Jaggo

Kulbir Jhinjer

ਓ ਮੇਹਨਤ ਦੀ ਕਰਕੇ ਖਾਂਦੇ ਚੜਦੀ ਕਲਾਂ ਚ ਰਹਿੰਦੇ
ਧੱਕਾ ਕਿਸੇ ਦਾ ਜਰਦੇ ਨਹੀਂ ਹੱਕ ਅੜਕੇ ਲੈਂਦੇ
ਤੇਰੇ ਕੰਨਾਂ ਵਿਚ ਗੱਲ ਪਾਉਣੀ
ਕਰ ਦਿੱਤੀ ਚੜਾਈ ਆਂ
ਓ ਸੁਣ ਸਰਕਾਰੇ ਜਾਗ
ਜੱਟਾਂ ਦੀ ਜਾਗੋਂ ਆਈ ਆ (ਜਾਗੋਂ ਆਈ ਆ)
ਓ ਕਿਰਤੀ ਕਾਮਿਆ ਨਾਲ
ਜੱਟਾਂ ਦੀ ਜਾਗੋਂ ਆਈ ਆ (ਜਾਗੋਂ ਆਈ ਆ)
ਗੱਲ ਸੁਣ ਸਰਕਾਰੇ ਜਾਗ
ਜੱਟਾਂ ਦੀ ਜਾਗੋਂ ਆਈ ਆ

ਰੋਂਦੇ ਕਿਰਲਾਉਂਦੇ ਦੇਸ਼ ਦੀ ਸੁਣੇ ਅਵਾਜ ਕੋਈ ਨਾ
ਤੇਰੇ ਬੋਲੇ ਕੰਨਾਂ ਉੱਤੇ ਹੁੰਦੀ ਖਾਜ ਕਿਉਂ ਨਾ
ਦਿੱਲੀ ਓਹਨਾ ਦੀ ਗੱਲ ਸੁਣਦੀ ਨਹੀਂ
ਜਿੰਨਾ ਤਖ਼ਤ ਬਿਠਾਈ ਆ
ਓ ਸੁਣ ਸਰਕਾਰੇ ਜਾਗ
ਜੱਟਾਂ ਦੀ ਜਾਗੋਂ ਆਈ ਆ (ਜਾਗੋਂ ਆਈ ਆ)
ਓ ਕਿਰਤੀ ਕਾਮਿਆ ਨਾਲ
ਜੱਟਾਂ ਦੀ ਜਾਗੋਂ ਆਈ ਆ (ਜਾਗੋਂ ਆਈ ਆ)
ਗੱਲ ਸੁਣ ਸਰਕਾਰੇ ਜਾਗ
ਜੱਟਾਂ ਦੀ ਜਾਗੋਂ ਆਈ ਆ

ਓ ਗੁੱਸੇ ਦੇ ਵਿਚ ਗਲਤ ਰਾਹਾਂ ਤੇ youth ਨਾ ਤੁਰ ਪਏ
ਓ ਝੰਡੇ ਚੱਕੀ ਫਿਰਦੇ ਨੇ ਛੱਡ ਦਾਤੀਆਂ ਖੁਰਪੇ
ਓ ਭਾਬੜ ਬਣ ਜਾਉ ਲਾਟ
ਕਿਉਂ ਗੱਲ Ignore ਤੇ ਲਾਈ ਆ
ਓ ਸੁਣ ਸਰਕਾਰੇ ਜਾਗ
ਜੱਟਾਂ ਦੀ ਜਾਗੋਂ ਆਈ ਆ (ਜਾਗੋਂ ਆਈ ਆ)
ਓ ਕਿਰਤੀ ਕਾਮਿਆ ਨਾਲ
ਜੱਟਾਂ ਦੀ ਜਾਗੋਂ ਆਈ ਆ (ਜਾਗੋਂ ਆਈ ਆ))
ਗੱਲ ਸੁਣ ਸਰਕਾਰੇ ਜਾਗ
ਜੱਟਾਂ ਦੀ ਜਾਗੋਂ ਆਈ ਆ

ਕਿਤੇ ਟੁੱਟ ਕੇ ਬੈਠ ਨਾ ਜਾਣ ਜੋ ਅੰਨ ਖਾਣ ਨੂੰ ਦਿੰਦੇ
ਖੇਤਾਂ ਵਿਚ ਭੂੱਖੇ ਮਰ ਜਾਣ ਨਾ ਪਸ਼ੂ ਪਰਿੰਦੇ
ਝਿੰਜਰ ’ਆਂ ਕਰਜ਼ੇ ਦੀ ਮਾਰ
ਉੱਤੋਂ ਆ ਆਫ਼ਤ ਆਈ ਆ
ਓ ਸੁਣ ਸਰਕਾਰੇ ਜਾਗ
ਜੱਟਾਂ ਦੀ ਜਾਗੋਂ ਆਈ ਆ (ਜਾਗੋਂ ਆਈ ਆ)
ਓ ਕਿਰਤੀ ਕਾਮਿਆ ਨਾਲ
ਜੱਟਾਂ ਦੀ ਜਾਗੋਂ ਆਈ ਆ (ਜਾਗੋਂ ਆਈ ਆ)
ਗੱਲ ਸੁਣ ਸਰਕਾਰੇ ਜਾਗ
ਜੱਟਾਂ ਦੀ ਜਾਗੋਂ ਆਈ ਆ

ਹੋ company’ਆਂ ਹੱਥ ਡੋਰ ਜੇ ਕਰਤੀ ਕਰੂ ਗੁਲਾਮੀ
ਆਪਣੇ ਖੇਤਾਂ ਦੀ ਮਿੱਟੀ ਵੀਂ ਹੋ ਜਾਉ ਬੈਗਾਨੀ
ਹੋ ਕੀ ਸੋਚ ਕੇ ਲੀਡਰ ਸਾਡੇ Sign ਨੇ ਕਰਗੇ
ਖੌਰੇ ਕਿਹੜੇ ਭਾਵ ਨੂੰ ਗਹਿਣੇ ਉਹ ਜ਼ਮੀਰ ਨੂੰ ਧਰਗੇ
ਉਂਝ ਆਪਣੇ ਹੋਏ ਗੱਦਾਰ
ਤਾਂ ਹੀ ਆ ਵਿਪਦਾ ਆਈ ਆ
ਓ ਸੁਣ ਸਰਕਾਰੇ ਜਾਗ
ਜੱਟਾਂ ਦੀ ਜਾਗੋਂ ਆਈ ਆ (ਜਾਗੋਂ ਆਈ ਆ)

ਓ ਕਿਰਤੀ ਕਾਮਿਆ ਨਾਲ
ਜੱਟਾਂ ਦੀ ਜਾਗੋਂ ਆਈ ਆ
ਗੱਲ ਸੁਣ ਸਰਕਾਰੇ ਜਾਗ
ਜੱਟਾਂ ਦੀ ਜਾਗੋਂ ਆਈ ਆ
ਜੱਟਾਂ ਦੀ ਜਾਗੋਂ ਆਈ ਆ

Chansons les plus populaires [artist_preposition] Kulbir Jhinjer

Autres artistes de Indian music