Gol Mol

Kaka

ਚਸ਼ਮੇ ਲੱਗੇ ਨੇ ਤੇਰੇ ਗੋਲ ਮੋਲ ਚਿਹਰੇ ਤੇ
ਚਿਹਰੇ ਤੋਂ ਤਾਂ ਲਗਦਾ ਏ ਮਰਦੀ ਏ ਮੇਰੇ ਤੇ
ਮੇਰੇ ਤੇ ਮੱਰਦੀ ਆ, ਡਰਦੀ ਆ ਕ੍ਯੂਂ
ਕ੍ਯੂਂਕਿ ਮੇਰਾ ਦਿਲ ਵੀ ਤਾਂ ਫਿਦਾ ਹੀ ਏ ਤੇਰੇ ਤੇ
ਤੇਰੇ ਤੇ ਨਜ਼ਰਾਂ ਜਹਾਂ ਦਿਆ
ਨਜ਼ਰਾਂ ਜਹਾਂ ਤੇ ਸ਼ੈਤਾਨ ਦਿਆ
ਸ਼ੈਤਾਨ ਮੇਰਾ ਚੇਲਾ, ਤੇ ਗੁਰੂ ਓਹਦਾ ਮੈਂ
ਮੈਂ ਗੱਲਾਂ ਕਰਦਾ ਨਦਾਨ ਦਿਆ
ਨਦਾਨਿਆ ਤੋਂ ਯਾਦ ਮੈਨੂ ਤੂ ਔਣੀ ਏ
ਔਂਦੀ ਰਿਹਾ ਕਰ, ਜਾਂਦੀ ਰਿਹਾ ਕਰ
ਜਾਇਆ ਤੂ ਸਵੇਰੇ ਕਰ, ਆਇਆ ਕਰ ਸ਼ਾਮ ਨੂ
ਰਾਤ ਨੂ ਤੂ ਚੰਦ ਨੂ ਵੀ ਚਾਂਦੀ ਕਿਹਾ ਕਰ
ਚਾਂਦੀ ਦੀ ਅੰਗੂਠੀ ਇੱਕ ਲੈਕੇ ਆਊਂਗਾ
ਤੇਰੀ ਰਿੰਗ finger ਦਾ ਨਾਪ ਦੱਸ ਦੇ
ਨਾਪ ਦੱਸ ਦੇ ਤੂ ਤੇਰੇ ਲੱਕ ਦਾ ਮੈਨੂ
ਤੇਰੀ ਮਾਂ ਵੀ ਦੱਸੁਗੀ, ਤੂ ਆਪ ਦੱਸ ਦੇ
ਆਪ ਦੱਸ ਦੇ ਤੂ ਹੁਣ ਕਿਵੇਂ ਮੰਨੇਗੀ
ਓਵੇਂ ਹੀ ਮਨਾ ਲਊਂਗਾ ਜਿਵੇਂ ਮੰਨੇਗੀ
ਮੰਨੇਗੀ ਜੇ, ਗੱਲ ਇੱਕ ਹੋਰ ਮੰਨ ਲੇ
ਮੇਰੇ ਦਿਲ ਨਾਲ ਦਿਲ ਵਾਲੀ ਡੋਰ ਬੰਨ ਲੇ
ਬਨੇਗੀ ਪਰਿੰਦਾ, ਤੈਥੋਂ ਛੁਟ ਹੀ ਜਾਣਾ ਏ
Temporary ਪ੍ਯਾਰ ਮੇਰਾ ਟੁੱਟ ਹੀ ਜਾਣਾ ਏ
ਟੁੱਟਣ ਤੋਂ ਪਿਹਲਾ ਗੱਲ ਕਿਹ ਲੇਨ ਦੇ
ਤੇਰੇ ਲਯੀ ਲਿਬਾਸ ਕਾਲਾ ਲੇ ਲੇਨ ਦੇ
ਲੇਨ ਦੇ ਸਵਾਦ, ਇੱਕ ਕਾਰ ਲੈਣੀ ਏ
ਮੈਂ ਧੂਪ ਜਿਹਦੀ ਪਡ਼ਦੀ
ਧੂੜ ਪੈਂਦੀ ਰਿਹਨੀ ਏ
ਤੀਜੀ ਸੀਟ ਉੱਤੇ ਬੈਠੇ ਜਿਹੜਾ ਮਰਜ਼ੀ
ਖੱਬੀ ਸੀਟ ਉੱਤੇ ਕੱਲੀ ਤੂ ਹੀ ਰਿਹਨੀ ਏ
ਰਿਹਨੀ ਨੀ ਕੋਈ ਯਾਦ ਮੇਰੀ ex ਮੈਨੂ
ਮੈਂ ਜਿਹੜੀਆਂ ਦਾ ਆਸ਼ਿਕ ਪੁਰਾਣਾ ਹੋ ਗੇਯਾ
ਹੋ ਗੇਯਾ ਕਮਾਲ ਤੇ ਬਵਾਲ ਹੋ ਗਯਾ
ਮੇਰਾ ਤੇਰੇ ਦਿਲ ਵਿਚ ਔਣਾ ਜਾਣਾ ਹੋ ਗਯਾ
ਔਣਾ ਜਾਣਾ ਹੋਰ ਕੀਤੇ ਕੀਤੇ ਆਏ ਮੇਰਾ
ਸਚ ਦੱਸੁਂਗਾ ਜੇ ਤੈਨੂ ਸਚ ਚਾਹੀਦਾਏ
ਚਾਹੀਦਾ ਕੋਈ ਕਿੱਸਾ ਮੈਨੂ ਜਯੋਂਦਾ ਜਾਗਦਾ
ਮੰਤੋ ਜੌਂ ਗੈਲਾਇਬ ਦਾ touch ਚਾਹੀਦਾਏ
Touch ਵੈਸਾ ਤੇਰਾ ਵੀ ਤਾਂ ਚਾਹੀਦਾਏ ਮੈਨੂ
Touch ਚ ਰਖੀ ਮੈਨੂ, ਦਿਲ ਚ ਰਹੀ
ਦਿਲ ਚ ਤਾਂ ਰਿਹਨ ਦੇ ਮੈਂ ਲਾਯਕ ਨੀ ਰਿਹਾ
ਹਾਦਸਾ ਹੋ ਜਾਂਦਾ ਆਏ ਤੂ ਫੇਰ ਨਾ ਕਹਿ
ਫੇਰ ਨਾ ਕਹਿ ਕਾਕਾ ਤੈਨੂ ਨੀ ਖਬਰਾਂ
ਵਿਆਹ ਦੀ ਖਬਰ ਮੇਰੀ ਉੱਦ ਗਯੀ ਕਿਵੇਈਂ
ਗਯੀ ਸੀ ਕੈਨਡਾ ਗੇੜੀ ਲੌਂ ਵਾਸ੍ਤੇ
ਵੈਨਕੂਵਰ ਤੋਂ ਸ੍ਰੀ ਮੁਡਗੀ ਕਿਵੇਈਂ
ਮੁੱਡ’ਦੀ ਨੂ ਮੋਢ਼ ਤੇ ਦੀਦਾਰ ਤੇਰੇ ਹੋ ਗਏ
ਵੇ ਨੈਣ ਮੇਰੇ 2 ਸੀ, ਵੇ 4 ਮੇਰੇ ਹੋ ਗਏ
ਹੋ ਗਏ ਹਿਜ਼ਾਬ-ਈ-ਹਯਾ ਦੂਰ ਮੇਰੇ ਤੋਂ
ਮੇਰੇ ਤੋਂ ਨੀ ਰਿਹਾ ਜਾਂਦਾ ਦੂਰ ਤੇਰੇ ਤੋਂ
ਤੇਰੇ ਤੋਂ ਮੈਂ ਗੱਲਾਂ ਦਿਲਾਂ ਦਿਆ ਸੁਨੁੰਗਾ
ਸੁਨੁੰਗਾ ਤਾਂ ਲਗਦਾ ਏ ਗੀਤ ਬਨੁੰਗਾ
ਬਨੁੰਗਾ ਮਾਹੌਲ ਤੇ content ਬਨੁੰਗਾ
ਤੇਰਾ ਮੇਰਾ ਬੱਦਲਾਂ ਚ tent ਬਨੁੰਗਾ
ਟੇਂਟ ਚ ਮੈਂ ਬੇਹਿਕੇ ਟੈਟੂ ਤਿਲ ਗਿਣਊਂਗਾ
ਤੈਥੋਂ ਪਿਹਲਾ ਕਿੰਨੇ ਤੋਡ਼ੇ ਦਿਲ ਗਿਣਊਂਗਾ
ਦਿਲਾਂ ਦੀ ਤਾਂ ਬੋਹਤੀ ਗੱਲ ਕਰਦਾ ਨੀ ਵੈਸੇ
ਪਰ ਬੰਨ ਦਾ ਦਿਲਾਂ ਦਾ ਕਿੰਨਾ ਬਿੱਲ ਗਿਣਊਂਗਾ
ਗਿਣਕੇ ਦੱਸੁਂਗਾ ਕ੍ਯੂਂ ਨੀ ਵੱਸਦਾ ਬਸੇਰੇ ਤੇ
ਛੱਡਕੇ ਸਵੇਰੇ ਮੇਰੀ ਨਿਗਾਹ ਕ੍ਯੂਂ ਹਨੇਰੇ ਤੇ
ਹਨੇਰੇਆ ਚ ਬੈਠਾ, ਕੀਹਦੇ ਖਾਬ ਦੇਖਦਾਏ
ਖ਼ਾਬਾਂ ਵਿਚ ਕੀਹਦਾ ਚਿਹਰਾ ਦਿਖਦਾ ਬਾਨੇਰੇ ਤੇ
ਚਸ਼ਮੇ ਲੱਗੇ ਨੇ ਤੇਰੇ ਗੋਲ ਮੋਲ ਚਿਹਰੇ ਤੇ
ਚਿਹਰੇ ਤੋਂ ਤਾਂ ਲਗਦਾ ਏ ਮੱਰਦੀ ਆਏ ਮੇਰੇ ਤੇ
ਮੇਰੇ ਤੇ ਮੱਰਦੀ ਆ, ਡਰਦੀ ਆ ਕ੍ਯੂਂ
ਕ੍ਯੂਂਕਿ ਮੇਰਾ ਦਿਲ ਵੀ ਤਾਂ ਫਿਦਾ ਹੀ ਏ ਤੇਰੇ ਤੇ

Chansons les plus populaires [artist_preposition] Kaka

Autres artistes de Romantic