Mahiya
ਮਾਹੀਆ, ਮਾਹੀਆ ਵੇ
ਜਾਨ ਸੂਲੀ 'ਤੇ ਆਈਆ ਵੇ
ਤੇਰੇ ਬਿਨ ਹੁਣ ਨਹੀਂ ਜੀ ਹੋਣਾ
ਕਿਉਂ ਤੂੰ ਦੂਰੀ ਪਾਈਆ?
ਮਾਹੀਆ, ਮਾਹੀਆ ਵੇ
ਸਾਹ ਹੁਣ ਸੁੱਕਦੇ ਜਾਂਦੇ ਨੇ
ਹੰਝੂ ਮੁੱਕਦੇ ਜਾਂਦੇ ਨੇ
ਨਜ਼ਰ ਤੇਰੇ ਰਾਹ ਲਾਈਆ
ਬਿਨ ਤੇਰੇ, ਸਨਮ, ਹੁਣ ਨਹੀਓਂ ਜੀਣਾ
ਬਿਨ ਤੇਰੇ ਮੈਂ ਘੁੱਟ ਜ਼ਹਿਰ ਦਾ ਪੀਣਾ
ਬਿਨ ਤੇਰੇ ਜ਼ਖ਼ਮ ਕਿੰਞ ਮੈਂ ਸੀਵਾਂ?
ਆ ਭੀ ਜਾ
ਬਿਨ ਤੇਰੇ ਹੁਣ ਜੀਣਾ ਮੁਸ਼ਕਿਲ
ਬਿਨ ਤੇਰੇ ਲੱਭਦੀ ਨਾ ਮੰਜ਼ਿਲ
ਬਿਨ ਤੇਰੇ ਮੈਂ ਰੋਈ ਆਂ
ਜਿਸ ਦਿਨ ਦਾ ਹਾਏ, ਤੂੰ ਗਿਆ ਵੇ
ਛਾਈਆ, ਛਾਈਆ ਵੇ
ਦਰਦ ਦੀ ਧੁੱਪ ਹੁਣ ਛਾਈਆ ਵੇ
ਸੁਪਣੇ ਟੁੱਟਦੇ ਜਾਂਦੇ ਨੇ
ਐਸੀ ਹਨੇਰੀ ਆਈਆ
ਲਾਈਆ, ਲਾਈਆ ਵੇ
ਤੇਰੇ ਸੰਗ ਜੱਦ ਦੀ ਲਾਈਆ ਵੇ
ਕਿਤੇ ਨਾ ਝੱਲੀ ਹੋ ਜਾਵਾਂ
ਤਾਹੀਓਂ ਮੈਂ ਘਬਰਾਈਆਂ
ਮਾਹੀਆ, ਮਾਹੀਆ ਵੇ
ਜਾਨ ਸੂਲੀ 'ਤੇ ਆਈਆ ਵੇ
ਤੇਰੇ ਬਿਨ ਹੁਣ ਨਹੀਂ ਜੀ ਹੋਣਾ
ਕਿਉਂ ਤੂੰ ਦੂਰੀ ਪਾਈਆ?
ਦੂਰੀ ਪਾਈਆ, ਓ
ਦੂਰੀ ਪਾਈਆ, ਓ
ਆਵੇਂ ਤੂੰ ਮੰਗਦੀ ਦੁਆਵਾਂ
ਆਵੇਂ ਤਾਂ ਆਵਣ ਬਹਾਰਾਂ
ਰੁੱਖ ਆਸਮਾਨੀ ਇਹ ਉਡੀਕਾਂ ਕਰੇ ਤੇਰੀਆਂ
ਹੋਰ ਨਾ ਜੁਦਾਈ ਸਹਿ ਪਾਵਾਂ
ਤੇਰੀ ਦੀਦ ਦੇ ਦੀਦਾਰ ਲਈ, ਮੈਂ ਤਰਸ ਗਈਆਂ
ਤੇਰੇ ਦੋ ਪਲ ਦੇ ਪਿਆਰ ਲਈ, ਮੈਂ ਤਰਸ ਗਈਆਂ
ਮੇਰੇ ਉਹ ਜਿਗਰੀ ਯਾਰ ਲਈ, ਮੈਂ ਤਰਸ ਗਈਆਂ
ਕਦੇ ਆਵੇਂਗਾ? ਕਦੇ ਆਵੇਂਗਾ?
ਅੱਖਾਂ ਬਰਸ ਰਹੀਆਂ
ਗਾਈਆ, ਗਾਈਆ ਵੇ
ਧੁਨ ਤੂੰ ਐਸੀ ਗਾਈਆ ਵੇ
ਹੁਣ ਤਾਂ ਸਾਹ ਵੀ ਨਹੀਂ ਆਉਂਦੇ
ਜਿੰਦ ਐਸੀ ਤੜਫਾਈਆ
ਆਈਆ, ਆਈਆ ਵੇ
ਮੁਸੱਰਤ ਪਿਆਰ ਦੀ ਆਈਆ ਵੇ
ਮੈਂ ਚੰਦਰੇ ਮੇਰੇ ਹੰਝੂਆਂ ਦੀ
ਨੈਣਾਂ ਝੜੀ ਲਗਾਈਆ
ਮਾਹੀਆ, ਮਾਹੀਆ ਵੇ
ਜਾਨ ਸੂਲੀ 'ਤੇ ਆਈਆ ਵੇ
ਤੇਰੇ ਬਿਨ ਹੁਣ ਨਹੀਂ ਜੀ ਹੋਣਾ
ਕਿਉਂ ਤੂੰ ਦੂਰੀ ਪਾਈਆ?
ਦੂਰੀ ਪਾਈਆ, ਹੋ
ਦੂਰੀ ਪਾਈਆ, ਹੋ
ਮਾਹੀਆ, ਮਾਹੀਆ ਵੇ
ਮਾਹੀਆ, ਮਾਹੀਆ ਵੇ
ਮਾਹੀਆ, ਮਾਹੀਆ ਵੇ
ਮਾਹੀਆ, ਮਾਹੀਆ ਵੇ
ਮਾਹੀਆ, ਮਾਹੀਆ ਵੇ
ਮਾਹੀਆ, ਮਾਹੀਆ ਵੇ
ਮਾਹੀਆ, ਮਾਹੀਆ ਵੇ
ਮਾਹੀਆ, ਮਾਹੀਆ ਵੇ