Punjabi Gayak
ਮੈ ਪੰਜਾਬੀ ਗਾਇਕ ਅੱਜ ਇਕ ਚੰਗਾ ਗੀਤ ਸੁਣਵਾਗਾ
ਮੈ ਪੰਜਾਬੀ ਗਾਇਕ ਅੱਜ ਇਕ ਚੰਗਾ ਗੀਤ ਸੁਣਵਾਗਾ
ਗੌਣ ਲੱਗਾ ਮੈ ਮਾਂ ਆਪਣੀ ਤੇ ਭੈਣ ਵੀ ਨਾਲ ਬਿਠਾਵਾਂਗਾ
ਮੈ ਪੰਜਾਬੀ ਗਾਇਕ ਓਏ
ਅੱਗੇ ਮੇਰੀ ਨਾਲਯਕੀ ਆ ਰਹੀ ਏ
ਮੇਰੇ ਗੀਤ ਦੇ ਵਿਚ ਹਥਿਆਰ ਨਸ਼ੇ ਤੇ ਕੁੜੀਆਂ ਰੰਗ ਦਿਖੌਣ ਗਿਆਂ
ਮੇਰੇ ਗੀਤ ਦੇ ਵਿਚ ਹਥਿਆਰ ਨਸ਼ੇ ਤੇ ਕੁੜੀਆਂ ਰੰਗ ਦਿਖੌਣ ਗਿਆਂ
ਪਕਾ ਪਤਾ ਮੇਰੀ ਭੈਣ ਤੇ ਮਾਤਾ ਦੋਵੇ ਨੀਵੀ ਪਾਉਣਗੀਆਂ
ਦੋਵੇ ਨੀਵੀ ਪਾਉਣਗੀਆਂ
ਪਤਾ ਕਯੋ
ਕਿਉਂਕਿ ਅਸੀ ਇੱਜ਼ਤਾ ਵਾਲੇ ਸਾਡੇ ਘਰ ਵਿਚ
ਐਸੇ ਗਾਣੇ ਨਹੀ ਚਲਦੇ
ਮੈ ਦੇਖਿਆ ਜਦੋ ਕੋਈ ਗਾਉਣ ਵਾਲਾ ਮਿਲਦੇ ਆ ਨਾ
ਮਾਤਾ ਓਹਦੀ ਨੂੰ ਗਾਤਰਾ ਸਾਹਿਬ ਪਾਇਆ ਹੁੰਦਾ ਏ
ਤੇ ਓਥੇ ਬੜੇ ਹੀ ਮੰਨ ਚ ਸਵਾਲ ਉੱਠ ਦੇ ਹੁੰਦੇ ਆ
ਯਾਰ ਕੀ ਗੱਲ ਹੁਣ ਏ ਰੋਕਦੇ ਨੀ ਇਹਨੂੰ
ਅਸੀ ਇੱਜ਼ਤਾ ਵਾਲੇ ਸਾਡੇ ਘਰ ਵਿਚ
ਐਸੇ ਗਾਣੇ ਨਹੀ ਚਲਦੇ
ਪਰ ਇਹੀ ਰੀਲਾ ਥੋਨੂੰ ਸੱਭ ਨੂ entertain ਕਰੌਂਗੀਆਂ
ਵੈਸੇ ਪਤਾ ਤਾ ਮੈਨੂ ਵੀ ਏ ਸੱਜਣਾ
ਪਤਾ ਮੈਨੂੰ ਸੱਭ ਕੁਝ ਏ
ਵੈਸੇ ਪਤਾ ਤਾ ਮੈਨੂ ਵੀ ਏ ਸੱਜਣਾ
ਮੈ ਮੰਡੀ ਵਿਚ ਕੀ ਤੋਲ ਰਿਹਾ
ਓ ਵੱਖਰੀ ਗਲ ਏ ਸ਼ੋਹਰਤਾਂ ਪਿਛੇ
ਰਲ਼ਵੀ ਬੋਲੀ ਬੋਲ ਰਿਹਾ
ਮੈ ਪੰਜਾਬੀ ਗਾਇਕ
ਅੱਗੇ ਜਦੋ ਓਸੇ ਮੇਰੇ ਵਰਗੇ ਗਵਾਈਏ ਦੇ ਚੁੱਲ੍ਹੇ ਦੇ ਪੌਂਚ ਦਾ ਆ ਨਾ
ਓਥੇ ਜਾ ਕੇ ਫਰ ਮਾਂ ਪਿਓ ਨਾਲ ਗੱਲ ਕਰਦਾ ਏ
ਓ ਕਹਿੰਦਾ
ਮੇਰੇ ਮਾਂ ਪੇਓ ਵ ਕਦੇ ਪੁਛਦੇ ਨਹੀ
ਮੇਰਾ ਪੁੱਤ ਐਸੇ ਗੀਤ ਕ੍ਯੋਂ ਗੌਂਦਾ ਏ
ਮੇਰੇ ਮਾਂ ਪੀਓ ਪੇਓ ਵ ਕਦੇ ਪੁਛਦੇ ਨਹੀ
ਸਾਡਾ ਪੁੱਤ ਐਸੇ ਗੀਤ ਕ੍ਯੋਂ ਗੌਂਦਾ ਏ
ਹੈ ਨੀ ਫਿਕਰ ਪੰਜਾਬ ਦਾ ਯਾ ਫੇਰ
ਪੈਸਾ ਨਾਚ ਨਚੌਂਦਾ ਏ
ਪੈਸਾ ਨਾਚ ਨਚੌਂਦਾ ਏ
ਇਥੇ ਏ ਨਹੀਂ ਆ ਕੀ ਮੈ ਕਿੱਸੇ ਦੇ ਪੋਥੜੇ ਫੋਲਣ ਆਇਆ
ਆ ਕਿੱਸੇ ਦੀ ਨਿੰਦਿਆ ਕਰਨ ਆਇਆ ਨਹੀਂ
ਮੈ ਸੱਚ ਬਿਆਨ ਕਰਨ ਆਇਆ
ਕੀ ਸਾਰੇ ਘਰ ਕੋਈ ਚੈਨਲ ਏ ਕੋਈ ਕੰਪਨੀ ਏ ਕੋਈ label ਏ
ਕੋਈ musician ਏ ਕੋਈ ਗਵਾਇਆ ਏ
ਕੋਈ judge ਸਹਿਬਾਨ ਏ
ਸਭ ਦਾ ਆਪੋ ਆਪਣਾ ਤਿਲ ਫੁੱਲ ਏ ਇਸ industry ਦੇ ਵਿੱਚ
ਤਾਂ ਇਹ ਇਕ ਹੱਥ ਨਾਲ ਵੱਜਣ ਵਾਲੀ ਤਾਲੀ ਨਹੀਂ
ਇਹ ਕਈਆਂ ਹੱਥਾਂ ਨਾਲ ਵੱਜਦੀ ਆ
ਤੇ ਓਥੇ ਕਿ ਬਿਆਨ ਕਿੱਤਾ ਸ਼ਾਇਰ ਨੇ
ਕਹਿੰਦਾ
ਵੈਸੇ ਗੁਰੂਪੁਰਾਬ ਦੇ ਨੇਢੇ ਮੈ ਇਕ
ਚੰਗਾ ਗੀਤ ਵੀ ਗਾ ਲੈਣਾ
ਓਹਦੀ ਚੈਨੇਲ Ad ਨੀ ਕਰਦੇ ਫੇਰ ਮੈ
Facebook ਤੇ ਪਾ ਲੈਣਾ
ਕਈ ਲੰਡੇ ਤੇ ਕੂੰਡੇ ਮਿਲ ਕੇ
ਕਈ ਲੰਡੇ ਤੇ ਕੂੰਡੇ ਮਿਲ ਕੇ
ਆਪਸ ਚ ਬੰਨ ਗਏ ਜਿਗਰੀ ਯਾਰ ਨੇ
ਸੱਭਿਆਚਾਰ ਵਿਗਾੜਨ ਦੇ ਵਿਚ
ਕਈ ਘਰ ਜਿੰਮੇਵਾਰ ਨੇ
ਸੱਭਿਆਚਾਰ ਵਿਗਾੜਨ ਦੇ ਵਿਚ
ਕਈ ਘਰ ਜਿੰਮੇਵਾਰ ਨੇ
ਕਈ ਘਰ ਜਿੰਮੇਵਾਰ ਨੇ
ਕਈ ਘਰ ਜਿੰਮੇਵਾਰ ਨੇ
ਕਈ ਘਰ ਜਿੰਮੇਵਾਰ ਨੇ
ਖੈਰ ਕਰਿ ਓ ਦਾਤਿਆ
ਦਾਤਿਆ ਵੇ ਓ ਦਾਤਿਆ ਵੇ ਦਾਤਿਆ
ਓ ਦਾਤਿਆ ਵੇ ਦਾਤਿਆ
ਓ ਦਾਤਿਆ ਵੇ ਖੈਰ ਓ ਖੈਰ ਸਭ ਦੀ