Sade Meach Da
ਆਜਾ ਤੈਨੂੰ ਗੱਲਾਂ ਦੱਸਾਂ
ਮੱਥਾ ਤੇਰਾ ਚੁਮਾ ਨੀ
ਰੱਖ ਲੈਂਦੀਆਂ ਸਭ ਕੁੱਝ ਚੇਤੇ
ਕੰਨਾਂ ਦੀਆਂ ਟੂਮਾਂ ਨੀ
ਸ਼ਹਿਰਾਂ ਨੂੰ ਸਾਂਭੀ ਫਿਰਦਾ
ਪਿੰਡਾਂ ਦਾ ਵੇਹੜਾ ਨੀ
ਸਾਨੂੰ ਸੁਰਗਾਂ ਦਾ ਝੂਟਾ
ਫਿਰਨੀ ਦਾ ਗੇੜਾ ਨੀ
ਮਹਿੰਗਾ ਹੋ ਜਾਣਾ ਨਖਰਾ
ਸਾਡੇ ਨਾਲ ਭੀੜਆਂ ਜੇ
ਤੈਨੂੰ ਸਾਡੇ ਮੇਚ ਦਾ ਅੱਲ੍ਹੜੇ
ਦੱਸੀ ਕੋਈ ਮਿਲੀਆਂ ਜੇ
ਤੈਨੂੰ ਸਾਡੇ ਮੇਚ ਦਾ ਅੱਲ੍ਹੜੇ
ਦੱਸੀ ਕਦੇ ਮਿਲੀਆਂ ਜੇ
ਦੱਸੀ ਕਦੇ ਮਿਲੀਆਂ ਜੇ
ਆਪੇ ਰੱਬ ਭਰੀਆਂ ਰੱਖਦਾ
ਪਿੰਡਾਂ ਦੀਆਂ ਸੱਥਾਂ ਨੀ
ਕੇਰਾ ਸੁੱਖ ਮੰਗ ਲੈਣੇ ਆਂ
ਫੜਕਣ ਜਦੋ ਅੱਖਾਂ ਨੀ
ਤੁਰਦੇ ਹੋਏ ਰੋਕ ਲੈਣੇ ਆਂ
ਸਮੇਆਂ ਦੀ ਚਾਲ ਕੁੜੇ
ਸਾਡੇ ਲਈ ਸਗਨ ਹੁੰਦੀ ਏ
ਵੱਡਿਆਂ ਦੀ ਗਾਲ ਕੁੜੇ
ਡਰਨੇ ਤੌ ਡਰ ਨਾ ਜਾਈ
ਖੇਤਾਂ ਵਿਚ ਦੇਖੀਆਂ ਜੇ
ਤੈਨੂੰ ਸਾਡੇ ਮੇਚ ਦਾ ਅੱਲ੍ਹੜੇ
ਦੱਸੀ ਕਦੇ ਮਿਲੀਆਂ ਜੇ
ਤੈਨੂੰ ਸਾਡੇ ਮੇਚ ਦਾ ਅੱਲ੍ਹੜੇ
ਦੱਸੀ ਕੋਈ ਮਿਲੀਆਂ ਜੇ
ਦੱਸੀ ਕਦੇ ਮਿਲੀਆਂ ਜੇ
ਹੋ ਯਾਰਾਂ ਤੌ ਮੇਨੇ ਬਜਦੇ
ਖੋਏ ਦੇ ਪਿੰਨੀਆਂ ਦੇ
ਬਣ ਜਾਂਦੇ ਆੜੀ ਸਾਡੇ
ਕੰਡਕਟਰ ਮਿੰਨੀਆਂ ਦੇ
ਇੰਗਲਿਸ਼ ਤੇਰੀ ਹੋਣ ਨੂੰ ਫਿਰਦੀ ਉੜੇ ਦੇ ਕਾਬਲ ਨੀ
ਸਾਨੂੰ ਪੀ.ਐਚ.ਡੀ ਵਰਗੇ ਅਣਖੀ ਦੇ ਨਾਵਲ ਨੀ
ਹੋਜੂਗਾ ਇਲਮ ਰਕਾਨੇ ਕਿੱਸਾ ਕੋਈ ਛੜੀਆਂ ਜੇ
ਤੈਨੂੰ ਸਾਡੇ ਮੇਚ ਦਾ ਅੱਲ੍ਹੜੇ
ਦੱਸੀ ਕੋਈ ਮਿਲੀਆਂ ਜੇ
ਤੈਨੂੰ ਸਾਡੇ ਮੇਚ ਦਾ ਅੱਲ੍ਹੜੇ
ਦੱਸੀ ਕੋਈ ਮਿਲੀਆਂ ਜੇ
ਦੱਸੀ ਕਦੇ ਮਿਲੀਆਂ ਜੇ
ਫਿਕਰਾਂ ਦਾ ਦਮ ਘੁਟ ਜਾਂਦਾ
ਖੇ ਜਾਂਦੇ ਨਾਲ ਜਦੋ
ਚੜ੍ਹਦੀ ਕਲਾ ਆਖ ਦੀਨੇ ਆਂ
ਪੁੱਛ ਦਾ ਕੋਈ ਹਾਲ ਜਦੋ
ਓਦੋ ਫਿਰ ਦੂਣਾ ਹੋਕੇ ਮੁੜਦਾ ਮੁੱਲ ਸੰਗਾ ਦਾ
ਕੜੇਆਂ ਜਿਹੇ ਗੱਬਰੂ ਪੁੱਛਦੇ ਹਾਲ ਜਦੋ ਵੰਗਾਂ ਦਾ
ਦਿਖਜੂ ਪਿੰਡ ਗੀਤ ਚੋ ਅੱਲ੍ਹੜੇ ਆਮਦ ਨੇ ਲਿਖੀਆਂ ਜੇ
ਤੈਨੂੰ ਸਾਡੇ ਮੇਚ ਦਾ ਅੱਲ੍ਹੜੇ
ਦੱਸੀ ਕੋਈ ਮਿਲੀਆਂ ਜੇ
ਤੈਨੂੰ ਸਾਡੇ ਮੇਚ ਦਾ ਅੱਲ੍ਹੜੇ
ਦੱਸੀ ਕੋਈ ਮਿਲੀਆਂ ਜੇ
ਦੱਸੀ ਕਦੇ ਮਿਲੀਆਂ ਜੇ