Beliya
ਹਾਏ, ਓ, ਮੇਰੇ ਬੇਲੀਆ ਵੇ, ਤੇਰੇ 'ਤੇ ਮਰਦੇ ਆਂ
ਓ, ਮੇਰੇ ਬੇਲੀਆ ਵੇ, ਤੇਰੇ 'ਤੇ ਮਰਦੇ ਆਂ
ਹੋ, ਅਸੀ ਤੈਨੂੰ ਪਿਆਰ ਨਹੀਂ ਕਰਦੇ, ਮੋਹੱਬਤ ਕਰਦੇ ਆਂ
ਹੋ, ਅਸੀ ਤੈਨੂੰ ਪਿਆਰ ਨਹੀਂ ਕਰਦੇ, ਮੋਹੱਬਤ ਕਰਦੇ ਆਂ
ਓ, ਸਜਦੇ ਤੈਨੂੰ ਹੀ ਕਰੀਏ, ਤੇਰੇ ਤੋਂ ਡਰਦੇ ਆਂ
ਹੋ, ਅਸੀ ਤੈਨੂੰ ਪਿਆਰ ਨਹੀਂ ਕਰਦੇ, ਮੋਹੱਬਤ ਕਰਦੇ ਆਂ
ਤੇਰੇ ਨਾਲ਼ ਗੱਲਾਂ ਕਰਕੇ ਸਾਰੇ ਰੱਬ ਨੂੰ ਮੰਨ ਗਏ
ਤੇਰੀ ਗਲੀ ਦੇ ਬੱਚੇ ਵੀ ਸ਼ਾਇਰ ਬਣ ਗਏ
ਤੂੰ ਚੋਰੀ-ਚੋਰੀ ਬਣ ਗਿਆ ਏ, ਤੂੰ ਕਮਜ਼ੋਰੀ ਬਣ ਗਿਆ ਏ
ਤੂੰ ਤੇ ਰੱਬ ਤੋਂ ਵੀ ਉਤੇ, ਤੂੰ ਤੇ ਕੁੱਝ ਹੋਰ ਹੀ ਬਣ ਗਿਆ ਏ
ਤੂੰ ਸਾਡੇ ਵਰਗਾ ਏ, ਅਸੀ ਤੇਰੇ ਵਰਗੇ ਆਂ
ਅਸੀ ਤੈਨੂੰ ਪਿਆਰ ਨਹੀਂ ਕਰਦੇ, ਮੋਹੱਬਤ ਕਰਦੇ ਆਂ
ਹੋ, ਅਸੀ ਤੈਨੂੰ ਪਿਆਰ ਨਹੀਂ ਕਰਦੇ, ਮੋਹੱਬਤ ਕਰਦੇ ਆਂ
ਮੈਂ ਹਰ ਦਿਨ ਇਹ ਸੋਚਾਂ, ਕੀਹਦੀ ਜਾਨ ਖਾਵਾਂਗੇ?
ਵੇ ਜੇ ਤੈਨੂੰ ਕੁੱਝ ਹੋ ਗਿਆ, ਅਸੀ ਕਿੱਥੇ ਜਾਵਾਂਗੇ?
ਵੇ ਮੈਂ ਹਰ ਦਿਨ ਇਹ ਸੋਚਾਂ, ਕੀਹਦੀ ਜਾਨ ਖਾਵਾਂਗੇ?
ਵੇ ਜੇ ਤੈਨੂੰ ਕੁੱਝ ਹੋ ਗਿਆ, ਅਸੀ ਕਿੱਥੇ ਜਾਵਾਂਗੇ?
ਵੇ ਤੂੰ ਹਰ ਹਾਲ ਰੱਖਿਆ ਕਰ
ਤੂੰ ਆਪਣਾ ਖਿਆਲ ਰੱਖਿਆ ਕਰ
ਵੇ ਮੈਂ ਤੇਰੇ ਦਰਦਾਂ ਦੀ ਦਵਾ, ਤੂੰ ਮੈਨੂੰ ਨਾਲ ਰੱਖਿਆ ਕਰ
ਜਿੱਥੇ ਕੋਈ ਨਹੀਂ ਖੜ੍ਹਦਾ, ਤੇਰੇ ਲਈ ਉੱਥੇ ਖੜ੍ਹਦੇ ਆਂ
ਅਸੀ ਤੈਨੂੰ ਪਿਆਰ ਨਹੀਂ ਕਰਦੇ, ਮੋਹੱਬਤ ਕਰਦੇ ਆਂ
ਹੋ, ਅਸੀ ਤੈਨੂੰ ਪਿਆਰ ਨਹੀਂ ਕਰਦੇ, ਮੋਹੱਬਤ ਕਰਦੇ ਆਂ