Bebe bapu Da Khyaal
ਏਨਾ ਪੜਿਆ ਤੇ ਬਸ ਨਿਤ੍ਨੇਮ ਪੜਿਆ
ਓ ਜਿਹਦੇ ਹਰ ਬੋਲ ਵਿਚ ਵਿਸ਼ਵਾਸ ਲਿਖਿਆ
ਆਹ ਬੋਲੇ ਨੀ ਕੱਲੀ ਇਹਨਾ ਦੀ ਚੁਪ ਬੋਲੀ
ਇਹਨਾ ਲਿਖਿਆ ਜੀਦੋ ਵੀ ਇਤਹਾਸ ਲਿਖਿਆ
ਹਾ,ਹਾ,ਹਾ,ਹਾ,ਹਾ
ਓ ਇਹਨਾ ਨੇ ਨਿਬਾਈਆ ਹੁਣ ਤਕ ਜ਼ਿੰਮੇਵਾਰੀਆ
ਨੀ ਉਠ ਨੋਜਵਾਨੀਏ ਹੁਣ ਆਪਨੀਆ ਵਾਰੀਆ
ਉਠ ਕਿ ਜੋ ਬੈਠਕਾ ਚੋ ਧਰਨੇ ਤੇ ਆਏ ਨੇ
ਸਾਡੇ ਨਾਲ ਖੜੇ ਭਾਵੇ ਮਰਨੇ ਤੇ ਆਏ ਨੇ
ਜੀ ਉਠ ਕਿ ਜੋ ਬੈਠਕਾ ਚੋ ਧਰਨੇ ਤੇ ਆਏ ਨੇ
ਸਾਡੇ ਨਾਲ ਖੜੇ ਭਾਵੇ ਮਰਨੇ ਤੇ ਆਏ ਨੇ
ਹੋ ਗਿਆ ਬੁਰਜ ਠੰਡਾ ਦਿੱਲੀ ਦੀਆ ਸੜਕਾਂ
ਹੋ ਗਿਆ ਬੁਰਜ ਠੰਡਾ ਦਿੱਲੀ ਦੀਆ ਸੜਕਾਂ
ਉਤੋ ਵੇਖ ਮੋਸਾਮਾ ਦਿਆਲ ਨੋਜਵਾਨੀਏ
ਰਖੀ ਬੇਬੇ ਬਾਪੂ ਦਾ ਖਿਆਲ ਨੋਜਵਾਨੀਏ
ਰਖੀ ਬੇਬੇ ਬਾਪੂ ਦਾ ਖਿਆਲ
ਧੋਣ ਉਚੀ ਕਰਕੇ ਆਕਾਸ਼ ਵੇਖ ਰਿਹਾ ਸੀ
ਬੁਝੀ ਹੋਈ ਭੱਠੀ ਉਤੇ ਹੱਥ ਸੇਕ ਰਿਹਾ ਸੀ
ਕੰਮ ਦੇਦੇਂ ਦੋਵੇ ਹੱਥ ਜੋੜ ਲਏ ਸੀ ਬਾਪੂ ਨੇ
ਤੇਰਾ ਭਾਣਾ ਮਿੱਠਾ ਕਿਹ ਕੇ ਮੱਥਾ ਟੇਕ ਰਿਹਾ ਸੀ
ਵਰੀ ਰਾਏ ਸਾਰੇ ਜਗ ਨੂੰ ਛਕੋਣ ਵਾਲਾ
ਵਰੀ ਰਾਏ ਸਾਰੇ ਜਗ ਨੂੰ ਛਕੋਣ ਵਾਲਾ
ਕਾਤੋ ਕਰੇ ਭੁੱਖ ਹੜਤਾਲ ਨੋਜਵਾਨੀਏ
ਰਖੀ ਬੇਬੇ ਬਾਪੂ ਦਾ ਖਿਆਲ ਨੋਜਵਾਨੀਏ
ਰਖੀ ਬੇਬੇ ਬਾਪੂ ਦਾ ਖਿਆਲ