Sher Sardar
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਓ ਸਿੰਘ ਗੜਕਦਾ ਜੈਕਾਰਾ ਲਾ ਕੇ ਚੱਲਿਆ
ਉ ਸਿੰਘ ਗੜਕਦਾ ਜੈਕਾਰਾ ਲਾ ਕੇ ਚੱਲਿਆ
ਪੁੱਤ ਗੁਰਾ ਨੇ ਸੀ ਥਾਪੜਾ ਦੇ ਘੱਲਿਆ
ਰਣ ਜੂੰਝਦੇ ਨੂੰ ਜਾ ਕੇ ਜਦੋਂ ਮੱਲਿਆ
ਵੈਰੀ ਫਿਰਦਾ ਅਜੀਤ ਸਿੰਘ ਵਿੱਚੋਂ ਪਾੜਦਾ
ਰੋਹਬ ਝੱਲਿਆ ਨੀ ਜਾਂਦਾ ਸ਼ੇਰ ਸਰਦਾਰ ਦਾ
ਉ ਖੂਨ ਵੈਰੀਆਂ ਦੇ ਨਾਲ ਖੇਡੇ ਹੋਲੀਆ
ਕਾਲ ਫਿਰਦਾ ਸੀ ਮੂਹਰੇ ਪਾਉਂਦਾ ਬੋਲੀਆਂ
ਲੋਥਾ ਨੇਜ਼ਿਆਂ ਦੀ ਨੋਕ ਉਤੇ ਤੋਲੀਆ
ਵਿੱਚ ਰਣ ਸੂਰਾ ਫਿਰੇ ਡਰ ਨੂੰ ਵੰਗਾਰ ਦਾ
ਰੋਹਬ ਝੱਲਿਆ ਨੀ ਜਾਂਦਾ ਸ਼ੇਰ ਸਰਦਾਰ ਦਾ
ਓ ਖੂਨੀ ਧਰਤੀ ਜੋ ਖੂਨ ਨਾਲ ਰੰਗੀ ਸੀ ਓ ਓ
ਉ ਖੂਨੀ ਧਰਤੀ ਜੋ ਖੂਨ ਨਾਲ ਰੰਗੀ ਸੀ
ਸਿੰਘ ਸੂਰਿਆਂ ਦੀ ਵੈਰੀਆਂ ਤੇ ਝੰਡੀ ਸੀ
ਨੱਪੀ ਸੱਚ ਨੇ ਤਾਂ ਪਾਪੀਆਂ ਦੀ ਸੰਘੀ ਸੀ
ਮੁੱਖ ਤਪਦੇ ਤੰਦੂਰ ਵਾਂਗੂੰ ਸੇਕ ਮਾਰਦਾ
ਰੋਹਬ ਝੱਲਿਆ ਨੀ ਜਾਂਦਾ ਸ਼ੇਰ ਸਰਦਾਰ ਦਾ
ਓ ਰਹਿੰਦੀ ਦੁਨੀਆਂ ਤੱਕ ਨਾਂਮ ਜਿਉਂਦਾ ਰਹੂ
ਸੁੱਖੀ ਬਡਰੁੱਖਾਂ ਸੀਸ ਝੁਕਾਉਂਦਾ ਰਹੂ
ਸ਼ਹੀਦੀ ਜੋੜ ਮੇਲੇ ਪੰਥ ਵੀ ਮਨਾਉਂਦਾ ਰਹੂ
ਪਾ ਕੇ ਸ਼ਹੀਦੀਆਂ ਅਜੀਤ ਸਿੰਘ ਜੈਕਾਰੇ ਮਾਰਦਾ
ਰੋਹਬ ਝੱਲਿਆ ਨੀ ਜਾਂਦਾ ਸ਼ੇਰ ਸਰਦਾਰ ਦਾ