ਤੈਨੂੰ ਖ਼ਬਰ ਸੀ ਸਾਰੀ ਕਿ ਹਾਲ ਜੋ ਮੇਰੇ ਦਿਲ ਦਾ ਸੀ
ਤੂੰ ਭੁੱਲ ਗਿਆ ਸਾਰੀਆਂ ਉਹ ਗੱਲਾਂ ਤੇ ਮੈਂ ਨਾ ਭੁੱਲੀ ਵੇ ਸੱਜਣਾ
ਕੀ ਅੱਜ ਮੈਨੂੰ ਵੇਖ ਕੇ ਵੀ ਹੱਥ 'ਤੇ ਤੇਰੇ ਚਾਹ ਡੁੱਲ੍ਹੀ ਨਾ ਸੱਜਣਾ
ਵੇਖੀ ਤੇਰੀ ਵਫ਼ਾ ਸੱਜਣਾ, ਭੁੱਲ ਗਈ ਸੀ ਮੈਂ ਰਾਹ ਸੱਜਣਾ
ਜਾਂਦੀ-ਜਾਂਦੀ ਖੋ ਗਈ ਸਾਂ ਖ਼ਾਬਾਂ ਦੇ ਵਿੱਚ ਤੇਰੇ
ਮੈਂ ਤਾਂਹੀ ਉਚੀਆਂ ਦੀਵਾਰਾਂ ਰੱਖੀਆਂ ਇਸ ਦੇ ਚਾਰ-ਚਫ਼ੇਰੇ
ਨਾਲੇ ਸਾਂਭ ਕੇ ਰੱਖਿਆ ਸੀ, ਕੋਈ ਦਿਲ 'ਚ ਨਾ ਲਾ ਲਏ ਡੇਰੇ
ਹਾਂ, ਮੇਰਾ ਪਹਿਲਾਂ ਵੀ ਦਿਲ ਟੁੱਟਿਆ, ਫ਼ਿਰ ਤੋੜਿਆ ਤੂੰ ਇੱਕ ਵਾਰੀ
ਕਿਉਂ ਦਿਲ ਦੀ ਦੀਵਾਰਾਂ 'ਤੇ ਮੈਂ ਤੇਰੇ ਲਈ ਬਨਾਈ ਬਾਰੀ?

ਅਜੇ ਤੇ ਹੋਈ ਸੀ ਸ਼ੁਰੂਆਤ, ਸੋਹਣੀਏ
ਬਦਲ ਗਏ ਕਿਉਂ ਜਜ਼ਬਾਤ, ਸੋਹਣੀਏ?
ਬੁਰਾ ਮੇਰੇ ਦਿਲ ਵਾਲਾ ਹਾਲ ਕੀਤਾ ਈਹ
ਜੋ ਤੇਰੇ ਨਾਲ ਹੋਈ, ਮੇਰੇ ਨਾਲ ਕੀਤਾ ਈਹ
ਕਿਸੇ ਗੱਲ 'ਤੇ ਜੇ ਤੈਨੂੰ ਕੋਈ ਸ਼ੱਕ ਸੀ
ਪੁੱਛ ਲੈਂਦੀ ਮੇਰੇ ਕੋਲੋਂ, ਤੈਨੂੰ ਹੱਕ ਸੀ
ਇੱਕ ਵਾਰੀ ਮੇਰਾ ਨਾ ਖਿਆਲ ਕੀਤਾ ਈਹ
ਜੋ ਤੇਰੇ ਨਾਲ ਹੋਈ, ਮੇਰੇ ਨਾਲ ਕੀਤਾ ਈਹ

ਇਸ਼ਕ ਦੀ ਬੇੜੀ ਲਵੇ ਹੁਲਾਰੇ
ਚੱਲਦੇ ਨਹੀਂ ਫ਼ਿਰ ਦਿਲ ਦੇ ਚਾਰੇ
ਡੁੱਬ ਕੇ ਹੀ ਬਸ ਮਿਲਨ ਕਿਨਾਰੇ
ਤਰ ਜਾਂਦੇ ਜੋ ਰਹਿਣ ਬਿਚਾਰੇ

ਆਉਂਦੀਆਂ ਜਦ ਇਸ਼ਕ ਬਹਾਰਾਂ
ਛਿੜ ਜਾਂਦੇ ਨੇ ਮੇਘ-ਮਲਾਰਾਂ
ਖੁੱਲ੍ਹ ਜਾਂਦੀ ਇਹ ਦਿਲ ਦੀ ਬਾਰੀ
ਕਰ ਲੋ ਭਾਵੇਂ ਉਚੀਆਂ ਦੀਵਾਰਾਂ

ਉਚੀਆਂ ਦੀਵਾਰਾਂ
ਓ, ਦਿਲ ਦੀਆਂ ਉਚੀਆਂ ਦੀਵਾਰਾਂ
ਇਸ਼ਕ ਦੀਆਂ ਉਚੀਆਂ ਦੀਵਾਰਾਂ
ਕਰ ਲੋ ਭਾਵੇਂ ਉਚੀਆਂ ਦੀਵਾਰਾਂ

ਤੇਰੇ ਲਈ ਤੇ ਸਾਰੀ ਦੁਨੀਆ ਨਾਲ ਲੜ ਲਾਂਗੇ
ਤੂੰ ਜੀਏ ਤੇ ਤੇਰੀਆ ਈਹ ਆਪ ਮਰ ਲਾਂਗੇ
ਹੋ, ਤੂੰ ਜੀਏ ਤੇ ਤੇਰੀਆ ਈਹ ਆਪ ਮਰ ਲਾਂਗੇ
ਤੂੰ ਜੀਏ ਤੇ ਤੇਰੀਆ ਈਹ ਆਪ ਮਰ ਲਾਂਗੇ
ਮੈਂ ਕਰਕੇ ਉਚੀਆਂ ਦੀਵਾਰਾਂ ਰੱਖ ਲਾਂਗੀ ਦਿਲ ਦੇ ਚਾਰ-ਚਫ਼ੇਰੇ
ਨਾਲੇ ਸਾਂਭ ਕੇ ਰੱਖ ਲਾਂਗੀ ਤੈਨੂੰ ਦਿਲ 'ਚ ਛੁਪਾ ਕੇ ਮੇਰੇ
ਹਾਂ, ਮੇਰਾ ਪਹਿਲਾਂ ਵੀ ਦਿਲ ਟੁੱਟਿਆ, ਨਾ ਤੋੜੀ ਫ਼ਿਰ ਇੱਕ ਵਾਰੀ
ਇਸ ਦਿਲ ਦੀ ਦੀਵਾਰਾਂ 'ਤੇ ਮੈਂ ਤੇਰੇ ਲਈ ਬਣਾਈ ਬਾਰੀ

Curiosités sur la chanson Uchiyaan Dewaraan de बिलाल सईद

Quand la chanson “Uchiyaan Dewaraan” a-t-elle été lancée par बिलाल सईद?
La chanson Uchiyaan Dewaraan a été lancée en 2021, sur l’album “Uchiyaan Dewaraan”.
Qui a composé la chanson “Uchiyaan Dewaraan” de बिलाल सईद?
La chanson “Uchiyaan Dewaraan” de बिलाल सईद a été composée par Bilal Saeed.

Chansons les plus populaires [artist_preposition] बिलाल सईद

Autres artistes de Film score