Shaan Vakhri
ਏਦੀ ਸ਼ਾਨ ਵਖਰੀ ਏ, ਸ਼ਾਨ,ਸ਼ਾਨ,ਸ਼ਾਨ
ਏਦੀ ਸ਼ਾਨ ਵਖਰੀ ਏ
ਓ ਛਣਕਨ ਬਲਦਾਂ ਦੇ ਗਲ ਟੱਲੀਆ
ਮੇਲੇ ਚੱਲੇ ਅੱਜ ਜਵਾਨ, ਮੋਢੇ ਕਾਲੀਆ ਡਾਗਾਂ ਖੜਕੀਆ
ਮੋਢੇ ਕਾਲੀਆ ਡਾਗਾਂ ਖੜਕੀਆ, ਅੰਬਰੀ ਉਠਿਆ ਵਿਚ ਤੂਫਾਨ
ਜੱਟੀਆ ਪੈਰ ਰਖਦੀਆ ਬੋਚ ਕੇ
ਜੱਟੀਆ ਪੈਰ ਰਖਦੀਆ ਬੋਚ ਕੇ, ਨਾਲੇ ਬੁੱਲੀਆ ਤੇ ਮੁਸਕਾਨ
ਧੂੜਾਂ ਉੱਡੀਆ ਜੱਟੀ ਨਚਦੀ
ਸੱਥਾ ਵਿਚ ਨੇ ਯੱਕੇ ਬੁੜਕਦੇ, ਬੇਗੀ, ਗੋਲਿਆ ਤੇ ਪਰਧਾਨ
ਭਾਬੀ ਬਣ ਗਿਆ ਬਾਬਾ ਬਿਸ਼ਨਾ
ਭਾਬੀ ਬਣ ਗਿਆ ਬਾਬਾ ਬਿਸ਼ਨਾ
ਪਿੰਡ ਚੋ ਚਤਰਾ ਏ ਸ਼ੈਤਾਨ, ਮਿਹਫਲ ਖੂਡਾਂ ਉੱਤੇ ਸਜਦੀ
ਮਿਹਫਲ ਖੂਡਾਂ ਉੱਤੇ ਸਜਦੀ, ਹੁੰਦਾ ਸਦਾ ਪਿਆਰਾ ਹਾਣ
ਧੂੜਾਂ ਉੱਡੀਆ ਜੱਟੀ ਨਚਦੀ
ਇਥੇ ਖਾਣਾ ਪੀਣਾ ਸ਼ੌਂਕ ਦਾ, ਚਾਟੀ ਲੱਸੀ ਦੇ ਪੀ ਜਾਣ
ਓ ਘਿਓ ਖਾਂਦੇ ਦਿਲ ਨਿਰੋਗ ਨੇ
ਹੋ ਘੇਯੋ ਖਾਂਦੇ ਦਿਲ ਨਿਰੋਗ ਨੇ, ਗਬਰੂ ਨਿਤ ਪਲਾਂਦੇ ਤਾਣ
ਟਾਵਾਂ ਟਾਵਾਂ ਮੱਝਾਂ ਚਾਰਦਾ
ਟਾਵਾਂ ਟਾਵਾਂ ਮੱਝਾਂ ਚਾਰਦਾ, ਬਾਕੀ ਪੜ੍ਹਣ ਸਕੂਲੇ ਜਾਣ
ਧੂੜਾਂ ਉੱਡੀਆ ਜੱਟੀ ਨਚਦੀ