Bachpan Wala Ghar
ਕਦੇ ਖੋਲ੍ਹ ਹੱਥਾਂ ਨਾਲ ਜਿੰਦਰੇ ਨੂੰ
ਜ਼ੰਗ ਲੱਗੀ ਜਾਂਦਾ ਪਿੰਜ਼ਰੇ ਨੂੰ
ਕਦੇ ਖੋਲ੍ਹ ਹੱਥਾਂ ਨਾਲ ਜਿੰਦਰੇ ਨੂੰ
ਜ਼ੰਗ ਲੱਗੀ ਜਾਂਦਾ ਪਿੰਜ਼ਰੇ ਨੂੰ
ਕਦੇ ਖੋਲ੍ਹ ਹੱਥਾਂ ਨਾਲ ਜਿੰਦਰੇ ਨੂੰ
ਜ਼ੰਗ ਲੱਗੀ ਜਾਂਦਾ ਪਿੰਜ਼ਰੇ ਨੂੰ
ਕਿਉਂ ਆਉਂਦਾ ਤੈਨੂੰ ਡਰ ਆ
ਕਿਉਂ ਆਉਂਦਾ ਤੈਨੂੰ ਡਰ ਆ
ਵੇ ਮੈਂ ਤੇਰਾ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਮਾਂ ਬੁਰਕੀਆਂ ਪਾਉਂਦੀ ਦਿਸਦੀ ਆ ਮੂੰਹ ਤੇਰੇ ਵਿੱਚ
ਕਦੇ ਦੇ ਬੁਲਟ 'ਤੇ ਗੇੜ੍ਹਾ, ਵੇ ਖੁਲ੍ਹੇ ਵਿਹੜੇ ਦੇ ਵਿੱਚ
ਜਿੱਥੇ ਪਿਹਲਾਂ ਰੁੜਨਾ ਸਿੱਖਿਆ
ਡਿੱਗਣਾ ਸਿੱਖਿਆ, ਤੁਰਨਾ ਸਿੱਖਿਆ
ਜਿੱਥੇ ਪਿਹਲਾਂ ਰੁੜਨਾ ਸਿੱਖਿਆ
ਡਿੱਗਣਾ ਸਿੱਖਿਆ, ਤੁਰਨਾ ਸਿੱਖਿਆ
ਹੁਣ ਲੱਗ ਗਏ ਤੈਨੂੰ ਪਰ ਆ
ਹੁਣ ਲੱਗ ਗਏ ਤੈਨੂੰ ਪਰ ਆ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਕਦੇ ਯਾਦ ਨਈਂ ਆਉਂਦੀ ਰਾਹ ਵੱਲ ਖੁਲ੍ਹਦੀ ਬਾਰੀ ਦੀ
ਕਿੱਥੇ ਰੱਖ ਕੇ ਭੁੱਲ ਗਿਆ, ਤੂੰ ਚਾਬੀ ਅਲਮਾਰੀ ਦੀ
ਛੱਤਾਂ 'ਤੇ ਲੱਗਿਆ ਜ਼ਾਲਾ ਏ
ਮੇਰਾ ਹੁਲੀਆ ਦੇਖਣ ਵਾਲਾ ਏ
ਛੱਤਾਂ 'ਤੇ ਲੱਗਿਆ ਜ਼ਾਲਾ ਏ
ਮੇਰਾ ਹੁਲੀਆ ਦੇਖਣ ਵਾਲਾ ਏ
ਉੱਤੋਂ ਸਿਉਂਕ ਖਾ ਗਈ ਦਰ ਆ
ਸਿਉਂਕ ਖਾ ਗਈ ਦਰ ਆ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਬਾਬੇ ਦੀ ਫ਼ੋਟੋ ਨਾਲ ਤਾਂ ਇਨਸਾਫ਼ ਕਰ ਜਵੀਂ
ਸੁੱਖਪਾਲ ਕਦੇ ਤਾਂ ਆ ਕੇ ਇਹਨੂੰ ਸਾਫ਼ ਕਰ ਜਵੀਂ
ਤੇਰੀ ਮਿੱਠੀ ਜਹੀ ਇੱਕ ਯਾਦ ਪਈ
ਸੋਨੀ ਦੀ ਟੇਪ ਰਿਕਾਰਡ ਪਈ
ਤੇਰੀ ਮਿੱਠੀ ਜਹੀ ਇੱਕ ਯਾਦ ਪਈ
ਸੋਨੀ ਦੀ ਟੇਪ ਰਿਕਾਰਡ ਪਈ
ਕਈ ਕੁੱਝ ਮੇਰੇ ਅੰਦਰ ਆ
ਕਈ ਕੁੱਝ ਮੇਰੇ ਅੰਦਰ ਆ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ
ਵੇ ਮੈਂ ਤੇਰਾ ਬਚਪਨ ਵਾਲਾ ਘਰ ਆਂ