Manzil
ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ
Desi Crew , Desi Crew
ਮੇਰੇ ਯਾਰੋ ਬੇਰੁਜ਼ਗਾਰੋਂ
ਐਵੇਂ ਨਾ ਹੌਂਸਲਾ ਹਾਰੋ
ਤਕੜੇ ਹੋ ਕੇ ਹੰਭਲਾਂ ਮਾਰੋ
ਵਕਤ ਗੁਜ਼ਰਦਾ ਜਾਵੇ ਜੀ
ਅੱਖਾਂ ਖੋਲੋ ਹੁਣ ਨਾ ਡੋਲੋ
ਐਵੇਂ ਨਾ ਜਵਾਨੀ ਰੋਲੋ
ਜਜ਼ਬਾ ਅਪਣੇ ਅੰਦਰੋਂ ਟੋਲੋ
ਮਿਹਨਤ ਰੰਗ ਲਿਆਵੇਗੀ
ਕੀ ਹੁੰਦੀਆ ਨੇ ਤਕਦੀਰਾਂ
ਇਹ ਹੱਥਾਂ ਦੀਆਂ ਲਕੀਰਾਂ
ਯਾਰੋ ਬਦਲ ਦਿਉ ਤਸਵੀਰਾਂ
ਡਰ ਜਾਣਾ ਮਨਜ਼ੂਰ ਨਹੀਂ
ਜੇ ਹੋਣ ਇਰਾਦੇ ਪੱਕੇ
ਭਾਵੇਂ ਦੁਨੀਆਂ ਮਾਰੇ ਧੱਕੇ
ਬੰਦਾ ਦਿਲ ਨਾ ਛੋਟਾ ਰੱਖੇ
ਮੰਜ਼ਿਲ ਬਹੁਤੀ ਦੂਰ ਨਹੀਂ
ਮੰਜ਼ਿਲ ਬਹੁਤੀ ਦੂਰ ਨਹੀਂ
ਦਿਨ ਰਾਤ ਨਹੀਂ ਹੁਣ ਬਹਿਣਾ
ਹੌਲੀ ਹੌਲੀ ਚਲਦੇ ਰਹਿਣਾ
ਬਹੁਤੇ ਕਾਹਲੀ ਵੀ ਨਹੀਂ ਪੈਣਾ
ਕਾਹਲੀ ਅੱਗੇ ਟੋਏ ਜੀ
ਚੁੱਭ ਗਏ ਕੰਡੇ ਤੇ ਤੜਪੇ
ਉੱਥੇ ਪੈਰ ਨੂੰ ਬਹਿ ਗਏ ਫੜ ਕੇ
ਪਿੱਛੇ ਵੱਲ ਨੂੰ ਭੱਜੇ ਡਰ ਕੇ
ਸੋਲ ਕਿਉਂ ਇੰਨੇਂ ਹੋਏ ਜੀ
ਇਹ ਕੰਮ ਨਾ ਮਰਦਾ ਵਾਲੇ
ਦਿਲ ਕਮਜ਼ੋਰ ਹੋ ਗਏ ਬਾਲੇ
ਕਿਉਂ ਨੀ ਖਾਂਦਾ ਖੂਨ ਉਬਾਲੇ
ਚਿਹਰੇ ਤੇ ਵੀ ਨੂਰ ਨਹੀਂ
ਜੇ ਹੋਣ ਇਰਾਦੇ ਪੱਕੇ
ਭਾਵੇਂ ਦੁਨੀਆਂ ਮਾਰੇ ਧੱਕੇ
ਬੰਦਾ ਦਿਲ ਨਾ ਛੋਟਾ ਰੱਖੇ
ਮੰਜ਼ਿਲ ਬਹੁਤੀ ਦੂਰ ਨਹੀਂ
ਮੰਜ਼ਿਲ ਬਹੁਤੀ ਦੂਰ ਨਹੀਂ
ਜੋ ਇੱਕ ਨਿਸ਼ਾਨਾ ਰੱਖਦੇ
ਫਿਰ ਇਤਿਹਾਸ ਨੇ ਉਹੀ ਰੱਚਦੇ
ਸੌਭਾ ਸਾਰੇ ਜੱਗ ਦੀ ਖੱਟ ਦੇ
ਗੱਲ ਇਹ ਚੇਤੇ ਰੱਖੀਓ ਜੀ
ਜੋ ਜਦੋਂ ਕਦੇ ਨੇ ਕਰਦੇ
ਐਵੇਂ ਨਾਲ ਹਲਾਤਾਂ ਲੜਦੇ
ਕੋਸ਼ਿਸ਼ ਕਰਨੇ ਤੋਂ ਵੀ ਡਰਦੇ
ਓਹਨਾ ਖੱਟਿਆ ਦੱਸਿਓ ਕੀ
ਜੋ ਝੁੱਕੇ ਸਮੇਂ ਦੇ ਅੱਗੇ
ਬੈਠੇ ਵੇਖਣ ਖੱਬੇ ਸੱਜੇ
ਓਹਨੂੰ ਫੱਲ ਵੀ ਕਿਥੋਂ ਲੱਗੇ
ਜਿਹਨੂੰ ਪੈਂਦਾ ਬੂਰ ਨਹੀਂ
ਜੇ ਹੋਣ ਇਰਾਦੇ ਪੱਕੇ
ਭਾਵੇਂ ਦੁਨੀਆਂ ਮਾਰੇ ਧੱਕੇ
ਬੰਦਾ ਦਿਲ ਨਾ ਛੋਟਾ ਰੱਖੇ
ਮੰਜ਼ਿਲ ਬਹੁਤੀ ਦੂਰ ਨਹੀਂ
ਮੰਜ਼ਿਲ ਬਹੁਤੀ ਦੂਰ ਨਹੀਂ
ਕਰਕੇ ਇੱਕ ਖੂਨ ਪਸੀਨਾ
ਖੋਠਾ ਵੀ ਬਣ ਜਾਏ ਨਗੀਨਾ
ਫਿਰ ਤਾਂ ਰਹਿੰਦੀ ਕੋਈ ਕਮੀ ਨਾ
ਮੁਲ ਸਿਰੇ ਦਾ ਪੈਂਦਾ ਜੀ
ਰੱਬ ਚੜਦੀ ਕਲਾ ਵਿਖਾਵੇ
ਕੀਤੀ ਮਿਹਨਤ ਨੂੰ ਰੰਗ ਲਾਵੇ
ਫਰਸੋ਼ ਅਰਸ਼ਾਂ ਤੱਕ ਪਹੁੰਚਾਵੇ
ਬਿੱਕਾ ਸੱਚੀਆਂ ਕਹਿੰਦਾ ਜੀ
ਹੋ ਜਾਂਦੇ ਕਾਰਜ ਪੂਰੇ
ਮੰਜ਼ਿਲ ਆਈ ਖੜੀ ਐ ਮੂਹਰੇ
ਤੁਰਦੇ ਹਿੱਕ ਤਾਣ ਕੇ ਸੂਰੇ
ਕਰਦੇ ਕਦੇ ਗਰੂਰ ਨਹੀਂ
ਜੇ ਹੋਣ ਇਰਾਦੇ ਪੱਕੇ
ਭਾਵੇਂ ਦੁਨੀਆਂ ਮਾਰੇ ਧੱਕੇ
ਬੰਦਾ ਦਿਲ ਨਾ ਛੋਟਾ ਰੱਖੇ
ਮੰਜ਼ਿਲ ਬਹੁਤੀ ਦੂਰ ਨਹੀਂ
ਮੰਜ਼ਿਲ ਬਹੁਤੀ ਦੂਰ ਨਹੀਂ