Punjab Di Gal
ਜੁੰਗਾਂ ਮੇਲੇ ਕਿੱਸੇ ਦੱਸੀਏ
ਵਿਛੜ ਗਏ ਜੋ ਹਿੱਸੇ ਦੱਸੀਏ
ਪਈਆਂ ਹਲ ਪੰਜਾਲੀ
ਹੋ ਗੱਲ ਸੁਣ ਲਈ ਸੁਣਨ ਵਾਲੀ
ਹੁਣ ਹੋਣੀ ਨੂੰ ਪੜ੍ਹਣੇ ਪਾ ਦਈਏ
ਗੱਲਾਂ ਚ ਇਤਿਹਾਸ ਸੁਣਾ ਦਈਏ
ਓ ਸਾਨੂੰ ਸਾਡੇ ਪਾਣੀਆਂ ਦਾ ਕੋਈ ਮਿਲਜੇ ਹੱਲ ਜ਼ਰੂਰੀ ਏ
ਓ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
ਓ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
ਹੋ ਕਣਕਾਂ ਮੱਕੀਆਂ ਕਪਾਹਾਂ ਦੀਆਂ ਕਰੀਏ
ਗੱਲਾਂ ਪਿੰਡਾਂ ਦੀਆਂ ਰਾਹਾਂ ਦੀਆਂ
ਜੋ ਹੋਣ ਪ੍ਰਾਂਦੇ ਗੁੱਤਾਂ ਨੂੰ
ਲੈ ਸਾਂਭ ਕਪਾਹ ਦੇਆਂ ਫੁੱਟਾਂ ਨੂੰ
ਕੌਣ ਤਤੈ ਲਹੁ ਨੂੰ ਠਾਰੇ ਨੀ
ਜਿੱਥੇ ਜਮਦਾ ਬਰਖ਼ਾ ਮਾਰੇ ਨੀ
ਓ ਹੱਥਾਂ ਦੇ ਵਿੱਚ ਹੀਰ ਵਾਰਿਸ ਦੀ
ਤੇ ਸੋਚਾਂ ਦੇ ਵਿੱਚ ਚੂਰੀ ਏ
ਓ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
ਓ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
ਨਲੂਆ ਬਾਬਾ ਬੰਦਾ ਰਣਜੀਤ ਸਿਓਂ
ਪੂਰਦੇ ਨੇ ਜੁਰਤਾਂ ਦੀ ਰੀਤ ਜਿਓਂ
ਆਹ ਖੂਨ ਚ ਵਹਿੰਦੇ ਬਰਸਾਂ ਦੇ
ਸਾਨੂੰ ਵੇਗ ਨੀ ਭੁਲਦੇ ਸਿਰਸਾ ਦੇ
ਸ਼ਹਾਦਤਾਂ ਦੀ ਗੱਲ ਤੋਰ ਦਿਆਂ
ਰੋ ਰੋ ਗੜ੍ਹੀਆਂ ਚਮਕੌਰ ਦਿਆਂ
ਓਹ ਬੁਣਿਆ ਸੀ ਕਦੇ ਗੁਰੂਆਂ ਨੇ
ਉਸ ਖ਼ਾਬ ਦੀ ਗੱਲ ਜ਼ਰੂਰੀ ਏ
ਓਹ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
ਓਹ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
ਤੁਰੀਏ ਨਵਾਬਾਂ ਵਾਲੀ ਤੋਰ ਬੋਲੇ ਕੌੜੀਆਂ
ਵਿੱਚ ਚੋਬਰਾਂ ਦਾ ਜ਼ੋਰ ਬੋਲੇ
ਸਾਡੀ ਸਮਿਆਂ ਰੰਗੀ ਚਾਲ ਕੁੜੇ
ਹੱਥ ਚੱਕ ਕੇ ਸਤ ਸ੍ਰੀ ਅਕਾਲ ਕੁੜੇ
ਚੜਦੀਕਲਾ ਚ ਰਹੀਏ ਨੀ
ਦੱਸ ਹੋਰ ਕੀ ਮੂੰਹੋਂ ਕਹੀਏ ਨੀ
ਓਹ ਤਿੱਬਿਆਂ ਦੀ ਗੱਲ ਆਮਦ ਨਾਲੇ
ਟਾਬ ਦੀ ਗੱਲ ਜ਼ਰੂਰੀ ਏ
ਓਹ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
ਓਹ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ