Fakira
ਅੱਜ ਫੇਰ ਫਕੀਰ ਬੋਲਿਆ
ਓਹਨੇ ਭੇਤ ਅੰਦਰ ਦਾ ਖੋਲਿਆ
ਅੱਜ ਫੇਰ ਫਕੀਰ ਬੋਲਿਆ
ਓਹਨੇ ਭੇਤ ਅੰਦਰ ਦਾ ਖੋਲਿਆ
ਚੜ ਪਾਣੀ ਆ ਗਏ ਖੂਹਾਂ ਦੇ
ਬੰਦ ਖੁਲ ਗਏ ਬੂਹੇ ਰੂਹਾਂ ਦੇ
ਪੌਣਾ ਵਿਚ ਘੁਲ ਕੇ ਆਈ ਜੋ
ਪੌਣਾ ਵਿਚ ਘੁਲ ਕੇ ਆਯੀ ਜੋ
ਓ ਖਬਰ ਹੈ ਪੱਕੀ
ਜੇ ਤੂੰ ਮਿੱਟੀ ਮੈਂ ਧੂੜ ਹਾਂ ਏਹੋ ਗਲ ਸੱਚੀ
ਜੇ ਤੂੰ ਮਿੱਟੀ ਮੈਂ ਧੂੜ ਹਾਂ ਏਹੋ ਗਲ ਸੱਚੀ
ਖੇਤਾਂ ਵਿੱਚ ਕਣਕਾਂ ਨਿਸਰੀਆਂ
ਸਬ ਦੁੱਖ ਤਕਲੀਫ਼ਾਂ ਵਿਸਰੀਆਂ
ਖੇਤਾਂ ਵਿੱਚ ਕਣਕਾਂ ਨਿਸਰੀਆਂ
ਸਬ ਦੁੱਖ ਤਕਲੀਫ਼ਾਂ ਵਿਸਰੀਆਂ
ਤਖ਼ਤ ਖਮੱਬ ਖਿਲਾਰੇ ਬਾਜਾਂ ਦੇ
ਸੁਣ ਰਾਗ ਇਲਾਹੀ ਸਾਜਾਂ ਦੇ
ਅੱਜ ਬਦਲਾ ਵਿੱਚ ਤਸਵੀਰ ਤੇਰੀ
ਅੱਜ ਬਦਲਾ ਵਿੱਚ ਤਸਵੀਰ ਤੇਰੀ
ਤਸਵੀਰ ਦੇ ਵਰਗੀ ਤੱਕੀ ਤੱਕੀ
ਜੇ ਤੂੰ ਮਿੱਟੀ ਮੈਂ ਧੂੜ ਹਾਂ ਏਹੋ ਗਲ ਸੱਚੀ
ਜੇ ਤੂੰ ਮਿੱਟੀ ਮੈਂ ਧੂੜ ਹਾਂ ਏਹੋ ਗਲ ਸੱਚੀ
ਜਦੋਂ ਗਲ ਕੋਈ ਰੱਬ ਨੂੰ ਭਾਉਂਦੀ ਆ
ਉਦੋਂ ਕੁਦਰਤ ਨੱਚਦੀ ਗਾਉਂਦੀ ਆ
ਜਦੋਂ ਗਲ ਕੋਈ ਰੱਬ ਨੂੰ ਭਾਉਂਦੀ ਆ
ਉਦੋਂ ਕੁਦਰਤ ਨੱਚਦੀ ਗਾਉਂਦੀ ਆ
ਸਤਰੰਗੀ ਮਹਿੰਦੀ ਲਾ ਲੈਂਦੀ
ਫਿਰ ਪੀਂਘ ਅੰਬਰ ਤੇ ਪਾ ਲੈਂਦੀ
ਓ ਵੇਖ ਚਮਕਦੇ ਚਾਨਣ ਦੀ
ਵੇਖ ਚਮਕਦੇ ਚਾਨਣ ਦੀ
ਪੌਸ਼ਾਕ ਹੈ ਕਿੰਨੀ ਜੱਚੀ ਜੱਚੀ
ਜੇ ਤੂੰ ਮਿੱਟੀ ਮੈਂ ਧੂੜ ਹਾਂ ਏਹੋ ਗਲ ਸੱਚੀ
ਜੇ ਤੂੰ ਮਿੱਟੀ ਮੈਂ ਧੂੜ ਹਾਂ ਏਹੋ ਗਲ ਸੱਚੀ
ਸੂਰਜ ਤੋਂ ਲੇ ਕੇ ਵਰ ਕੋਈ
ਕਿਰਨਾਂ ਦਾ ਪਾਇਐ ਘਰ ਕੋਈ
ਸੂਰਜ ਤੋਂ ਲੇ ਕੇ ਵਰ ਕੋਈ
ਕਿਰਨਾਂ ਦਾ ਪਾਇਐ ਘਰ ਕੋਈ
ਖ਼ਵਾਬਾਂ ਦਾ ਨਕਸ਼ਾ ਖ਼ੜ ਦਈਏ
ਬੂਹੇ ਤੇ ਤਖਤੀ ਜੜ ਦਈਏ
ਤਖਤੀ ਤੇ ਏ ਲਿਖਵਾ ਦਈਏ
ਤਖਤੀ ਤੇ ਏ ਲਿਖਵਾ ਦਈਏ
ਹੈ ਅੱਜ ਧਰਤੀ ਨੱਚੀ
ਜੇ ਤੂੰ ਮਿੱਟੀ ਮੈਂ ਧੂੜ ਹਾਂ ਏਹੋ ਗਲ ਸੱਚੀ
ਜੇ ਤੂੰ ਮਿੱਟੀ ਮੈਂ ਧੂੜ ਹਾਂ ਏਹੋ ਗਲ ਸੱਚੀ
ਜੇ ਤੂੰ ਮਿੱਟੀ ਮੈਂ ਧੂੜ ਹਾਂ ਏਹੋ ਗਲ ਸੱਚੀ