Sifat
Mercy
ਹੋ ਚੱਲ ਛੱਡ ਗੱਲਾਂ ਫਿਰ ਮਿਲਦੇ ਆ
ਫਿਰ ਫੁੱਲਾਂ ਵਾਂਗੂ ਖਿਲਦੇ ਆ
ਚੱਲ ਗਿਣੀਏ ਤਾਰੇ ਬਹਿਕੇ ਨੀਂ
ਕਰ ਸਿਫ਼ਤ ਮੇਰਾ ਨਾਂ ਲੈਕੇ ਨੀਂ
ਕਿਓਂ ਲੱਗ ਜਾਂਦੀ ਇਹ ਖੈਕੇ ਨੀਂ
ਮੈਨੂੰ ਇਸ਼ਕ ਦੀਆਂ ਮਹਿਕਾਂ ਛਿੱੜਿਆ
ਤੇਰਾ ਨਾਮ ਗਾਉਣ ਕੋਇਲਾਂ ਚਿੜੀਆ
ਓਹਨਾ ਦੱਸਿਆ ਤੇਰੀ ਲਿਸ਼ਕ ਲਈ
ਮੈਂ ਕੀ ਅੱਖਾਂ ਤੇਰੀ ਸਿਫ਼ਤ ਲਈ
ਹੱਥ ਫੜ ਲਈ ਨੀਂ ਮੁਕ ਜਾਵਾ ਨਾ ਮੈਂ
ਰੁੱਖ ਵਾਂਗੂ ਸੁਖ ਜਾਵਾ ਨਾ ਮੈਂ
ਆ ਆਜਾ ਆਜਾ ਆਜਾ ਨੀਂ
ਇਕ ਵਾਰੀ ਫੇਰਾ ਪਾ ਜਾ ਨੀਂ
ਹੋ ਕੋਈ ਮੰਗ ਮੰਗੀਏ ਬੜੀਏ ਚੰਗੀਏ
ਤੈਨੂੰ ਗੱਲ ਨਾਲ ਲਾਵਾ ਰੱਬ ਰੰਗੀਏ
ਡੋਰਾ ਗੰਡੀਏ ਆਜਾ ਰਲਕੇ ਨੀਂ
ਬਹਿ ਕੋਲ ਮੇਰੇ ਹੱਥ ਫੜਕੇ ਨੀਂ
ਮੈਨੂੰ ਪਿਆਰ ਦੀ ਗੱਲ ਸਿਖਾ ਦੇ ਨੀਂ
ਕੋਈ ਗੀਤ ਮੇਰਾ ਤੁਹ ਗਾਦੇ ਨੀਂ
ਮੇਰੇ ਅੱਖਰਾਂ ਦੀ ਤਕਦੀਰ ਬਣੂ
ਤੇਰੀ ਮੇਰੀ ਤਸਵੀਰ ਬਣੂ
ਮੁਟਿਆਰੇ ਨੀਂ ਮੁਟਿਆਰੇ ਨੀਂ
ਮੈਂ ਜਾਵਾਂ ਤੈਥੋਂ ਵਾਰੇ ਨੀਂ
ਮੁਟਿਆਰੇ ਨੀਂ ਮੁਟਿਆਰੇ ਨੀਂ ਮੈਂ ਜਾਵਾਂ ਤੈਥੋਂ ਵਾਰੇ ਨੀਂ
ਹੋ ਕੋਈ ਐਦਾਂ ਦੀ ਗੱਲਬਾਤ ਹੋਵੇ
ਸਾਡੀ ਕਲਿਆਂ ਦੀ ਮੁਲਾਕਾਤ ਹੋਵੇ
ਮਿੱਠੀ ਮਿੱਠੀ ਬਰਸਾਤ ਹੋਵੇ
ਸੁਰਗਾ ਦੀ ਛਾ ਵਿਚ ਖੋ ਜਾਵਾ
ਬੱਸ ਤੇਰਾ ਹੀ ਮੈਂ ਹੋ ਜਾਵਾ
ਮਸਾਂ ਕਹਿੰਦੀਆਂ ਵਾ ਮੁਰਝਾਕੇ ਨੀਂ
ਪੁੱਛ ਹਾਲ ਮੇਰਾ ਗੱਲ ਲਾਕੇ ਨੀਂ
ਸੋਚਾਂ ਨੂ ਸੱਚ ਹੁਣ ਕਰ ਪਰੀਏ
ਕੱਖਾਂ ਨੂ ਲੱਖ ਹੁਣ ਕਰ ਪਰੀਏ
ਤੇਰੇ ਇਸ਼ਕ ਤੋਹ ਸਿਖਿਆ ਹਾਣਦੀਏ
ਮੈਂ ਜੋ ਵੀ ਲਿਖਿਆ ਹਾਣਦੀਏ
ਬੜਾ ਸੋਹਣਾ ਤੇਰਾ ਸ਼ਹਿਰ ਕੁੜੇ
ਬੱਸ ਤੇਰਾ ਆ ਨਿਰਵੈਰ ਕੁੜੇ
ਬੱਸ ਤੇਰਾ ਆ ਨਿਰਵੈਰ ਕੁੜੇ, ਬੱਸ ਤੇਰਾ ਆ ਨਿਰਵੈਰ ਕੁੜੇ