Putt Sardara De
ਬਾਲ ਸ਼ੇਰ ਦੀ ਮੁੱਛ ਦਾ ਕੋਈ ਪੱਟ ਜਾਵੇ
ਐਸਾ ਸੂਰਮਾ ਖ਼ਾਲਸਾ ਜੰਮ ਸਕਦਾ
ਖੰਡੇ ਬਾਟੇ ਆਲਾ ਜਿਹਨੇ ਹੋਵੇ ਅੰਮ੍ਰਿਤ ਪੀਤਾ
ਓ ਵੱਗਦੇ ਤੂਫ਼ਾਨਾਂ ਨੂੰ ਵੀ ਥੰਮ ਸਕਦਾ
ਕੀ ਨੇ ਕਿਰਦਾਰ ਸਾਡੇ
ਕੀ ਨੇ ਕਾਰੋਬਾਰ ਸਾਡੇ
ਕਾਹਤੋਂ ਪੁੱਛਦਾ ਏਂ ਕੌਣ-ਕੌਣ ਨੇ ਸ਼ਿਕਾਰ ਸਾਡੇ
ਕੀ ਨੇ ਕਿਰਦਾਰ ਸਾਡੇ
ਕੀ ਨੇ ਕਾਰੋਬਾਰ ਸਾਡੇ
ਕਾਹਤੋਂ ਪੁੱਛਦਾ ਏਂ ਕੌਣ-ਕੌਣ ਨੇ ਸ਼ਿਕਾਰ ਸਾਡੇ
ਦੱਸਗਾ ਵਕਤ ਸ਼ੇਰਾ
ਹਿੱਲੂਗਾ ਤਖ਼ਤ ਸ਼ੇਰਾ
ਹੌਂਸਲਾ ਸਖ਼ਤ ਪੱਕੇ ਕੌਲ
ਤੇ ਕਰਾਰਾਂ ਦੇ ਆਂ
ਪੁੱਤ ਸਰਦਾਰਾਂ ਦੇ ਆਂ
ਘੋੜ ਸਵਾਰਾਂ ਦੇ ਆਂ
ਜੰਮੇ ਤਲਵਾਰਾਂ ਦੇ ਆਂ
ਖਾੜਕੂ ਵਿਚਾਰਾਂ ਦੇ ਆਂ
ਅੱਕੇ ਸਰਕਾਰਾਂ ਦੇ ਆਂ
ਕਿੱਸੇ ਅਖ਼ਬਾਰਾਂ ਦੇ ਆਂ
ਮੌਤ ਦਾ ਸਾਜ਼ ਛੇੜੀਂ
ਚੰਡੇ ਚੰਡੀ ਦੀਆਂ ਵਾਰਾਂ ਦੇ ਆਂ
ਚੰਡੇ ਚੰਡੀ ਦੀਆਂ ਵਾਰਾਂ ਦੇ ਆਂ
ਚੰਡੇ ਚੰਡੀ ਦੀਆਂ ਵਾਰਾਂ ਦੇ ਆਂ
ਮੋਢੇ ਹਥਿਆਰ ਰੱਖੇ਼
ਗਿਣਤੀ ਤੋਂ ਬਾਹਰ ਰੱਖੇ
ਰੌਂਦਾਂ ਨਾਲ ਸ਼ਿੰਗਾਰ ਰੱਖੇ
ਸੀਨੇ ਲਾ ਕਕਾਰ ਰੱਖੇ
ਮੋਢੇ ਹਥਿਆਰ ਰੱਖੇ਼
ਗਿਣਤੀ ਤੋਂ ਬਾਹਰ ਰੱਖੇ
ਰੌਂਦਾਂ ਨਾਲ ਸ਼ਿੰਗਾਰ ਰੱਖੇ
ਸੀਨੇ ਲਾ ਕਕਾਰ ਰੱਖੇ
ਬਿਆਜਾਂ ਸਨੇ ਮੂਲ ਮੋੜੇ
ਸਿਰਾਂ ਤੇ ਨਾ ਭਾਰ ਰੱਖੇ
ਵੱਡਿਆਂ ਹੰਕਾਰੀਆਂ ਦੇ
ਭੰਨੇ ਕੇ ਹੰਕਾਰ ਰੱਖੇ
ਖੈਪੜੀਂ ਨਾ ਕੋਲ ਆਕੇ
ਫੋਲੀਂ ਇਤਿਹਾਸ ਸਾਡਾ
ਭਿੰਡਰਾਂ ਵਾਲੇ ਦੇ ਵੰਗੂ
ਭੁੱਖੇ ਵੀ ਸ਼ਿਕਾਰਾਂ ਦੇ ਆਂ
ਕਿਸੇ ਵੀ ਜਾਤ ਨਾਲ ਸਬੰਧ ਰੱਖਣ ਵਾਲੇ ਦੀ ਲੜਕੀ ਆ
ਕਿਸੇ ਗਰੀਬ ਦੀ ਲੜਕੀ ਆ
ਭਾਵੇ ਕਿਸੇ ਹੋਰ ਦੀ ਲੜਕੀ ਆ
ਜਿਹੜਾ ਕਿਸੇ ਧੀ ਭੈਣ ਨੂੰ ਲੁੱਟਦਾ ਤੇ ਫੜਦਾ
ਉਸ ਨੂੰ ਖਾਲਸਾ ਜੀ ਗੱਡੀ ਚੜਾ ਕ ਮੇਰੇ ਕੋਲ ਆਯਾ ਕਰੋ
ਪੁੱਤ ਸਰਦਾਰਾਂ ਦੇ ਆਂ
ਘੋੜ ਸਵਾਰਾਂ ਦੇ ਆਂ
ਜੰਮੇ ਤਲਵਾਰਾਂ ਦੇ ਆਂ
ਖਾੜਕੂ ਵਿਚਾਰਾਂ ਦੇ ਆਂ
ਅੱਕੇ ਸਰਕਾਰਾਂ ਦੇ ਆਂ
ਕਿੱਸੇ ਅਖ਼ਬਾਰਾਂ ਦੇ ਆਂ
ਮੌਤ ਦਾ ਸਾਜ਼ ਛੇੜੀਂ
ਚੰਡੇ ਚੰਡੀ ਦੀਆਂ ਵਾਰਾਂ ਦੇ ਆਂ
ਚੰਡੇ ਚੰਡੀ ਦੀਆਂ ਵਾਰਾਂ ਦੇ ਆਂ
ਚੰਡੇ ਚੰਡੀ ਦੀਆਂ ਵਾਰਾਂ ਦੇ ਆਂ
ਹੱਥਾਂ 'ਚ ਤੂਫ਼ਾਨ ਖੇਡੇ
ਮੁੱਠੀ ਵਿੱਚ ਜਾਨ ਖੇਡੇ
ਖੇਡਣੇ ਦੀ ਉਮਰ 'ਚ
ਜੰਗ ਦੇ ਮੈਦਾਨ ਖੇਡੇ
ਹੱਥਾਂ 'ਚ ਤੂਫ਼ਾਨ ਖੇਡੇ
ਮੁੱਠੀ ਵਿੱਚ ਜਾਨ ਖੇਡੇ
ਖੇਡਣੇ ਦੀ ਉਮਰ 'ਚ
ਜੰਗ ਦੇ ਮੈਦਾਨ ਖੇਡੇ
ਨੀਹਾਂ ਰੱਖ ਸਿੱਧੀਆਂ
ਤੂੰ ਚਿਣਦਾ ਕਿਉਂ ਵਾਰ ਟੇਢੇ
ਛੋਟੇ ਸਾਹਿਬਜ਼ਾਦਿਆਂ ਦੀ
ਵੈਰੀ ਨਾਲ ਜ਼ੁਬਾਨ ਖੇਡੇ
ਅੜੇ ਰਹੇ ਸੂਬੇ ਮੂਹਰੇ
ਸਿੱਦਕੋਂ ਨਾ ਡੋਲੇ ਸੂਰੇ
ਬਾਜ਼ਾਂ ਵਾਲੇ ਨੇ ਜੋ ਵਾਰੇ
ਫ਼ੈਨ ਓਨ੍ਹਾਂ ਚਾਰਾਂ ਦੇ ਆਂ
ਪੁੱਤ ਸਰਦਾਰਾਂ ਦੇ ਆਂ
ਘੋੜ ਸਵਾਰਾਂ ਦੇ ਆਂ
ਜੰਮੇ ਤਲਵਾਰਾਂ ਦੇ ਆਂ
ਖਾੜਕੂ ਵਿਚਾਰਾਂ ਦੇ ਆਂ
ਅੱਕੇ ਸਰਕਾਰਾਂ ਦੇ ਆਂ
ਕਿੱਸੇ ਅਖ਼ਬਾਰਾਂ ਦੇ ਆਂ
ਮੌਤ ਦਾ ਸਾਜ਼ ਛੇੜੀਂ
ਚੰਡੇ ਚੰਡੀ ਦੀਆਂ ਵਾਰਾਂ ਦੇ ਆਂ
ਚੰਡੇ ਚੰਡੀ ਦੀਆਂ ਵਾਰਾਂ ਦੇ ਆਂ
ਚੰਡੇ ਚੰਡੀ ਦੀਆਂ ਵਾਰਾਂ ਦੇ ਆਂ
ਸਿੰਘ ਨਾਮ ਸ਼ੇਰ ਦਾ ਏ
ਮਰਦ ਦਲੇਰ ਦਾ ਏ
ਤਾਂਹੀ ਤਾਂ ਕੱਲ੍ਹੇ ਨੂੰ
ਸਵਾ ਸਵਾ ਲੱਖ ਘੇਰਦਾ ਏ
ਸਿੰਘ ਨਾਮ ਸ਼ੇਰ ਦਾ ਏ
ਮਰਦ ਦਲੇਰ ਦਾ ਏ
ਤਾਂਹੀ ਤਾਂ ਕੱਲ੍ਹੇ ਨੂੰ
ਸਵਾ ਸਵਾ ਲੱਖ ਘੇਰਦਾ ਏ
ਧਰਤੀ ਵੀ ਵਿਹਲ ਦਿੰਦੀ
ਅੱਖਾਂ ਜਦੋਂ ਫ਼ੇਰਦਾ ਏ
ਯਾਦ ਰੱਖੀਂ ਯਾਦ ਰੱਖੀਂ
ਖੰਡਾ 18 ਸੇਰ ਦਾ ਏ
ਯਾਦ ਰੱਖੀਂ ਯਾਦ ਰੱਖੀਂ
ਖੰਡਾ 18 ਸੇਰ ਦਾ ਏ
ਬਾਬੇ ਦੀਪ ਸਿੰਘ ਦੇ
ਹੱਥਾਂ 'ਚ 18 ਸੇਰ ਦਾ ਏ
ਬੋਵਾ ਕੁਸਮਾਲਾ ਸੱਚ ਲਿਖੁ
ਭਾਵੇਂ ਸਿੱਟ ਅੱਗ 'ਚ
ਵੈਰੀ ਗਦਾਰਾਂ ਦੇ ਤੇ
ਯਾਰ ਹਥਿਆਰਾ ਦੇ ਆਂ
ਇੱਕ ਵਾਰੀ ਹੋਰ
ਪੁੱਤ ਸਰਦਾਰਾਂ ਦੇ ਆਂ
ਘੋੜ ਸਵਾਰਾਂ ਦੇ ਆਂ
ਜੰਮੇ ਤਲਵਾਰਾਂ ਦੇ ਆਂ
ਖਾੜਕੂ ਵਿਚਾਰਾਂ ਦੇ ਆਂ
ਅੱਕੇ ਸਰਕਾਰਾਂ ਦੇ ਆਂ
ਕਿੱਸੇ ਅਖ਼ਬਾਰਾਂ ਦੇ ਆਂ
ਮੌਤ ਦਾ ਸਾਜ਼ ਛੇੜੀਂ
ਚੰਡੇ ਚੰਡੀ ਦੀਆਂ ਵਾਰਾਂ ਦੇ ਆਂ
ਚੰਡੇ ਚੰਡੀ ਦੀਆਂ ਵਾਰਾਂ ਦੇ ਆਂ
ਚੰਡੇ ਚੰਡੀ ਦੀਆਂ ਵਾਰਾਂ ਦੇ ਆਂ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ