Din Raat
ਐਸ ਵੇਲੇ ਤਾਂ ਮਾਂ ਮੇਰੀ ਚੁਗ ਦੀ ਕਪਾਹ ਹੋਣੀ
ਚੋਣੀਆਂ ਦੇ ਸੰਗ ਬੈਠ ਕੇ ਜਾ ਫੇਰ ਪੀਂਦੀ ਚਾ ਹੋਣੀ
ਹਾਏ ਐਸ ਵੇਲੇ ਤਾਂ ਮਾਂ ਮੇਰੀ ਚੁਗ ਦੀ ਕਪਾਹ ਹੋਣੀ
ਚੋਣੀਆਂ ਦੇ ਸੰਗ ਬੈਠ ਕੇ ਜਾ ਫੇਰ ਪੀਂਦੀ ਚਾ ਹੋਣੀ
ਨਰਮਾ ਪਾਉਣ ਲਈ ਬਾਪੂ ਪੱਲੀਆਂ ਧਰ ਗਿਆ ਹੋਣਾ ਏ
ਇਥੇ ਪੈ ਗਈ ਰਾਤ ਓਥੇ ਦਿਨ ਚੜ੍ਹ ਗਿਆ ਹੋਣਾ ਏ
ਹਾਏ ਇਥੇ ਪੈ ਗਈ ਰਾਤ ਓਥੇ ਦਿਨ ਚੜ੍ਹ ਗਿਆ ਹੋਣਾ ਏ ਹੋ
ਵੱਡੀ ਭਾਬੀ ਰਾਣੀ ਰੋਟੀਆਂ ਲਾਹੁੰਦੀ ਹੋਣੀ ਆ
ਛੋਟੀ ਭੈਣ ਬੇਚਾਰੀ ਬਾਲਣ ਲਾਉਂਦੀ ਹੋਣੀ ਆ
ਹਾਏ ਵੱਡੀ ਭਾਬੋ ਰਾਣੀ ਰੋਟੀਆਂ ਲਾਹੁੰਦੀ ਹੋਣੀ ਆ
ਛੋਟੀ ਭੈਣ ਬੇਚਾਰੀ ਬਾਲਣ ਲਾਉਂਦੀ ਹੋਣੀ ਆ
ਧਾਰਾਂ ਚੌਣ ਲਈ ਵੀਰਾ ਵੈਲੀ ਵੜ੍ਹ ਗਿਆ ਹੋਣਾ ਏ
ਇਥੇ ਪੈ ਗਈ ਰਾਤ ਓਥੇ ਦਿਨ ਚੜ੍ਹ ਗਿਆ ਹੋਣਾ ਏ
ਹਾਏ ਇਥੇ ਪੈ ਗਈ ਰਾਤ ਓਥੇ ਦਿਨ ਚੜ੍ਹ ਗਿਆ ਹੋਣਾ ਏ ਹੋ
ਹੋ ਗੱਲੀਆਂ ਵਿਚ ਗਾਹ ਪਾ ਤਾ ਹੋਣਾ ਸਕੂਲ ਦੀਆਂ ਬੱਸਾਂ ਨੇ
ਗੱਡੇ ਖੇਤਾਂ ਨੂੰ ਤੋਰੇ ਹੋਣੇ ਮੋਜੂ ਖੇੜੇ ਜੱਟਾਂ ਨੇ
ਹੋ ਗੱਲੀਆਂ ਵਿਚ ਗਾਹ ਪਾ ਤਾ ਹੋਣਾ ਸਕੂਲ ਦੀਆਂ ਬੱਸਾਂ ਨੇ
ਗੱਡੇ ਖੇਤਾਂ ਨੂੰ ਤੋਰੇ ਹੋਣੇ ਮੋਜੂ ਖੇੜੇ ਜੱਟਾਂ ਨੇ
ਮਾਵੀ ਜੇਹਾ ਕੋਈ ਵੇਹਲੜ ਹੱਟੀ ਤੇ ਖੜ੍ਹ ਗਿਆ ਹੋਣਾ ਏ ਓ
ਇਥੇ ਪੈ ਗਈ ਰਾਤ ਓਥੇ ਦਿਨ ਚੜ੍ਹ ਗਿਆ ਹੋਣਾ ਏ
ਹਾਏ ਇਥੇ ਪੈ ਗਈ ਰਾਤ ਓਥੇ ਦਿਨ ਚੜ੍ਹ ਗਿਆ ਹੋਣਾ ਏ ਹੋ
ਪੰਜਾਬ ਹੀ ਕਰ ਦਿੰਦਾ ਪੂਰੇ ਦਿਲ ਦੇ ਖ਼ਵਾਬ ਨੂੰ
ਕਿਉਂ ਰੱਖ ਜ਼ਮੀਨਾਂ ਗਹਿਣੇ ਪਾਉਂਦੇ ਹੱਥ ਜਹਾਜ਼ ਨੂੰ
ਕਿਉਂ ਰੱਖ ਜ਼ਮੀਨਾਂ ਗਹਿਣੇ ਪਾਉਂਦੇ ਹੱਥ ਜਹਾਜ਼ ਨੂੰ
ਅੱਜ ਫੇਰ ਕੋਈ ਓਥੇ ਫਾਹਾ ਲੈ ਕੇ ਮਰ ਗਿਆ ਹੋਣਾ ਏ ਓ ਆ ਓ