Nadan Jehi Aas

Satinder Sartaaj

ਕੇ ਸਾਨੂੰ ਨੀ ਪਤਾ
ਏ ਰਾਹ ਜਾਂਦੇ ਕਿਹੜੇ ਪਾਸੇ
ਕੇ ਸਾਨੂੰ ਨੀ ਪਤਾ
ਏ ਰਾਹ ਜਾਂਦੇ ਕਿਹੜੇ ਪਾਸੇ

ਤੇਰੇ ਤੇ ਡੋਰੀਆਂ ਨੀ ਮੇਰੀਏ
ਨਾਦਾਨ ਜੇਹੀ ਆਸੇ
ਕੇ ਸਾਨੂੰ ਨੀ ਪਤਾ
ਏ ਰਾਹ ਜਾਂਦੇ ਕਿਹੜੇ ਪਾਸੇ

ਸੂਰਜ ਨੂੰ ਫਿਕਰ ਆ ਸਾਡੀ
ਵੇਹਲੇ ਨੇ ਸ਼ਾਮਾਂ ਦੇ
ਉਪਰੋਂ ਸਿਰਨਾਵੇ ਹੈ ਨਹੀਂ
ਮੰਜ਼ਿਲ ਮੁਕਾਮਾਂ ਦੇ

ਸੂਰਜ ਨੂੰ ਫਿਕਰ ਆ ਸਾਡੀ
ਵੇਹਲੇ ਨੇ ਸ਼ਾਮਾਂ ਦੇ
ਉਪਰੋਂ ਸਿਰਨਾਵੇ ਹੈ ਨਹੀਂ
ਮੰਜ਼ਿਲ ਮੁਕਾਮਾਂ ਦੇ
ਸਫ਼ਰਾਂ ਤੇ ਆਂ ਸੈਰਾਂ ਤੇ ਨਹੀਂ
ਕੇ ਪਰਾਂ ਤੇ ਆਂ ਪੈਰਾਂ ਤੇ ਨਹੀਂ
ਕਰੀਏ ਹੁਣ ਉਮੀਦਾਂ
ਕਿੰਨਾ ਖੈਰਾਂ ਤੇ
ਕੇ ਤੇਰੇ ਹੱਥਾਂ ਚ ਮੈਂ ਤਾਂ ਦੇਖੇ ਨੀ ਕਦੀ ਕਾਸੇ
ਕੇ ਤੇਰੇ ਹੱਥਾਂ ਚ ਮੈਂ ਤਾਂ ਦੇਖੇ ਨੀ ਕਦੀ ਕਾਸੇ
ਤੇਰੇ ਤੇ ਡੋਰੀਆਂ ਨੀ ਮੇਰੀਏ
ਨਾਦਾਨ ਜੇਹੀ ਆਸੇ
ਕੇ ਸਾਨੂੰ ਨੀ ਪਤਾ
ਏ ਰਾਹ ਜਾਂਦੇ ਕਿਹੜੇ ਪਾਸੇ

ਸੁਪਨੇ ਦੇ ਲਈ ਸੰਜੀਦਾ
ਹੋ ਜਾਵੇ ਕਾਸ਼ ਤੂੰ
ਜ਼ਿੰਦਗੀ ਦੇ ਨਾਲ ਇਸ ਤਰਹ
ਖੇਡਦੇ ਨਾ ਤਾਸ਼ ਤੂੰ
ਸੁਪਨੇ ਦੇ ਲਈ ਸੰਜੀਦਾ
ਹੋ ਜਾਵੇ ਕਾਸ਼ ਤੂੰ
ਜ਼ਿੰਦਗੀ ਦੇ ਨਾਲ ਇਸ ਤਰਹ
ਖੇਡਦੇ ਨਾ ਤਾਸ਼ ਤੂੰ
ਜਿਗਰੇ ਤੇਰੇ ਡਰਦੇ ਕਿਉਂ ਨਹੀਂ
ਸ਼ੱਕੋ ਸ਼ੁਭਾ ਕਰਦੇ ਕਿਉਂ ਨਹੀਂ
ਸਾਡੇ ਕੋਲੋਂ ਹੀ ਨੇ ਐਨੇ ਪਰਦੇ ਕਿਉਂ
ਉਮੰਗਾਂ ਨੂੰ ਤਾਂ ਤੂੰ
ਨੀ ਸਦਾ ਮੋੜ ਦੀ ਏ ਹਾਸੇ

ਕੇ ਸਾਨੂੰ ਨੀ ਪਤਾ ਏ ਰਾਹ ਜਾਂਦੇ ਕਿਹੜੇ ਪਾਸੇ
ਤੇਰੇ ਤੇ ਡੋਰੀਆਂ ਨੀ ਮੇਰੀਏ
ਨਾਦਾਨ ਜੇਹੀ ਆਸੇ
ਕੇ ਸਾਨੂੰ ਨੀ ਪਤਾ ਏ ਰਾਹ ਜਾਂਦੇ ਕਿਹੜੇ ਪਾਸੇ

ਉਮੀਦੋਂ ਲੰਮੀ ਕੋਈ ਵੀ
ਹੁੰਦੀ ਨਹੀਂ ਹੂਕ ਜੇਹੀ
ਰੱਖੀਏ ਮਹਿਫ਼ੂਜ਼ ਇਹ ਤਾਂ
ਨਾਜ਼ੁਕ ਮਲੂਕ ਜਿਹੀ

ਉਮੀਦੋਂ ਲੰਮੀ ਕੋਈ ਵੀ
ਹੁੰਦੀ ਨਹੀਂ ਹੂਕ ਜੇਹੀ
ਰੱਖੀਏ ਮਹਿਫ਼ੂਜ਼ ਇਹ ਤਾਂ
ਨਾਜ਼ੁਕ ਮਲੂਕ ਜਿਹੀ
ਖੂਬੀ ਇਹਦੀ ਲਾਸਾਨੀ ਏ
ਆ ਸਾਰਿਆਂ ਬਿਨ ਵੀਰਾਨੀ ਏ
ਬੇਸ਼ੱਕ ਹੈ ਮੁਨਾਫ਼ਾ ਭਾਵੇਂ ਹਾਣੀ ਏ
ਮਗਰ ਸਰਤਾਜ ਇਹ ਹੁਨਰ ਵੰਡਣੇ ਪਤਾਸੇ
ਮਗਰ ਸਰਤਾਜ ਇਹ ਹੁਨਰ ਵੰਡਣੇ ਪਤਾਸੇ
ਤੇਰੇ ਤੇ ਡੋਰੀਆਂ ਨੀ ਮੇਰੀਏ
ਨਾਦਾਨ ਜੇਹੀ ਆਸੇ
ਕੇ ਸਾਨੂੰ ਨੀ ਪਤਾ
ਏ ਰਾਹ ਜਾਂਦੇ ਕਿਹੜੇ ਪਾਸੇ

ਕੇ ਸਾਨੂੰ ਨੀ ਪਤਾ
ਏ ਰਾਹ ਜਾਂਦੇ ਕਿਹੜੇ ਪਾਸੇ ਆ ਹਾਂ ਰਾ ਰਾ ਨਾ ਨਾ ਨਾ

Curiosités sur la chanson Nadan Jehi Aas de Satinder Sartaaj

Quand la chanson “Nadan Jehi Aas” a-t-elle été lancée par Satinder Sartaaj?
La chanson Nadan Jehi Aas a été lancée en 2022, sur l’album “Nadan Jehi Aas”.

Chansons les plus populaires [artist_preposition] Satinder Sartaaj

Autres artistes de Folk pop