Tera Ki Lagda

Lakhwinder Wadali

ਜੇ ਤੇਰਾ ਓ ਕੁੱਜ ਨਈ ਲੱਗਦਾ ਤੂੰ ਕੀ ਓਤੋਂ ਲੈਣਾ
ਜੇ ਤੇਰਾ ਕੁੱਜ ਲੱਗਦਾ ਨਈ ਤੈਨੂੰ ਸਬ ਨੂੰ ਦੱਸਣਾ ਪੈਣਾ
ਓ ਤੇਰਾ ਓ ਤੇਰਾ
ਓ ਤੇਰਾ ਕੀ ਲੱਗਦਾ ਕੀ ਲੱਗਦਾ
ਜਿਹੜਾ ਲੁਕਿਆ ਨਜ਼ਰ ਨਈ ਔਂਦਾ
ਓ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਈ ਔਂਦਾ
ਓ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਈ ਔਂਦਾ

ਜੱਗ ਤੋਂ ਚੋਰੀ ਚੋਰੀ ਅੜੀਏ ਤੈਨੂੰ ਤੱਕਦਾ ਰਹਿੰਦਾ
ਥਾਂ ਟਿਕਾਣਾ ਦੱਸਦਾ ਨਾ ਨਾ ਤੇਰੇ ਮਗਰੋਂ ਲੈਂਦਾ
ਥਾਂ ਟਿਕਾਣਾ ਦੱਸਦਾ ਨਾ ਨਾ ਤੇਰੇ ਮਗਰੋਂ ਲੈਂਦਾ
ਜੇ ਕੋਈ ਤੈਨੂੰ ਆ ਕੇ ਪੂਛੇ ਆਖੇ ਸਬ ਗੱਲ ਕੁੜੀ
ਜੇ ਤੇਰੇ ਕੁਝ ਲੱਗਦਾ ਨਈ ਕ੍ਯੂਂ ਲੈ ਕੇ ਜਾਵੇਈਂ ਛੁਰੀ
ਓ ਤੇਰਾ ਓ ਤੇਰਾ
ਓ ਤੇਰਾ ਕੀ ਲੱਗਦਾ ਕੀ ਲੱਗਦਾ
ਜਿਹੜਾ ਲੁਕਿਆ ਨਜ਼ਰ ਨਈ ਔਂਦਾ
ਓ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਈ ਔਂਦਾ
ਓ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਈ ਔਂਦਾ

ਜੋਗੀਆਂ ਕੱਪੜੇ ਪਾਏ ਜਿੰਨੇ ਮੱਥੇ ਤਿਲਕ ਲਗਾਇਆ
ਤਖ਼ਤ ਹਜਾਰੀਏ ਚੱਲਦਾ ਚੱਲਦਾ ਰੰਗਪੁਰ ਥੇਰੀ ਆਇਆ
ਤਖ਼ਤ ਹਜਾਰੀਏ ਚੱਲਦਾ ਚੱਲਦਾ ਰੰਗਪੁਰ ਥੇਰੀ ਆਇਆ
ਮਾਪੇ ਸੰਗ ਸਹੇਲੀਆਂ ਛੱਡ ਕੇ ਤੁਰ ਪਈਂ ਏ ਤੂੰ ਕੱਲੀ
ਸਾਨੂੰ ਵੀ ਓ ਦਸ ਠਿਕਾਣਾ ਨਾਲ ਜਿਦੇ ਤੂੰ ਚੱਲੀ.
ਓ ਤੇਰਾ, ਓ ਤੇਰਾ
ਓ ਤੇਰਾ ਕੀ ਲੱਗਦਾ ਕੀ ਲੱਗਦਾ
ਜਿਹੜਾ ਲੁਕਿਆ ਨਜ਼ਰ ਨਈ ਔਂਦਾ
ਓ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਈ ਔਂਦਾ

ਪਰਦੇ ਵਿੱਚ ਤੇ ਹਰ ਕੋਈ ਲੁਕਦਾ ਓ ਲੁਕਿਆ ਬੇਪਰਦਾ
ਰਾਤ ਦਿਨੇ ਜਿਹਦੇ ਇਸ਼ਕ ਚ ਰੋਵੇਂ
ਜਿਹਦੀ ਦੀਦ ਬਿਨਾ ਨੀਂ ਸਰਦਾ
ਰਾਤ ਦਿਨੇ ਜਿਹਦੇ ਇਸ਼ਕ ਚ ਰੋਵੇਂ
ਜਿਹਦੀ ਦੀਦ ਬਿਨਾ ਨੀਂ ਸਰਦਾ
ਸਚੀ ਗੱਲ ਮਨਸੂਰ ਨੇ ਦੱਸੀ
ਕਾਜ਼ੀਆਂ ਸਜ਼ਾ ਸੁਣਾਈ
ਤੂੰ ਨੀਸੱਚ ਸੱਚ ਦਸਦੇ ਨੀ ਅੜੀਏ
ਗੱਲ ਤੇਰੇ ਸਿਰੇ ਆਈ
ਓ ਤੇਰਾ ਓ ਤੇਰਾ
ਓ ਤੇਰਾ ਕੀ ਲੱਗਦਾ ਕੀ ਲੱਗਦਾ
ਜਿਹੜਾ ਲੁਕਿਆ ਨਜ਼ਰ ਨਈ ਔਂਦਾ
ਓ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਈ ਔਂਦਾ

ਦਸ਼ਮ ਦਵਾਰ ਬੈਠਾ ਕੇ ਸ਼ੰਕਾ
ਦਿਲ ਦੀ ਨਾ ਤੇਰੇ ਨਾ ਲੈਂਦੀ
ਨੌ ਦਰਵਜ਼ੇ ਬੰਦ ਕਰਕੇ ਜਿਹਨੂੰ
ਗਿਟ ਪਿਟ ਤਕਦੀ ਰਿਹੰਦੀ
ਨੌ ਦਰਵਜ਼ੇ ਬੰਦ ਕਰਕੇ ਜਿਹਨੂੰ
ਗਿਟ ਪਿਟ ਤਕਦੀ ਰਿਹੰਦੀ
ਕੱਲੀ ਰੋਵੇਂ ਕੱਲੀ ਹੱਸੇ
ਤੇਰੀ ਮਤ ਕ੍ਯੂਂ ਮਾਰੀ
ਸਾਨੂੰ ਵੀ ਤੂੰ ਦਸਦੇ ਅੜੀਏ
ਕੀ ਲਾਈ ਇਸ਼ਕ ਬਿਮਾਰੀ
ਓ ਤੇਰਾ ਓ ਤੇਰਾ
ਓ ਤੇਰਾ ਕੀ ਲੱਗਦਾ ਕੀ ਲੱਗਦਾ
ਜਿਹੜਾ ਲੁਕਿਆ ਨਜ਼ਰ ਨਈ ਔਂਦਾ
ਓ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਈ ਔਂਦਾ
ਓ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਈ ਔਂਦਾ

Chansons les plus populaires [artist_preposition] Lakhwinder Wadali

Autres artistes de Punjabi music