Yaar Anmulley

Babbu

ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ
ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ
ਸੀ ਮੌਜਾਂ ਕਰਦੇ college ਪੜਦੇ
ਸੀ ਨਾਲ ਬਿਤਾਈ ਉਹ ਉਮਰ ਜਵਾਨੀ (ਉਮਰ ਜਵਾਨੀ)
ਉਹ ਦੁਨੀਆਂ ਵੱਖਰੀ ਸੀ ਨੀ ਲੜੇ ਲੜਾਈਆਂ
ਨਾ ਹੋਣ ਪੜ੍ਹਾਈਆਂ, ਸਾਰਾ ਦਿਨ ਘਰ ਨੀ
ਕਿਸੇ ਦਾ ਡਰ ਨਹੀਂ
ਗੁਲਾਬਾਂ ਵਰਗੀ ਉਦੋਂ ਜ਼ਿੰਦਗਾਨੀ (ਉਦੋਂ ਜ਼ਿੰਦਗਾਨੀ)
ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ

ਕਦੇ ਲਾਉਣ ਕਲਾਸਾਂ ਨਾ
ਕਦੇ ਲਾਉਣ ਕਲਾਸਾਂ ਨਾ
ਬੈਠ ਕੰਟੀਨੀ, ਪਾ ਕੇ ਵੱਧ ਚੀਨੀ
ਪੀਂਦੇ ਸੀ ਚਾਹਾਂ, ਬਣਾਉਣ ਸਲਾਹਾਂ, ਕਿਵੇਂ ਕੁਝ ਕਰੀਏ?
ਧਮਕ ਅਸਮਾਨੀ
ਸਭ ਬੜੇ ਸ਼ੋਕੀਨ ਹੁੰਦੇ
ਵਾਲ ਜਿਹੀ ਵਾਹਕੇ, ਤੇ gel ਲਗਾ ਕੇ
ਸ਼ੀਸ਼ੇ ਦੇ ਮੂਹਰੇ ਤੇ ਬਾਪੂ ਘੂਰੇ
Tommy ਦੀਆਂ shirt ਆ ਐਨਕ Armani (ਐਨਕ Armani)
ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ

ਓ, college ਕੁੜੀਆਂ ਦਾ
ਓ, college ਕੁੜੀਆਂ ਦਾ ਬੱਝੇ 12:30 ਤੇ ਜਾਣਾ ਯਾਰਾਂ
ਨੀ ਸ਼ੀਸ਼ੇ ਓਹਲੇ ਤੇ ਖੜੇ ਪਟੋਲੇ
ਲਾ ਕੇ ਵਿੱਚ ਗਾਣੇ ਚਲਾਉਂਦੇ ਗੱਡੀਆਂ
ਇੱਕ Sumrry ਹੁੰਦਾ ਸੀ ਜੀ ਬੜਾ ਸ਼ਿਕਾਰੀ
ਤੇ ਦੇਖ ਕੁਆਰੀ ਲਗਾਏ try ਆ, ਜੀ ਬਹੁਤ ਫਸਾਈਆਂ
Chandigarh ਜਾ ਕੇ ਘੁਮਾਉਂਦਾ ਨੱਢੀਆਂ
ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ

ਬੜਾ Bullet ਪਿਆਰਾ ਸੀ
ਬੜਾ Bullet ਪਿਆਰਾ ਸੀ
ਆਪ ਨਾ ਨਹਾਉਂਦੇ, Bullet ਚਮਕਾਉਂਦੇ
ਤੇ ਹੌਲੀ ਚਲਾਉਂਦੇ, ਗੇੜੀਆਂ ਲਾਉਂਦੇ
Bullet ਦੇ ਉੱਤੇ ਕੁੜੀ ਵੀ ਮਰਦੀ
ਜਿਹੜਾ ਕਮਰਾ Gill ਦਾ ਸੀ, ਆਂਟੀ ਸੀ ਪਿੱਟਦੀ
ਓ, ਮਹਿਫ਼ਿਲ ਨਿੱਤ ਦੀ
ਯਾਰ ਆਏ ਰਹਿੰਦੇ, ਕੱਠੇ ਜਦ ਬਹਿੰਦੇ bottle ਆ ਖੁੱਲੀਆਂ
Garari ਅੜਦੀ (Garari ਅੜਦੀ)
ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ

Deep ਲੰਡੀ Jeep ਵਾਲਾ
Deep ਲੰਡੀ Jeep ਵਾਲਾ
ਸਿਰੇ ਬਿੱਣ ਲਾਉਂਦਾ, ਤੇ ਕੁੜਤੇ ਪਾਉਂਦਾ
ਸੋਹਣੀ ਜਿਹੀ ਸਹੇਲੀ Uni. ਵਿੱਚ ਬੇਲੀ
ਯਾਰਾਂ ਦਾ ਯਾਰ ਸਾਡਾ M.L.A.
ਜਦ ਪਿੰਡ ਨੂੰ ਮੁੜਦੇ ਸੀ Cheema ਬਾਈ ਮਿਲਦਾ
ਓ, ਟੁਕੜਾ ਦਿਲ ਦਾ
ਮੋਟਰ ਤੇ ਬਹਿੰਦੇ, ਆਪੇ ਕੱਢ ਲੈਂਦੇ
ਸੀ ਘਰ ਦੀ ਕੱਢੀ ਸਵਾਦ ਅਵੱਲੇ
ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ

Babbu ਲਿਖਦਾ ਗਾਣੇ ਸੀ
Babbu ਲਿਖਦਾ ਗਾਣੇ ਸੀ
ਯਾਰਾਂ ਨੂੰ ਚਾਹੁੰਦਾ ਤੇ ਸੋਹਲੇ ਗਾਉਂਦਾ
Harry ਜਿਹੇ ਯਾਰੋ ਜੀ ਪਾਰ ਉਤਾਰੋ
Tap ਹੁਣ ਕੱਢਤੀ Sherry ਨੇ ਪਹਿਲੀ (Sherry ਨੇ ਪਹਿਲੀ)
ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ
ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ

Chansons les plus populaires [artist_preposition] Sharry Maan

Autres artistes de