Ikko Mikke
ਹੋ Sartaaj ਕਿੱਸਾ ਜੋੜ ਦੇ ਪ੍ਰੀਤ ਦਾ
ਰੂਹ ਦੀ ਰੀਤ ਦਾ ਦਿਲਾਂ ਦੇ ਮਾਹੀ ਮੀਤ ਦਾ
ਪੈ ਗਈ ਅੱਥਰੇ ਖਿਆਲਾਂ ਨਾਲ ਦੋਸਤੀ
ਤੇ ਗੁਆਚਿਆਂ ਜਿਆਂ ਦਾ ਸਮਾਂ ਬੀਤਦਾ
ਸਾਨੂੰ ਸਿਰਾ ਨਈ ਥੀਆਂਦਾ ਸੱਚੀ ਰੀਤ ਦਾ
ਚਾਅ ਤਾਂ ਵੱਡੇ ਅਤੇ ਵਾਕ ਨਿੱਕੇ-ਨਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਹੋਏ ਮੈਂ ਤੇ ਸੱਜਣ ਇੱਕੋ ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਸਭ ਮਿਟ ਗਏ ਨੇ ਅਟਕ ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਹੋਏ ਮੈਂ ਤੇ ਸੱਜਣ ਇੱਕੋ ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਏਹ ਅਵੱਲੀਆਂ ਨੇ ਸਾਝਾਂ ਤੇ ਸਕੀਰੀਆਂ
ਪਾਈਆਂ ਗਲੇ 'ਚ ਗੁਲਾਬੀ ਨੇ ਜ਼ੰਜ਼ੀਰੀਆਂ
ਸਾਡੇ ਨੈਣਾਂ ਵਿੱਚ ਆਸ਼ਕੀ ਦੀ ਤਾਲ ਹੈ
ਤਾਈਓਂ ਨੱਚਣੇ ਨੂੰ ਕਹਿੰਦੀਆਂ ਫ਼ਕੀਰੀਆਂ
ਏਹ ਅਵੱਲੀਆਂ ਨੇ ਸਾਝਾਂ ਤੇ ਸਕੀਰੀਆਂ
ਪਾਈਆਂ ਗਲੇ 'ਚ ਗੁਲਾਬੀ ਨੇ ਜ਼ੰਜ਼ੀਰੀਆਂ
ਸਾਡੇ ਨੈਣਾਂ ਵਿੱਚ ਆਸ਼ਕੀ ਦੀ ਤਾਲ ਹੈ
ਤਾਈਓਂ ਨੱਚਣੇ ਨੂੰ ਕਹਿੰਦੀਆਂ ਫ਼ਕੀਰੀਆਂ
ਅੱਜ ਪੱਲੇ ਪਈਆਂ ਅਸਲੀ ਅਮੀਰੀਆਂ
ਸਾਡੀ ਜੇਬ 'ਚ ਮੁਹੱਬਤਾਂ ਦੇ ਸਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਹੋਏ ਮੈਂ ਤੇ ਸੱਜਣ ਇੱਕੋ ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਆਆਆਆਆਆਆ ਹਾਂਹਾਂਹਾਂਹਾਂਹਾਂ
ਸਾਨੂੰ ਅੱਜ ਕੱਲ੍ਹ ਸ਼ੀਸ਼ਾ ਬੜਾ ਛੇੜਦਾ
ਨਾਲੇ ਛੇਤੀ ਗੱਲ ਬਾਤ ਨਈ ਨਬੇੜਦਾ
ਕਰੇ ਨੈਣ ਜੇ ਮਿਲਾਕੇ ਗੁਸਤਾਖ਼ੀਆਂ
ਸਾਡੇ ਖਿਆਲਾਂ ਵਾਲੀ ਬੁਨਤੀ ਉਧੇੜਦਾ (ਆ ਆ )
ਸਾਨੂੰ ਅੱਜ ਕੱਲ੍ਹ ਸ਼ੀਸ਼ਾ ਬੜਾ ਛੇੜਦਾ
ਨਾਲੇ ਛੇਤੀ ਗੱਲ ਬਾਤ ਨਈ ਨਬੇੜਦਾ
ਕਰੇ ਨੈਣ ਜਏ ਮਿਲਾਕੇ ਗੁਸਤਾਖ਼ੀਆਂ
ਸਾਡੇ ਖਿਆਲਾਂ ਵਾਲੀ ਬੁਨਤੀ ਉਧੇੜਦਾ
ਏਹ ਤਾਂ ਖੁਹਾਇਸ਼ਾਂ ਦੇ ਬੂਹੇ ਵੀ ਨਈਂ ਭੇੜਦਾ
ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਹੋਏ ਮੈਂ ਤੇ ਸੱਜਣ ਇੱਕੋ ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਸਭ ਮਿਟ ਗਏ ਨੇ ਅਟਕ ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਹੋਏ ਮੈਂ ਤੇ ਸੱਜਣ ਇੱਕੋ ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਹ੍ਵਾ ਚਾਛਣੀ ਮਿਲਾ ਕੇ ਦਿੰਦੀ ਚਿੱਠੀਆਂ
ਬੜੇ ਔਖੇ ਹੇ ਕੇ ਚਾਵਾਂ ਨੇ ਨਜਿੱਠੀਆਂ
ਸੱਚੀ ਮਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ
ਗੁੜ, ਸ਼ਹਿਦ, ਗੁਲਕੰਦ ਨਾਲੋਂ ਮਿੱਠੀਆਂ
ਸ਼ਾਮ ਚਾਛਣੀ ਮਿਲਾ ਕੇ ਦਿੰਦੀ ਚਿੱਠੀਆਂ
ਬੜੇ ਔਖੇ ਹੇ ਕੇ ਚਾਵਾਂ ਨੇ ਨਜਿੱਠੀਆਂ
ਸੱਚੀ ਮਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ
ਗੁੜ, ਸ਼ਹਿਦ, ਗੁਲਕੰਦ ਨਾਲੋਂ ਮਿੱਠੀਆਂ
ਪਹਿਲਾਂ ਕਦੇ ਨਈਂ ਸੀ ਇਹੋ ਚੀਜ਼ਾਂ ਡਿੱਠੀਆਂ
ਇਸ ਪਿਆਰ ਦੇ ਅੱਗੇ ਤਾਂ ਸਭ ਫਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਹੋਏ ਮੈਂ ਤੇ ਸੱਜਣ ਇੱਕੋ ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਸਭ ਮਿਟ ਗਏ ਨੇ ਅਟਕ ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਹੋਏ ਮੈਂ ਤੇ ਸੱਜਣ ਇੱਕੋ ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆ
ਅਸੀਂ ਕਹੀਆਂ ਵੀ ਤੇ ਕਹੀਆਂ ਨਈਂ ਓ ਜਾਣੀਆਂ
ਚੱਲ ਰੂਹਾਂ 'ਚ ਲੁਕਾਈਏ ਇਹਦੀ ਮਹਿਕ ਨੂੰ
ਲੁਕ ਵੇਖਦੀਆਂ ਪਰੀਆਂ ਤੇ ਰਾਣੀਆਂ
ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆ
ਅਸੀਂ ਕਹੀਆਂ ਵੀ ਤੇ ਕਹੀਆਂ ਨਈਂ ਓ ਜਾਣੀਆਂ
ਚੱਲ ਰੂਹਾਂ 'ਚ ਲੁਕਾਈਏ ਇਹਦੀ ਮਹਿਕ ਨੂੰ
ਲੁਕ ਵੇਖਦੀਆਂ ਪਰੀਆਂ ਤੇ ਰਾਣੀਆਂ
ਅਸੀਂ ਆਪੇ ਨੂੰ ਨਈ ਨਜ਼ਰਾਂ ਲਵਾਣੀਆਂ
ਤਾਹੀਂ ਲਾਏ ਕਾਲੇ ਕੱਜ਼ਲੇ ਦੇ ਟਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਹੋਏ ਮੈਂ ਤੇ ਸੱਜਣ ਇੱਕੋ ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਹੋਏ ਮੈਂ ਤੇ ਸੱਜਣ ਇੱਕੋ ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਤੇ ਸਾਰੇ ਮਿਟ ਗਏ ਨੇ ਅਟਕ ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਸਭ ਮਿਟ ਗਏ ਨੇ ਅਟਕ ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਹੋਏ ਮੈਂ ਤੇ ਸੱਜਣ ਇੱਕੋ ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਦੱਸੋ ਜੀ ਹੁਣ ਕੀ ਲਿਖੀਏ
ਦੱਸੋ ਜੀ ਹੁਣ ਕੀ ਲਿਖੀਏ