Sardarni - Original
ਕੱਲੀ ਕੱਲੀ ਗੱਬਰੂ ਨੂੰ ਮੰਗ ਦਸ ਦੇ ਨੀ ਕਿਹੜੇ ਕਿਹੜੇ ਰੰਗ ਆ ਪਸੰਦ ਦੱਸ ਦੇ
ਕੱਲੀ ਕੱਲੀ ਗੱਬਰੂ ਨੂੰ ਮੰਗ ਦਸ ਦੇ ਨੀ ਕਿਹੜੇ ਕਿਹੜੇ ਰੰਗ ਆ ਪਸੰਦ ਦੱਸ ਦੇ
ਸਾਡੇ ਵੱਲੋਂ ਪੂਰੀ ਆ ਤਿਆਰੀ ਬੱਲੀਏ
ਕਦੋਂ ਆ ਪੜ੍ਹਾਉਣੇ ਨੀ ਤੂੰ ਨੰਦ ਦੱਸ ਦੇ
ਕਦੋਂ ਆ ਪੜ੍ਹਾਉਣੇ ਨੀ ਤੂੰ ਨੰਦ ਦੱਸ ਦੇ
Top ਦੀਆਂ ਰੱਖਦਾ ਰਕਾਨੇ ਗੱਡੀਆਂ
Top ਦੀਆਂ ਰੱਖਦਾ ਰਕਾਨੇ ਗੱਡੀਆਂ
ਨੀ ਉੱਤੋਂ ਸੌਰਾ ਤੇਰਾ ਸ਼ੌਂਕੀ ਆ ਸਵਾਰੀ ਦਾ
ਰੱਖੂਗਾ ਬਣਾਕੇ ਸਰਦਾਰਨੀ ਰਕਾਨੇ
ਮਾਣ ਰੱਖਦੀ ਰਹੀ ਸਰਦਾਰੀ ਦਾ
ਰੱਖੂਗਾ ਬਣਾਕੇ ਸਰਦਾਰਨੀ ਰਕਾਨੇ
ਮਾਣ ਰੱਖਦੀ ਰਹੀ ਸਰਦਾਰੀ ਦਾ
ਬੇਬੇ ਨੂੰ ਤੂੰ ਲਗਦਾ ਐ ਜੱਚਗੀ ਬੜੀ
ਨੀ ਤਾਈਓਂ ਤੈਨੂੰ ਦੇਖਣੇ ਨੂੰ ਕਾਹਲੀ ਆ ਬੜੀ
ਬੇਬੇ ਨੂੰ ਤੂੰ ਲਗਦਾ ਐ ਜੱਚਗੀ ਬੜੀ
ਨੀ ਤਾਈਓਂ ਤੈਨੂੰ ਦੇਖਣੇ ਨੂੰ ਕਾਹਲੀ ਆ ਬੜੀ
ਛੇਤੀ ਛੇਤੀ ਕਰ ਲੋ ਵਿਆਹ ਮੁੰਡੇ ਦਾ
ਬਾਪੂ ਨਾਲ ਬੇਬੇ ਮੇਰੀ ਜਾਂਦੀ ਆ ਲੜੀ
ਬਾਪੂ ਨਾਲ ਬੇਬੇ ਮੇਰੀ ਜਾਂਦੀ ਆ ਲੜੀ
ਐਤਕੀ ਸਿਆਲਾਂ ਵਿਚ ਖਿੱਚ ਲੈ ਤਿਆਰੀ
ਐਤਕੀ ਸਿਆਲਾਂ ਵਿਚ ਖਿੱਚ ਲੈ ਤਿਆਰੀ
ਬਹੁਤਾ ਚਿਰ ਨੀ ਗੱਲਾਂ ਨਾ ਹੁਣ ਸਾਰੀ ਦਾ
ਰੱਖੂਗਾ ਬਣਾਕੇ ਸਰਦਾਰਨੀ ਰਕਾਨੇ
ਮਾਣ ਰੱਖਦੀ ਰਹੀ ਸਰਦਾਰੀ ਦਾ
ਰੱਖੂਗਾ ਬਣਾਕੇ ਸਰਦਾਰਨੀ ਰਕਾਨੇ
ਮਾਣ ਰੱਖਦੀ ਰਹੀ ਸਰਦਾਰੀ ਦਾ
ਨਾਮ ਤੇਰਾ ਲੈ ਕੇ ਯਾਰ ਬੇਲੀ ਮਿੱਠੀਏ
ਕਰਦੇ ਆ ਤੰਗ ਹੁਣ daily ਮਿੱਠੀਏ
ਨਾਮ ਤੇਰਾ ਲੈ ਕੇ ਯਾਰ ਬੇਲੀ ਮਿੱਠੀਏ
ਕਰਦੇ ਆ ਤੰਗ ਹੁਣ daily ਮਿੱਠੀਏ
ਦੱਸ ਕਦੋਂ ਲਾਉਣੀਆਂ ਨੇ ਆ ਕੇ ਰੌਣਕਾਂ
ਮੈਨੂੰ ਸੁੰਨੀ ਸੁੰਨੀ ਲਗਦੀ ਹਵੇਲੀ ਮਿੱਠੀਏ
ਸੁੰਨੀ ਸੁੰਨੀ ਲਗਦੀ ਹਵੇਲੀ ਮਿੱਠੀਏ
ਤੂੰ ਜਿੰਮੇਵਾਰੀ ਚੱਕ ਮੇਰੇ ਘਰ ਦੀ ਰਕਾਨੇ
ਤੂੰ ਜਿੰਮੇਵਾਰੀ ਚੱਕ ਮੇਰੇ ਘਰ ਦੀ ਰਕਾਨੇ
ਭਾਰ ਚੱਕੂ ਮੈਂ ਮੜਕ ਤੇਰੀ ਭਾਰੀ ਦਾ
ਰੱਖੂਗਾ ਬਣਾਕੇ ਸਰਦਾਰਨੀ ਰਕਾਨੇ
ਮਾਣ ਰੱਖਦੀ ਰਹੀ ਸਰਦਾਰੀ ਦਾ
ਰੱਖੂਗਾ ਬਣਾਕੇ ਸਰਦਾਰਨੀ ਰਕਾਨੇ
ਮਾਣ ਰੱਖਦੀ ਰਹੀ ਸਰਦਾਰੀ ਦਾ
ਸਹੇਲੀਆਂ ਨੂੰ ਕਹਿ ਦੇ ਹਿੱਕ ਤਾਣ ਜੱਟੀਏ
ਤੇਰੇ ਨਾ ਲਵਾ ਤੀ ਜਿੰਦ ਜਾਨ ਜੱਟੀਏ
ਸਹੇਲੀਆਂ ਨੂੰ ਕਹਿ ਦੇ ਹਿੱਕ ਤਾਣ ਜੱਟੀਏ
ਤੇਰੇ ਨਾ ਲਵਾ ਤੀ ਜਿੰਦ ਜਾਨ ਜੱਟੀਏ
ਜੀਹਦੇ ਨਾਲ ਮਾਪਿਆਂ ਨੇ ਤੂੰ ਮੰਗਤੀ
ਮੁੰਡਾ ਭੈਣੀ ਆਲਾ , ਭੈਣੀ ਆਲਾ ਖਾਨ ਜੱਟੀਏ
ਭੈਣੀ ਆਲਾ , ਭੈਣੀ ਆਲਾ ਖਾਨ ਜੱਟੀਏ
ਲਾਡਲਾ ਦਿਓਰ ਤੇਰਾ ਰੱਖ ਲੀ ਖਿਆਲ
ਲਾਡਲਾ ਦਿਓਰ ਤੇਰਾ ਰੱਖ ਲੀ ਖਿਆਲ
ਤੇਜੀ ਧਾਲੀਵਾਲ ਕੌਡੀ ਦੇ ਖਿਡਾਰੀ ਦਾ
ਰੱਖੂਗਾ ਬਣਾਕੇ ਸਰਦਾਰਨੀ ਰਕਾਨੇ
ਮਾਣ ਰੱਖਦੀ ਰਹੀ ਸਰਦਾਰੀ ਦਾ
ਰੱਖੂਗਾ ਬਣਾਕੇ ਸਰਦਾਰਨੀ ਰਕਾਨੇ
ਮਾਣ ਰੱਖਦੀ ਰਹੀ ਸਰਦਾਰੀ ਦਾ