Bhang
ਸਾਰੇ ਲੋਕਾਂ ਨੂੰ ਮੈ ਹੁੰਦੇ ਤੰਗ ਦੇਖਣਾ ਚਾਹੁੰਦਾ
ਇਸ ਵਾਰੀ ਮੈ ਤੇਰਾ ਹਰ ਇਕ ਰੰਗ ਦੇਖਣਾ ਚਾਹੁੰਦਾ
ਤੇਰੀ ਸਾਂਵਲੀ ਜੀ ਗੱਲ ਉੱਤੇ ਰੰਗ ਵੀ ਲਗਾਉਂਗਾ
ਰੰਗ ਵੀ ਲਗਾਉਂਗਾ ਤੇ ਭੰਗ ਵੀ ਪਿਲਾਊਂਗਾ
ਭੰਗ ਪੀਕੇ ਤੇਰੇ ਨਾਲ ਪਿਆਰ ਵੀ ਜਤਾਉਂਗਾ
ਤੇਰੇ ਮੇਰੇ ਪਿਆਰ ਦਾ ਪਤੰਗ ਮੈਂ ਬਣਾਉਂਗਾ
ਪਤੰਗ ਮੈਂ ਬਣਾਕੇ ਆਸਮਾਨ ’ਆਂ ਚ ਉਡਾਊਂਗਾ
ਤੂੰ ਦੇਖੀ ਆਸਮਾਨਾ ਵਿਚ ਰੰਗ ਉਡਣੇ
ਤੇਰੇ ਭਿਜੇ ਭਿਜੇ ਵੱਲ ਉਡਣੇ ਨਹੀਂ
ਮੇਰੇ ਨਾਲ ਯਾਰ , ਤੇਰੇ ਨਾਲ ਸਹੇਲੀਆਂ
ਗਵਾਚਗੇ ਜੇ ਕਿੱਤੇ , ਫੇਰ ਮੁੜਨੇ ਨਹੀਂ
ਰੰਗ ਤੇਰਾ ਪਰੀਏ ਗੁਲਾਬ ਵਰਗਾ
ਪਰ ਤੇਰਾ ਅਸਰ ਸ਼ਰਾਬ ਵਰਗਾ
ਸਮਝ ਨੀਂ ਆਉਂਦੀ ਕਿਹੜੀ ਚੀਜ਼ ਨਾਲ ਤੋਲਾ
ਲੱਗੇ ਜਿਹੜਾ ਤੇਰਾ math ਦੀ ਕਿਤਾਬ ਵਰਗਾ
ਮੈਡਮ ਜੀ math ਕਮਜ਼ੋਰ ਐ ਮੇਰਾ
ਬਿਠਾਕੇ ਸਮਝਾਓ , ਐਂ ਬੁਝਾਰਤਾਂ ਨਾ ਪਾਓ
ਮੈਨੂੰ ਪਤਾ ਨੱਚਣੇ ਨੁੰ ਕਰੇ ਥੋਡਾ ਜੀ
ਚਲੋ ਨੱਚਕੇ ਦਿਖਾਓ , ਐਂ ਨਾ ਸ਼ਰਮਾਓ
ਲੱਕ ਲਚਕਾਓ , ਜ਼ੁਲਫਾ ਨੁੰ ਝਟਕਾਓ
ਛਿੱਟੇ ਪਾਨੀ ਦੇ ਉਡਾ (ਓ ਮੇਰਾ ਪੈੱਗ ਲੈ ਗਿਆ ਉਏ )
ਤੇਰੀ ਸਾਂਵਲੀ ਜੀ ਗੱਲ ਉੱਤੇ ਰੰਗ ਵੀ ਲਗਾਉਂਗਾ
ਲਾਲ , ਨੀਲਾ , ਹਰਾ ਪਿਆ , ਸਾਰੇ ਲਉਣ ਦੇ
ਮਿਲੇ ਨੇਂ ਬਹਾਨੇ ਤੇਰੇ ਨੇਹੜੇ ਆਉਣ ਦੇ
ਸਿਰੋਂ ਲੈਕੇ ਪੈਰਾਂ ਤੱਕ ਰੰਗਣੀ ਐ ਤੂੰ
ਮੁੱਕ ਗਏ ਨੇਂ ਦਿਨ ਕੱਲੇ ਗੇੜੇ ਲਉਣ ਦੇ
ਕੱਲਾ ਕੱਲਾ ਦੁੱਖ ਮੇਰਾ ਦੂਰ ਹੋਈ ਜਾਂਦਾ
ਤੈਨੂੰ ਹੱਸਦੀ ਨੁੰ ਦੇਖ ਕੇ ਸਰੂਰ ਹੋਈ ਜਾਂਦੈ
ਤੈਨੂੰ ਦੇਖ ਦੇਖ ਕਾਕਾ ਗਾਨੇ ਲਿਖਦੇ
ਬਦਨਾਮ ਹੋਈ ਜਾਂਦੈ ਕੇ ਮਸ਼ਹੂਰ ਹੋਈ ਜਾਂਦੈ
ਆਸ਼ਿਕਾਂ ਦੀ , ਝੱਲਿਆਂ ਦੀ ਗ਼ਲਤੀ ਨੀਂ ਕੱਲਿਆਂ ਦੀ
ਕੋਈ ਤਾਂ ਤੇਰੇ ਤੋਂ ਵੀ ਕਸੂਰ ਹੋਈ ਜਾਂਦੈ
ਮੇਰਾ ਦਿਲ ਤੇਰੇ ਪਿਆਰ ਵਿਚ ਚੂਰ ਹੋਈ ਜਾਂਦੈ
ਤੈਨੂੰ ਇਸੇ ਗੱਲ ਦਾ ਗ਼ਰੂਰ ਹੋਈ ਜਾਂਦੈ
ਭੀਜੀ ਹੋਈ ਨੁੰ ਤੈਨੂੰ ਨੱਚਦੀ ਨੁੰ ਦੇਖ ਕੇ
ਸਾਰਾ ਹੀ ਜ਼ਮਾਨਾ ਮਜਬੂਰ ਹੋਈ ਜਾਂਦੈ
ਮੇਰੀ ਮਜਬੂਰੀ ਵੀ ਤਾਂ ਸਮਝ ਜ਼ਰਾ
ਲਿਖ ਸਕਦੇ ਮੈਂ ਗੱਲ ਕਹਿ ਨੀਂ ਸਕਦਾ
ਤੇਰੇ ਨੇਹੜੇ ਆਉਂਦੇ ਮੈਨੂੰ ਸੰਗ ਲੱਗਦੀ
ਦੂਰ ਦੂਰ ਤੇਰੇ ਕੋਲੋਂ ਰਹਿ ਨੀਂ ਸਕਦਾ
ਸੱਚ ਦੱਸਾਂ ਰਾਹਾਂ ਵਿਚ ਖੜਨਾ ਹੀ ਆਉਂਦੇ
ਮੋਡੇ ਨਾਲ ਮੋਢਾ ਮੈਥੋਂ ਖੇਕ ਨੀਂ ਸਕਦਾ
ਦੂਰੋਂ ਦੂਰੋਂ ਚੋਰੀ ਚੋਰੀ ਦੇਖ ਦੇਖ ਸਾਰ ਲੈਣਾ
ਹੱਥ ਫੱੜਨੇ ਦਾ ਪੰਗਾ ਲੈ ਨੀਂ ਸਕਦਾ
ਪੁੱਠੇ ਸਿੱਧੇ ਕੰਮ ਜਿੰਨੇ ਮਰਜ਼ੀ ਕਰਾ ਲਓ
ਸਿੱਧੇ ਰਸਤੇ ਤਾਂ ਕਦੇ ਪੈ ਨੀਂ ਸਕਦਾ
ਮੈ ਤਾ ਸਿਧੇ ਰਸਤੇ ਪੈ ਨਹੀਂ ਸਕਦਾ
ਤੈਨੂੰ ਹੀ ਪੁੱਠੇ ਰਸਤੇ ਪਾਊਂਗਾ
ਤੇਰੀ ਸਾਂਵਲੀ ਜਿਹੀ ਗੱਲ ਉਤੇ ਮੈ ਲਾਲ ਰੰਗ ਲਾਊਂਗਾ