Nihaar Lain De
ਸਾਰਾ ਬਦਲਦਾ ਜੱਗ ਜਹਾਨ
ਅੱਕ ਦਾ ਅਚਾਨ ਅਚੇਤ ਹੀ ਜਦੋਂ ਆ ਪਿਆਰ ਮੁੜਦਾ
ਉਸ ਵਕਤ ਫੇਰ ਹਸਰਤਾਂ ਨੱਚ ਦੀਆਂ ਨੇ
ਚਾਵਾਂ ਹਾਸਿਆਂ ਦਾ ਜੋ ਸੰਸਾਰ ਮੁੜਦਾ
ਨਸ਼ਾ ਚੜ ਜਾਂਦਾ ਨੈਣਾ ਥਕਿਆਂ ਨੂੰ
ਸੱਚੀ ਓਹੀ ਸਰੂਰ ਖੁਮਾਰ ਮੁੜਦਾ
ਫੇਰ ਖ਼ਬਰ ਨਹੀਂ ਰਹਿੰਦੀ ਚੋਗੀਰਦੀਆਂ ਦੀ
ਉਹ ਜਦੋਂ ਜ਼ਿੰਦਗੀਆਂ ਵਿਚ ਦਿਲਦਾਰ ਮੁੜਦਾ
ਮੇਰੇ ਸਾਵੇਂ ਖੜਾ ਰਹਿ ਵੇ ਮਾਹੀ
ਕੁਛ ਨਾ ਕਹੀ ਤੂੰ ਬੱਸ ਰੱਜ ’ਕੇ
ਇਹ ਮੁੱਖੜਾ ਨਿਹਾਰ ਲੈਣ ਦੇ
ਹਾਲੇ ਤੱਕ ਨੀ ਯਕੀਨ ਹੋਇਆ ਦਿਲਾ ਨੂੰ
ਕੀ ਚੱਲ ਸਾਨੂੰ ਸੁਪਨੇ ਦੇ ਮਹਿਲ ਤਾ ਉਸਾਰ ਲੈਣ ਦੇ
ਮੇਰੇ ਸਾਵੇਂ ਖੜਾ ਰਹਿ ਵੇ ਮਾਹੀ
ਕੁਛ ਨਾ ਕਹੀ ਤੂੰ ਬੱਸ ਰੱਜ ’ਕੇ
ਇਹ ਮੁੱਖੜਾ ਨਿਹਾਰ ਲੈਣ ਦੇ
ਹਾਲੇ ਤੱਕ ਨੀ ਯਕੀਨ ਹੋਇਆ ਦਿਲਾ ਨੂੰ
ਕੀ ਚੱਲ ਸਾਨੂੰ ਸੁਪਨੇ ਦੇ ਮਹਿਲ ਤਾ ਉਸਾਰ ਲੈਣ ਦੇ
ਅਸੀਂ ਆਖਿਆ ਸਮੇਂ ਨੂੰ ਜ਼ਰਾ ਹੌਲੀ ਹੌਲੀ ਚੱਲ
ਸਾਨੂੰ ਇਸ਼ਕ ਬਿਮਾਰੀਆਂ ਦਾ ਲੱਭ ਗਿਆ ਹੱਲ
ਅਸੀਂ ਆਖਿਆ ਸਮੇਂ ਨੂੰ ਜ਼ਰਾ ਹੌਲੀ ਹੌਲੀ ਚੱਲ
ਸਾਨੂੰ ਇਸ਼ਕ ਬਿਮਾਰੀਆਂ ਦਾ ਲੱਭ ਗਿਆ ਹੱਲ
ਇਹਨਾਂ ਬੂਹੇ ਅਤੇ ਟਾਕੀਆਂ ਨੂੰ ਸੁਣ ਜੇ ਨਾ ਗੱਲ
ਜ਼ਰਾ ਸ਼ੀਸ਼ੇ ਵਿਚ ਖੁਦ ਨੂੰ ਸੰਵਾਰ ਲੈਣ ਦੇ
ਹਾਲੇ ਤੱਕ ਨੀ ਯਕੀਨ ਹੋਇਆ ਦਿਲਾ ਨੂੰ
ਕੀ ਚੱਲ ਸਾਨੂੰ ਸੁਪਨੇ ਦੇ ਮਹਿਲ ਤਾਂ ਉਸਾਰ ਲੈਣ ਦੇ
ਮੇਰੇ ਸਾਵੇਂ ਖੜਾ ਰਹਿ ਵੇ ਮਾਹੀ
ਕੁਛ ਨਾ ਕਹੀ ਤੂੰ ਬੱਸ ਰੱਜਕੇ ਇਹ ਮੁੱਖੜਾ ਨਿਹਾਰ ਲੈਣ ਦੇ
ਹੋ ਗਏ ਸੱਜਣਾ ਨਾ ’ ਮੇਲ ਖੁਸ਼ੀ ਜਾਂਦੀ ਨੀ ਸੰਭਾਲੀ
ਇਕ ਮੁਲਾਕਾਤਾਂ ਪਿੱਛੋਂ ਹੁੰਦੀ ਅਗਲੀ ਦੀ ਕਾਹਲੀ
ਹੋ ਗਏ ਸੱਜਣਾ ਨਾ ’ ਮੇਲ ਖੁਸ਼ੀ ਜਾਂਦੀ ਨੀ ਸੰਭਾਲੀ
ਇਕ ਮੁਲਾਕਾਤ ਪਿੱਛੋਂ ਹੁੰਦੀ ਅਗਲੀ ਦੀ ਕਾਹਲੀ
ਸਾਨੂੰ ਲੱਬ ਗਈ ਕਿਤਾਬ ਜੀ ਗਵਾਚੀ ਰੂਹਾਂ ਵਾਲੀ
ਗੱਲਾਂ ਤੇਰੇ ਅੱਗੇ ਸਾਰੀਆਂ ਖਿਲਾਰ ਲੈਣ ’ਦੇ
ਹਾਲੇ ਤੱਕ ਨੀ ਯਕੀਨ ਹੋਇਆ ਦਿਲਾ ਨੂੰ
ਕੀ ਚੱਲ ਸਾਨੂੰ ਸੁਪਨੇ ਦੇ ਮਹਿਲ ਤਾਂ ਉਸਾਰ ਲੈਣ ਦੇ
ਮੇਰੇ ਸਾਵੇਂ ਖੜਾ ਰਹਿ ਵੇ , ਹਾਨ !
ਜਦੋਂ ਪਿਆਰ ਦੇ ਕੇ ’ਅਰੇਆਂ ਚੋਂ ਖਿੰਡ ਗਏ ਸੀ ਫੁੱਲ
ਤੂੰ ਤਾਂ ਜਾਨ ’ਦਾ ਐ ਕਿੰਨਾ ਓਹਨਾ ਹੰਜੂਆਂ ਦਾ ਮੁੱਲ
ਹੋ ਜਦੋਂ ! ਜਦੋਂ ! ਜਦੋਂ ! ਨਾ ! ਨਾ !
ਜਦੋਂ ਪਿਆਰ ਦੇ ਕੇ ’ਅਰੇਆਂ ਚੋਂ ਖਿੰਡ ਗਏ ਸੀ ਫੁੱਲ
ਤੂੰ ਤਾਂ ਜਾਨ ’ਦਾ ਐ ਕਿੰਨਾ ਓਹਨਾ ਹੰਜੂਆਂ ਦਾ ਮੁੱਲ
ਜਿਹੜਾ ਸਦਰਾਂ ਦੇ ਨੈਣਾ ਵਿਚੋਂ ਪਾਣੀ ਗਿਆ ਡੁੱਲ
ਓਸੇ ਪਾਣੀ ਤੋਂ ਪਤੀਆਂ ਨੀਤਾਰ ਲੈਣ ’ਦੇ
ਹਾਲੇ ਤੱਕ ਨੀ ਯਾਕੀਨ ਹੋਇਆ ਦਿਲਾ ਨੂੰ
ਕੀ ਚੱਲ ਸਾਨੂੰ ਸੁਫ਼ਨੇ ਦੇ ਮਹਿਲ ਤਾ ਉਸਾਰ ਲੈਣ ਦੇ
ਮੇਰੇ ਸਾਵੇਂ ਖੜਾ ਰਹਿ ਵੇ ਮਾਹੀ
ਕੁਛ ਨਾ ਕਹੀ ਤੂੰ ਬੱਸ ਰੱਜਕੇ ਇਹ ਮੁੱਖੜਾ ਨਿਹਾਰ ਲੈਣ ਦੇ
ਸਾਨੂੰ ਹੋਸ਼ ਨੀ ਰਹੀਂ ਜੀ ਪਰ ਸਾਡਾ ਨੀ ਕਸੂਰ
ਵੇ ਤੂੰ ਮਹਿਰਮਾਂ ਅਸਾਂ ਤੋਂ ਰਿਹਾ ਬੜਾ ਚਿਰ ਦੂਰ
ਸਾਨੂੰ ਹੋਸ਼ ਨੀ ਰਹੀਂ ਜੀ ਪਰ ਸਾਡਾ ਨੀ ਕਸੂਰ
ਵੇ ਤੂੰ ਮਹਿਰਮਾਂ ਅਸਾਂ ਤੋਂ ਰਿਹਾ ਬੜਾ ਚਿਰ ਦੂਰ
ਹੁਣ ਅਸਲਾ ਮੋਹੱਬਤਾਂ ਦਾ ਛਾਯਾ ਐ ਸੁਰੂਰ
ਸਾਨੂੰ ਖੁਸ਼ੀ ਖੁਸ਼ੀ ਜਿੰਦ ਤੈਥੋਂ ਵਾਰ ਲੈਣ ਦੇ
ਹਾਲੇ ਤੱਕ ਨੀ ਯਾਕੀਨ ਹੋਇਆ ਦਿਲਾ ਨੂੰ
ਕੀ ਚੱਲ ਸਾਨੂੰ ਸੁਫ਼ਨੇ ਦੇ ਮਹਿਲ ਤਾ ਉਸਾਰ ਲੈਣ ਦੇ
ਮੇਰੇ ਸਾਵੇਂ ਖੜਾ ਰਹਿ ਵੇ ਮਾਹੀ
ਕੁਛ ਨਾ ਕਹੀ ਤੂੰ ਬੱਸ ਰੱਜਕੇ ਇਹ ਮੁੱਖੜਾ ਨਿਹਾਰ ਲੈਣ ਦੇ
ਸਾਨੂੰ ਸੁਪਨੇ ਦੇ ਮਹਿਲ ਤਾਂ ਉਸਾਰ ਲੈਣ ਦੇ
ਜ਼ਰਾ ਸ਼ੀਸ਼ੇ ਵਿਚ ਖੁਦ ਨੂੰ ਸੰਵਾਰ ਲੈਣ ਦੇ
ਗੱਲਾਂ ਤੇਰੇ ਅਗੇ ਸਾਰੀਆਂ ਖਿਲਾਰ ਲੈਣ ਦੇ
ਓਸੇ ਪਾਣੀ ਉੱਤੇ ਪੱਤੀਆਂ ਨੂੰ ਤਾਰ ਲੈਣ ਦੇ
ਸਾਨੂੰ ਖੁਸ਼ੀ ਖੁਸ਼ੀ ਜਿੰਦ ਤੈਥੋਂ ਵਾਰ ਲੈਣ ਦੇ