Aayi Shagnan Di Raat [Jhankar Beats]

K Pannalal, Labh Singh

ਆਯੀ ਸ਼ਗਨਾਂ ਦੀ ਰਾਤ ਹੋਈ ਪਹਿਲੀ ਮੁਲਾਕਾਤ
ਆਯੀ ਸ਼ਗਨਾਂ ਦੀ ਰਾਤ ਹੋਈ ਪਹਿਲੀ ਮੁਲਾਕਾਤ
ਗੱਲ ਪੁੱਛਦੀ ਨੂੰ ਲੱਗੇ ਚੰਨਾ ਸੰਗ ਵੇ
ਤੈਨੂੰ ਆਈ ਆ ਕਿ ਨਹੀਂ ਮੈਂ ਪਸੰਦ ਵੇ
ਤੈਨੂੰ ਆਈ ਆ ਕਿ ਨਹੀਂ ਮੈਂ ਪਸੰਦ ਵੇ

ਤੱਕ ਗੋਲ ਗੋਲ ਮੁਖ ਲਹਿ ਗਯੀ ਉਮਰਾਂ ਦੀ ਭੁੱਖ
ਤੱਕ ਗੋਲ ਗੋਲ ਮੁਖ ਲਹਿ ਗਯੀ ਉਮਰਾਂ ਦੀ ਭੁੱਖ
ਤੇਰਾ ਰੂਪ ਦੇਖ ਰਹਿ ਗਿਆ ਮੈ ਦੰਗ ਨੀ
ਨੀ ਤੂੰ ਸੱਚੀ ਮੁੱਚੀ ਚੌਦਵੀਂ ਦਾ ਚੰਦ ਨੀ
ਨੀ ਤੂੰ ਸੱਚੀ ਮੁੱਚੀ ਚੌਦਵੀਂ ਦਾ ਚੰਦ ਨੀ

ਮਹਿਕ ਪੁਰ ਦੀ ਹਵਾ ਨੇ ਕਿਊ ਖਿਲਾਰੀ
ਬਿੱਲੋ ਨੀ ਤੱਕ ਤੇਰੀ ਤਸਵੀਰ
ਤੈਨੂੰ ਲੱਗਦੀ ਮੈ ਕਿੰਨੀ ਕ ਪਿਆਰੀ
ਹਾਏ ਨੀ ਜਿੰਨੀ ਰਾਂਝਣੇ ਨੂੰ ਹੀਰ

ਮੈ ਵੀ ਐਨ ਮੁਟਿਆਰ ਤੂੰ ਵੀ ਸੋਹਣਾ ਸਰਦਾਰ
ਮੈਨੂੰ ਪਲਕਾਂ ਚ ਕਰਲੇ ਤੂੰ ਬੰਦ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ

ਤੂੰ ਵੀ ਦਸ ਸੁਪਨਾ ਜੇ ਕੋਈ ਆਇਆ

ਚੰਨਾ ਵੇ ਅਸਾਂ ਮਿਲੇ ਬੜੀ ਵਾਰੀ

ਓ ਨੀ ਤੂੰ ਹੱਸ ਕੇ ਕਦੀ ਸੀ ਬੁਲਾਇਆ

ਨਹੀਂ ਵੇ ਚੰਨਾ ਉਹਦੋਂ ਸੀ ਕੰਵਾਰੀ

ਤਕ ਲਾਲ ਸੂਹੇ ਬੁਲ ਭੋਰ ਭੁੱਲ ਜਾਂਦੇ ਫੁਲ
ਵਾਂਗ ਮੋਤੀਆਂ ਦੇ ਚਿੱਟੇ ਚਿੱਟੇ ਦੰਦ ਨੀ
ਨੀ ਤੂੰ ਸੱਚੀ ਮੁੱਚੀ ਚੌਦਵੀਂ ਦਾ ਚੰਦ ਨੀ
ਨੀ ਤੂੰ ਸੱਚੀ ਮੁੱਚੀ ਚੌਦਵੀਂ ਦਾ ਚੰਦ ਨੀ

ਰਹੇ ਨੈਣ ਤੇਰੀ ਦੀਦ ਦੇ ਪਿਆਸੇ

ਹਾਏ ਨੀ ਰਹੀ ਸਾਨੂੰ ਵੀ ਉਡੀਕ

ਆਈ ਜਾਂਦੇ ਅੱਜ ਬੁੱਲ੍ਹਾ ਉੱਤੇ ਹਾਸੇ

ਹਾਏ ਨੀ ਤੈਨੂੰ ਪੀ ਜਾ ਲਾਕੇ ਡੀਕ

ਤੇਰੇ ਪਿਆਰ ਦੇ ਸਰੂਰ
ਤੇਰੀ ਹੂਰ ਕੀਤੀ ਚੂਰ
ਤੇ ਤੂੰ ਗਬਰੂ ਮੈ ਪਤਲੀ ਪਤੰਗ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ

ਵੇਲੇ ਬੈਠ ਕੇ ਬਣਾਇਆ ਰੱਬ ਤੈਨੂੰ

ਚੰਨਾ ਵੇ ਕੋਈ ਹੋਰ ਗੱਲ ਤੋਰ

ਨਾਰ ਜੁੜ ਗਯੀ ਸਬੱਬੀ ਸੋਹਣੀ ਮੈਨੂੰ

ਮਾਹੀ ਵੇ ਤੂੰ ਹੈ ਚੰਨ ਮੈ ਚਕੋਰ

ਤੇਰੇ ਨੈਣਾ ਚੋ ਸ਼ਰਾਬ ਪੀਂਦਾ ਰਹੁ ਸਦਾ ਲਾਭ
ਵਿੱਚ ਘੋਲ ਘੋਲ ਤੇਰਾ ਗੋਰਾ ਰੰਗ ਨੀ
ਨੀ ਤੂੰ ਸੱਚੀ ਮੁੱਚੀ ਚੌਦਵੀਂ ਦਾ ਚੰਦ ਨੀ
ਨੀ ਤੂੰ ਰੱਬ ਦੀ ਸੋਹ ਚੌਦਵੀਂ ਦਾ ਚੰਦ ਨੀ

ਆਈ ਸ਼ਗਨਾਂ ਦੀ ਰਾਤ ਹੋਇ ਪਹਿਲੀ ਮੁਲਾਕਾਤ
ਗੱਲ ਪੁੱਛਦੀ ਨੂੰ ਲੱਗੇ ਚੰਨਾ ਸੰਗ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ

ਓ ਨੀ ਤੂੰ ਸੱਚੀ ਮੁੱਚੀ ਚੌਦਵੀਂ ਦਾ ਚੰਦ ਨੀ

Curiosités sur la chanson Aayi Shagnan Di Raat [Jhankar Beats] de सुरिंदर कौर

Qui a composé la chanson “Aayi Shagnan Di Raat [Jhankar Beats]” de सुरिंदर कौर?
La chanson “Aayi Shagnan Di Raat [Jhankar Beats]” de सुरिंदर कौर a été composée par K Pannalal, Labh Singh.

Chansons les plus populaires [artist_preposition] सुरिंदर कौर

Autres artistes de Film score