Sarkaaran
ਅਸੀਂ ਹਾਰੇ ਹੰਭੇ ਆ ਓਏ ਲੋਕ ਬਿਮਾਰ ਜਿਹੇ
ਅਸੀਂ ਅੱਜ ਵੀ ਦਿੰਦੇ ਆ ਅਸਲਾ ਦੀ ਮਾਰ ਜਿਹੇ
ਅਸੀਂ ਹਾਰੇ ਹੰਭੇ ਆ ਓਏ ਲੋਕ ਬਿਮਾਰ ਜਿਹੇ
ਅਸੀਂ ਅੱਜ ਵੀ ਦਿੰਦੇ ਆ ਅਸਲਾ ਦੀ ਮਾਰ ਜਿਹੇ
ਸਾਡੇ ਪੈਰ ਰੋੜ੍ਹਿਆਂ ਤੇ , ਸਿਰੋਂ ਕਾਰਾਂ ਚਲਦੀਆਂ ਨੇ
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ
ਸਾਡੀਆਂ ਹੀ ਗੱਲਾਂ ਲਈ ਅਖਬਾਰਾਂ ਪਲਦੀਆਂ ਨੇ
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ
ਸਭ ਰੱਲੇ ਕਬੂਤਰ ਨੇ , ਚਿਟੇ ਤੇ ਗੋਲੇ ਓਏ
ਸਾਨੂੰ ਭਾ ਬਦਾਮਾਂ ਦੇ ਵੇਚਣ ਏ ਛੋਲ਼ੇ ਓਏ
ਸਭ ਰੱਲੇ ਕਬੂਤਰ ਨੇ , ਚਿਟੇ ਤੇ ਗੋਲੇ ਓਏ
ਸਾਨੂੰ ਭਾ ਬਦਾਮਾਂ ਦੇ ਵੇਚਣ ਏ ਛੋਲ਼ੇ ਓਏ
ਮੂਹੋ ਮਿੱਠਾ ਬੋਲਣ ਜੋ , ਇਹ ਸ਼ਕਲਾਂ ਕਲ ਦੀਆਂ ਨੇ
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ
ਸਾਡੀਆਂ ਹੀ ਗੱਲਾਂ ਲਈ ਅਖਬਾਰਾਂ ਪਲਦੀਆਂ ਨੇ
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ
ਧੰਨ ਸਾਡਾ ਜਾ ਦੱਬਿਆ ਇਹਨਾਂ ਵਿਚ ਵਿਦੇਸ਼ਾਂ ਦੇ
ਅਸੀਂ ਮਰਕੇ ਲਾਉਂਦੇ ਓਏ ਕਰਜੇ ਪ੍ਰਦੇਸਾਂ ਦੇ
ਧੰਨ ਸਾਡਾ ਜਾ ਦੱਬਿਆ ਇਹਨਾਂ ਵਿਚ ਵਿਦੇਸ਼ਾਂ ਦੇ
ਅਸੀਂ ਮਰਕੇ ਲਾਉਂਦੇ ਓਏ ਕਰਜੇ ਪ੍ਰਦੇਸਾਂ ਦੇ
ਸਾਨੂੰ ਫਿਕਰ ਹੈਂ ਰੋਟੀ ਦਾ ਜਦ ਸ਼ਾਮਾਂ ਢਲਦੀਆਂ ਨੇ
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ
ਸਾਡੀਆਂ ਹੀ ਗੱਲਾਂ ਲਈ ਅਖਬਾਰਾਂ ਪਲਦੀਆਂ ਨੇ
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ
ਇਹਨਾਂ ਹੀ ਵੰਡ ਦਿਤੇ ਪਾਣੀ ਪੰਜ ਦਰਿਆਵਾਂ ਦੇ
ਚੁਣ ਚੁਣ ਮਰਵਾ ਦਿਤੇ ਹੀਰੇ ਪੁੱਤ ਮਾਵਾਂ ਦੇ
ਇਹਨਾਂ ਹੀ ਵੰਡ ਦਿਤੇ ਪਾਣੀ ਪੰਜ ਦਰਿਆਵਾਂ ਦੇ
ਚੁਣ ਚੁਣ ਮਰਵਾ ਦਿਤੇ ਹੀਰੇ ਪੁੱਤ ਮਾਵਾਂ ਦੇ
ਇਹੀ ਸਰਕਾਰਾਂ ਨੇ ਜੋ ਅੱਤਵਾਦ ਕਲਦੀਆਂ ਨੇ
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ
ਸਾਡੀਆਂ ਹੀ ਗੱਲਾਂ ਲਈ ਅਖਬਾਰਾਂ ਪਲਦੀਆਂ ਨੇ
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ