Ik Kahani [LoFi Chill]
Kaka
ਓ ਨਿੱਤ ਦਾ ਆਉਣਾ ਜਾਣਾ
ਓਹਦੇ ਪਿੰਡ ਹੋ ਗਿਆ ਸੀ
ਓਹਦਾ ਬਾਪੂ ਮੇਰੇ ਲਈ
ਭਰਿੰਡ ਹੋ ਗਿਆ ਸੀ
ਆਕੜ ਥੋੜੀ ਜਿਆਦਾ
ਓਹਦੀ ਮੱਤ ਨਿਆਣੀ ਸੀ
ਨਾਲ ਗੁਲਾਬਾਂ ਲੱਦੀ ਮੈਨੂੰ
ਲੱਗਦੀ ਟਾਹਣੀ ਸੀ
ਜਿਧਰ ਵੀ ਓ ਜਾਂਦੀ ਰੌਣਕ
ਲੱਗੀ ਹੁੰਦੀ ਸੀ
ਭਾਈ ਉਂਗਲ ਦੇ ਵਿਚ ਨਾ ਕੋਈ ਛੱਲਾ
ਨਾ ਕੋਈ ਮੁੰਦੀ ਸੀ
ਰੋਜ ਸ਼ਾਮ ਨੂੰ ਮੱਥੇ ਓਹੋ
ਟੇਕਣ ਜਾਂਦੀ ਸੀ
ਸਾਰੇ ਪਿੰਡ ਦੀ ਮੰਡਲੀ
ਓਹਨੂੰ ਦੇਖਣ ਜਾਂਦੀ ਸੀ
ਕਦੇ ਜਾਂਦੀ ਦਰਗਾਹ ਤੇ
ਕਦੇ ਮੰਦਿਰ ਵੱਲ ਮੁੜ ਦੀ
ਨਿਗਾਹ ਮੇਰੇ ਓਹਦੇ ਨਾਲ ਨਾਲ ਸੀ
ਅੰਦਰ ਵੱਲ ਮੁੜ ਦੀ
ਖੁਦ ਸਾਵਲੀ ਤੇ ਚੁੰਨੀਆਂ
ਸੁਰਮਈ ਜਿਹੀ ਰੰਗ ਦੀਆਂ
ਓਹਦੀਆਂ ਸਖੀਆਂ ਮੈਨੂੰ
ਦੇਖ ਦੇਖ ਕੇ ਖੰਗਦੀਆਂ
ਨੰਗੇ ਪੈਰੀ ਹੁੰਦੀ ਸੀ
ਪੈਰਾਂ ਵਿਚ ਧਾਗਾ ਕਾਲਾ ਸੀ
ਮੇਰੇ ਨਾਲੋਂ ਸਾਲਾ ਕਾਲਾ ਧਾਗਾ
ਕਰਮਾ ਵਾਲਾ ਸੀ
ਯਾਰਾਂ ਦੇ ਪੰਪਾਂ ਨੇ
ਮੇਰਾ ਕੰਮ ਕਾਰਵਾਤਾ ਜੀ
ਅਗਲੀ ਸ਼ਾਮ ਨੂੰ ਜਾਕੇ
ਮੈਂ ਪਰਪੋਸ ਵੀ ਲਾਤਾ ਜੀ