Backstab
ਸਭ ਜਾਨਤੇ ਹੁਏ ਅਨਜਾਨ ਮਤ ਬਨਨਾ
ਔਰ ਬਾਰ-ਬਾਰ ਲੋਗੋਂ ਕੇ ਗ਼ੁਨਾਹ ਮਾਫ਼ ਮਤ ਕਰਨਾ
ਕਿਉਂਕਿ ਮੇਰੇ ਦੋਸਤ ਜ਼ਿੰਦਗੀ ਦੋਖੇ ਜ਼ਰੂਰ ਦੇਤੀ ਹੈ
ਲੇਕਿਨ ਤਜ਼ੁਰਬੇ ਉਸ ਸੇ ਬੀ ਜ਼ਿਆਦਾ
ਉੱਤੋਂ ਚੰਗਾ-ਚੰਗਾ sound ਕਰਦੇ
ਸਾਲੇ ਐਂਵੇਂ ਫ਼ੱਕ round ਕਰਦੇ
ਉੱਤੋਂ ਚੰਗਾ-ਚੰਗਾ sound ਕਰਦੇ
ਸਾਲੇ ਐਂਵੇਂ ਫ਼ੱਕ round ਕਰਦੇ
ਓ ਕੋਈ ਨਈਂ ਕਿਸੇ ਦਾ ਝਿੰਜਰਾ
ਗੱਲਾਂ-ਗੱਲਾਂ ਵਿੱਚ ਬਾਊਂਡ ਕਰਦੇ
ਮੈਂ ਟੁੱਟਦੇ ਭਰੋਸੇ ਦੇਖ ਲਏ
ਦਿਲਾਂ ਵਿੱਚ ਖ਼ਾਰ ਹੋ ਗਈ
ਓ ਐਨੇ ਵਾਰ ਹੋਏ ਪਿੱਠ 'ਤੇ
ਪਿੱਠ ਜ਼ੰਗ ਦਾ ਮੈਦਾਨ ਹੋ ਗਈ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋਂ ਈ ਬਾਹਰ ਹੋ ਗਈ
ਹੋ ਗੱਲਾਂ ਮਿੱਠੀਆਂ ਦਾ ਪਾਉਂਦੇ ਪਰਦਾ
ਕੀਤੀ ਦਗ਼ਾ ਨੂੰ ਲੁਕਾਉਣ ਵਾਸਤੇ
ਓ ਬੰਦਾ ਆਪਣਿਆ ਹੱਥੋਂ ਲੁੱਟਜੇ
ਤਾਂ ਮੋਢੋ ਲੱਭਦੇ ਨਾ ਰੋਣ ਵਾਸਤੇ
ਫਿਰ ਆਉਂਦਾ ਨਾ ਸਵਾਦ ਜੀਣ ਦੀ
ਜੇ ਯਾਰੀ ਸਿਰ ਉੱਤੇ ਭਾਰ ਹੋ ਗਈ
ਓ ਐਨੇ ਵਾਰ ਹੋਏ ਪਿੱਠ 'ਤੇ
ਪਿੱਠ ਜ਼ੰਗ ਦਾ ਮੈਦਾਨ ਹੋ ਗਈ
ਔ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋਂ ਈ ਬਾਹਰ ਹੋ ਗਈ
ਓ ਦੁੱਖ ਇਸ ਗੱਲ ਦਾ ਕਿ ਦਿੱਲ ਟੁੱਟਿਆ
ਖ਼ੁਸ਼ੀ ਇਸ ਗੱਲ ਦੀ ਕਿ ਅੱਖ ਖੁੱਲ੍ਹ ਗਈ
ਸੀਨੇ ਨਾਲ ਕਿੰਨੇ ਲੱਗੇ ਗਿਣੇ ਨਾ ਕਦੇ
ਤੇ ਵਾਰ ਕਿੰਨੇ ਹੋਏ
ਮੇਰੀ ਪਿੱਠ ਭੁੱਲ ਗਈ
Deep Jandu
ਹੋ ਖ਼ਾਲੀ ਜੇਬ ਮਾੜਾ ਦੌਰ ਬੰਦੇ ਨੂੰ
ਚਿਹਰੇ ਅਸਲੀ ਦਿਖਾਉਂਦਾ ਲੋਕਾਂ ਦੇ
ਐਸੇ ਸਮੇਂ ਟੁੱਟ ਜਾਣ ਯਾਰੀਆਂ
ਲਹੂ ਪੀਣ ਪਿੱਛੋਂ ਵਾਂਗ ਜੋਕਾਂ ਦੇ
ਉਹ ਪਾਪੀ ਜਾਂ ਫ਼ਕੀਰ ਬਣਦਾ
ਜਿਹਦੀ ਰੂਹ ਤਾਰ-ਤਾਰ ਹੋ ਗਈ
ਔ ਐਨੇ ਵਾਰ ਹੋਏ ਪਿੱਠ 'ਤੇ
ਪਿੱਠ ਜ਼ੰਗ ਦਾ ਮੈਦਾਨ ਹੋ ਗਈ
ਔ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋਂ ਈ ਬਾਹਰ ਹੋ ਗਈ
ਓ ਸ਼ੁਰੂ ਵਿੱਚ ਨਾਲ ਚੱਲੇ ਕਾਫ਼ਲਾ
ਇੱਕ-ਅੱਧਾ ਰਹਿ ਜਾਵੇ ਅਖ਼ੀਰ ਨੂੰ
ਹੋ ਜਿੰਨਾ ਲਈ ਲੋਕਾਂ ਨਾਲ ਭਿੜ ਗਏ
ਓਹ ਮਾੜਾ ਦੱਸਦੇ ਨੇ ਕੁਲਬੀਰ ਨੂੰ
ਹੋ ਜਾਂਦੀ ਵਰਤ ਕੇ ਛੱਡ ਦੁਨੀਆਂ
ਬਾਹਲੀ ਹੁਸ਼ਿਆਰ ਹੋ ਗਈ
ਔ ਐਨੇ ਵਾਰ ਹੋਏ ਪਿੱਠ 'ਤੇ
ਪਿੱਠ ਜ਼ੰਗ ਦਾ ਮੈਦਾਨ ਹੋ ਗਈ
ਔ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋਂ ਈ ਬਾਹਰ ਹੋ ਗਈ
ਕੁਲਬੀਰ ਜ਼ਿੰਜਰ ਵਰਲਡ ਵਾਈਡ ਬੇਬੀ!
ਆ ਗਿਆ ਨੀ ਓਹ ਬਿੱਲੋ ਟਾਈਮ!