Mitti Da Bawa
ਬਾਵਾ ਮਿੱਟੀ ਦਾ ਬਨੌਣੀ ਹਨ
ਬਾਵਾ ਮਿੱਟੀ ਦਾ ਬਨੌਣੀ ਹਨ
ਓਹਨੂੰ ਤੇਰੀ ਪਗ ਬੰਨ੍ਹ ਕੇ ਦੁਖ ਦਿਲ ਦਾ ਸੁਣਾਉਣੀ ਹਨ
ਬਾਵਾ ਮਿੱਟੀ ਦਾ ਏ ਬੋਲਦਾ ਹੀ ਨਹੀ
ਬਾਵਾ ਮਿੱਟੀ ਦਾ ਏ ਬੋਲਦਾ ਹੀ ਨਹੀ
ਮੇਰੀ ਗਲ ਸੁਣ ਲੈਂਦਾਦੁਖ ਆਪਣੇ ਫਰੋਲਦਾ ਹੀ ਨਹੀ
ਦੁਖ ਆਪਣੇ ਫਰੋਲਦਾ ਹੀ ਨਹੀ
ਮੁਖ ਮੈਥੋ ਮੋੜਿਯਾ ਈਦਿਲ ਮੇਰਾ ਤੋੜਿਯਾ ਈ
ਜਾ ਕੇ ਪਰਦੇਸੀ ਡੇਰੇ ਲਾ ਲਏ
ਮੁਖ ਮੈਥੋ ਮੋੜਿਯਾ ਈ ਦਿਲ ਮੇਰਾ ਤੋੜਿਯਾ ਈ
ਜਾ ਕੇ ਪਰਦੇਸੀ ਡੇਰੇ ਲਾ ਲਏ
ਤੇਰਿਆ ਵਿਛੋੜਿਆ ਨੇਚੰਦਰਿਆ ਝੋਰਿਯਾ ਨੇ
ਮੈਂ ਤੇ ਮੇਰਾ ਬਾਵਾ ਦੋਵੇ ਖਾ ਲਏ
ਬਾਵਾ ਮਿੱਟੀ ਦਾ ਏ ਦੁਖ ਸਹਿੰਦਾ
ਬਾਵਾ ਮਿੱਟੀ ਦਾ ਏ ਦੁਖ ਸਹਿੰਦਾ
ਵੇ ਜਦੋਂ ਤੈਨੂੰ ਚੇਤੇ ਕਰਦਾਏ ਵੀ ਮੇਰੇ ਵਾਂਗੂ ਰੋ ਪੈਂਦਾ
ਏ ਵੀ ਮੇਰੇ ਵਾਂਗੂ ਰੋ ਪੈਂਦਾ
ਲਾਲ ਫੁਲਕਾਰੀਆਂ ਹੋ ਰੀਝਾਂ ਨਾਲ ਸਵਾਰੀਯਾ
ਜੋ ਲੱਗਦੀਆਂ ਚੁੰਨੀਆ ਓ ਚਿੱਟੀਆ
ਲਾਲ ਫੁਲਕਾਰੀਆਂ ਹੋ ਰੀਝਾਂ ਨਾਲ ਸਵਾਰੀਯਾ
ਜੋ ਲੱਗਦੀਆਂ ਚੁੰਨੀਆ ਓ ਚਿੱਟੀਆ
ਰੂਹ ਮੇਰੀ ਬੁੱਤ ਹੋ ਗਈ ਵਿਧਵਾ ਏ ਰੁੱਤ ਹੋ ਗਈ
ਰੋਲ ਗਯੋਂ ਜਵਾਨੀ ਵਿਚ ਮਿੱਟੀਯਾਂ
ਬਾਵਾ ਮਿੱਟੀ ਦਾ ਏ ਟੁੱਟ ਚੱਲਿਯਾ
ਬਾਵਾ ਮਿੱਟੀ ਦਾ ਏ ਟੁੱਟ ਚੱਲਿਯਾ
ਤੇਰੀਆਂ ਉਡੀਕਾਂ ਸੋਹਣਿਯਾਪੈਡਾਂ ਉਮਰਾਂ ਦਾ ਮੁੱਕ ਚੱਲਿਯਾ
ਪੈਡਾਂ ਉਮਰਾਂ ਦਾ ਮੁੱਕ ਚੱਲਿਯਾ
ਤੱਤੇ ਤੱਤੇ ਹੰਝੂਆ ਨੇ ਦੁਖ ਕੱਤੇ ਹੰਝੂਆ ਨੇ
ਹਿਜ਼ਰਾਂ ਦਾ ਚਰਖਾ ਤੂੰ ਦੇ ਗਯੋਂ
ਤੱਤੇ ਤੱਤੇ ਹੰਝੂਆ ਨੇ ਦੁਖ ਕੱਤੇ ਹੰਝੂਆ ਨੇ
ਹਿਜ਼ਰਾਂ ਦਾ ਚਰਖਾ ਤੂੰ ਦੇ ਗਯੋਂ
ਸਧਰਾ ਵੀਰਾਨ ਹੋਈਆ ਸਭੇ ਸ਼ਮਸ਼ਾਨ ਹੋਈਆ
ਇਕ ਵਾਰੀ ਪਿੰਡ ਆਜਾ ਦੀਪ ਸਿਹੋ
ਬਾਵਾ ਮਿੱਟੀ ਦਾ ਏ ਬੁੱਤ ਵਰਗਾ
ਬਾਵਾ ਮਿੱਟੀ ਦਾ ਏ ਬੁੱਤ ਵਰਗਾ
ਲੋਕਾਂ ਨੂੰ ਖਿਡੌਣਾ ਲੱਗਦਾ ਮੈਨੂੰ ਲੱਗੇ ਮੇਰੇ ਪੁੱਤ ਵਰਗਾ
ਮੈਨੂੰ ਲੱਗੇ ਮੇਰੇ ਪੁੱਤ ਵਰਗਾ
ਲੱਗੇ ਮੇਰੇ ਪੁੱਤ ਵਰਗਾ