Mera Ki Kasoor
ਹੋਹੋ ਓ ਓ ਓ ਓ ਓ ਓ ਓ ਓ ਓ ਓ
ਕੈਸੀ ਤੇਰੀ ਮੱਤ ਲੋਕਾ
ਕੈਸੀ ਤੇਰੀ ਬੁਧ ਆ
ਭੁੱਖਿਆਂ ਲਈ ਮੁੱਕੀਆਂ ਤੇ
ਪੱਥਰਾਂ ਨੂੰ ਦੁੱਧ ਆ
ਭੁੱਖਿਆਂ ਲਈ ਮੁੱਕੀਆਂ ਤੇ
ਪੱਥਰਾਂ ਨੂੰ ਦੁੱਧ ਆ
ਓਹ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਯੁੱਧ ਆ
ਗਰੀਬਣੇ ਦੀ ਸ਼ੋਅ ਮਾਡ਼ੀ ਗਉ ਦਾ ਮੂਤ ਸ਼ੁੱਧ ਆ
ਉਹ ਚਲੋ ਮੰਨਿਆ ਵੀ ਤਗੜਾ ਏ
ਤੇਰਾ ਆਪਣਾ ਗਰੂਰ ਆ
ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਉਹ ਗਾਤਰੇ ਜਨੇਉ ਤੇ ਕਰੋਸ ਗਲ ਪਾ ਲਏ
ਵਿਚਾਰ ਅਪਨਾਏ ਨਾ ਤੇ ਬਾਣੇ ਅਪਣਾ ਲਏ
ਚੌਧਰਾਂ ਦੇ ਭੁੱਖਿਆਂ ਨੇ ਅਸੂਲ ਸਾਰੇ ਖਾ ਲਏ
ਗੋਤਾਂ ਅਨੁਸਾਰ ਗੁਰਦਵਾਰੇ ਵੀ ਬਣਾ ਲਏ
ਧੰਨੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਨਕਾਰੋ ਪਹਿਲਾਂ
ਸੋਚ ਨੀਵਿਆਂ ਦੀ ਨੀਵੀਂ ਕਹਿਣਾ ਫਿਰ ਮੰਜੂਰ ਆ
ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਬੰਦ ਕਮਰੇ ਚ ਵਹਿੰਦੀਆਂ ਹਵਾਵਾਂ ਨੂੰ ਲੁਕਾ ਲਵੋ
ਉਹ ਚੰਨ ਸੂਰਜ ਸਿਤਾਰਿਆਂ ਨੂੰ ਛੱਤਾਂ ਤੇ ਜੜ੍ਹਾਂ ਲਵੋ
ਉਹ ਪਾਣੀ ਨਦੀਆਂ ਸਮੁੰਦਰਾਂ ਦਾ ਸਰਾਂ ਚ ਬਣਾ ਲਵੋ
ਨ ਸਾਡਾ ਪਵੇ ਪਰਛਾਵਾਂ ਅੰਨ ਵਿਹੜਿਆਂ ਚ ਲਾ ਲਵੋ
ਉਹ ਮਰ ਜਾਣਾ ਆਪੇ ਅਸੀਂ ਇਹ ਪਾਬੰਦੀਆਂ ਲਗਾ ਲਵੋ
ਹੋ ਜਾਉਗੇ ਮੈਲੇ ਹੱਥੀ ਮਾਰਨਾ ਜਰੂਰ ਆ
ਹੋ ਜਾਉਗੇ ਮੈਲੇ ਹੱਥੀ ਮਾਰਨਾ ਜਰੂਰ ਆ
ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਸ਼ਾਹੂਕਾਰੋ ਮੰਨਿਆ ਤੁਹਾਨੂੰ ਕੋਈ ਥੋੜ ਨਹੀਂ
ਅੰਨ ਪਾਣੀ ਛੱਤ ਕਪੜੇ ਦੀ ਸਾਨੂੰ ਭਲਾ ਲੋੜ ਨਹੀਂ
ਉਹ ਘਰ ਛੋਟੇ ਦਿਲ ਵੱਡੇ ਗੱਲ ਸਿੱਧੀ ਮੋੜ ਘੋਰੜ ਨਹੀਂ
ਤੁਹਾਡੇ ਕਤਲ ਵੀ ਮਾਫ਼ ਸਾਡੇ ਝੂਠ ਨੂੰ ਵੀ ਛੋੜ ਨੀ
ਹੋ ਉਚਿਆ ਨੂੰ ਕਰੇ ਉੱਚਾ ਮਾੜਿਆ ਨੂੰ ਰੋਲਦਾ
ਬੱਲੇ ਤੇਰੇ ਸ਼ਹਿਰ ਦਾ ਇਹ ਖੂਬ ਦਸਤੂਰ ਆ
ਬੱਲੇ ਤੇਰੇ ਸ਼ਹਿਰ ਦਾ ਇਹ ਖੂਬ ਦਸਤੂਰ ਆ
ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ