Udd Jana

Navvi, Dhrruv Yogi

ਖਮਬਾਂ ਵਾਲਿਆਂ ਨਾਲ ਲਾਵੀ ਨਾ ਯਾਰੀ
ਪਰਿੰਦਿਆਂ ਨੇਂ ਉੱਡ ਜਾਣਾ
ਖਮਬਾਂ ਵਾਲਿਆਂ ਨਾਲ ਲਾਵੀ ਨਾ ਯਾਰੀ
ਪਰਿੰਦਿਆਂ ਨੇਂ ਉੱਡ ਜਾਣਾ
ਓਹਦੀ ਲੰਬੀ ਏ ਬਹੁਤ ਉਡਾਰੀ
ਪਰਿੰਦਿਆਂ ਨੇਂ ਉੱਡ ਜਾਣਾ
ਖਮਬਾਂ ਵਾਲਿਆਂ ਨਾਲ ਲਾਵੀ ਨਾ ਯਾਰੀ
ਪਰਿੰਦਿਆਂ ਨੇਂ ਉੱਡ ਜਾਣਾ

ਪੰਛੀ ਤੇ ਪ੍ਰਦੇਸੀ ਦਾ ਯਾ ਕਾਹਦਾ ਦੱਸ ਗੁਮਾਨ ਦਿਲਾ
ਛੱਡ ਜਾਂਦੇ ਨੇਂ ਵੇਖ ਕੇ ਮੌਕਾ ਲੱਭੀ ਜਾਈਂ ਜਹਾਨ ਦਿਲਾ
ਓਹੀ ਜ਼ਿਆਦਾ ਟੁੱਟਦੇ ਨੇਂ ਜੋ ਦਿਲ ਨਾਲ ਦਿੰਦੇ ਜਾਨ ਦਿਲਾ
ਪੰਛੀ ਤੇ ਪ੍ਰਦੇਸੀ ਦਾ ਯਾ ਕਾਹਦਾ ਦੱਸ ਗੁਮਾਨ ਦਿਲਾ
ਦਿਲ ਤੇਰਾ ਦਿਲ ਜਿਨੂੰ ਪਿੰਜਰੇ ਜੇਹਾ ਲੱਗੇ ਵੇ
ਤੇਰਾ ਹੱਥ ਲਾਉਣਾ ਤਿੱਖੇ ਖੰਜਰ ਜੇਹਾ ਲੱਗੇ ਵੇ
ਦਿਲ ਤੇਰਾ ਦਿਲ ਜਿਨੂੰ ਪਿੰਜਰੇ ਜੇਹਾ ਲੱਗੇ ਵੇ
ਤੇਰਾ ਹੱਥ ਲਾਉਣਾ ਤਿੱਖੇ ਖੰਜਰ ਜੇਹਾ ਲੱਗੇ ਵੇ
ਜਿਹਦੇ ਪਿੱਛੇ ਚਾਹ ਸਾਰੇ ਦਿਲ ਦੇ ਤੂੰ ਮਾਰੇ
ਜਿਨੂੰ ਇਸ਼ਕ ਚ ਨੱਚਣਾ ਕੰਜਰ ਜੇਹਾ ਲੱਗੇ
ਮੁੜ ਆਖੀਂ ਨਾ ਜੇ ਓਹਨੇ ਸੱਟ ਮਾਰੀ
ਪਰਿੰਦਿਆਂ ਨੇਂ ਉੱਡ ਜਾਣਾ
ਖਮਬਾਂ ਵਾਲਿਆਂ ਨਾਲ ਲਾਵੀ ਨਾ ਯਾਰੀ
ਪਰਿੰਦਿਆਂ ਨੇਂ ਉੱਡ ਜਾਣਾ
ਖਮਬਾਂ ਵਾਲਿਆਂ ਨਾਲ ਲਾਵੀ ਨਾ ਯਾਰੀ
ਪਰਿੰਦਿਆਂ ਨੇਂ ਉੱਡ ਜਾਣਾ

ਹੋ ਖੈਰ ਖੁਦਾ ਦੇ ਰੰਗ ਨੇਂ ਸਾਰੇ ਕੀ ਕਰੀਏ ਸਮਝਾਈਏ ਕੀ
ਸਮਝ ਨੀਂ ਆਉਂਦੀ ਸੱਜਣਾ ਬੇਲੀ ਕੀ ਲਿਖੀਏ ਏ ਗਾਈਏ ਕੀ
ਵਾਜਾਂ ਪੈਂਦੀਆਂ ਸੁੱਤੇ ਪਏ ਨੁੰ
ਅੱਖ ਖੋਲਾਂ ਸਭ ਸਾਫ ਹੁੰਦਾ
ਦਿਲ ਤੋੜਨ ਦਾ ਗੁਨਾਹ ਐਸਾ ਮਰਕੇ ਵੀ ਨਈ ਮਾਫ ਹੁੰਦਾ
ਨਈ ਵਜ਼ੀਰ ਨੇਂ ਮੂੰਹ ਲਾਏ ਜੋ ਉੱਡ ਗਏ ਪਿੰਜਰੇ ਬਣ ਸਾਡੇ
Navvi ਗੈਰਾਂ ਦੇ ਚੜ੍ਹਨ ਚੁਬਾਰੇ ਜੋ ਸੀ ਚੰਨ ਸਾਰੇ
ਕਦੇ ਕੱਲਾ ਬੈਠ ਗੱਲ ਨੁੰ ਵਿਚਾਰੀ ਦੀਵਾ ਅੰਤ ਬੁੱਝ ਜਾਣਾ

ਹੋ ਹੋ ਹੋ
ਕਹਿੰਦੇ ਲੋਕ ਸਿਆਣੇ ਕਰਿਓ ਇਸ਼ਕ ਬਰਾਬਰ ਵਾਲੇ ਨਾ
ਦਿਲ ਦੇ ਚੰਗੇ ਦੇ ਨਾਲ ਕਰਿਓ ਭਾਵੇਂ ਗੋਰੇ ਕਾਲੇ ਨਾਲ
ਪਰ ਭੁੱਲ ਕੇ ਵੀ ਪਿਆਰ ਨਾ ਕਰਿਊ
ਪਰ ਭੁੱਲ ਕੇ ਵੀ ਪਿਆਰ ਨਾ ਕਰਿਊ ਨਸਲ ਕਬੂਤਰ ਵਾਲੇ ਨਾਲ
ਪਰ ਭੁੱਲ ਕੇ ਵੀ ਪਿਆਰ ਨਾ ਕਰਿਊ ਨਸਲ ਕਬੂਤਰ ਵਾਲੇ ਨਾਲ
ਓਹਦੀ ਲੰਮੀ ਏ ਬਹੁਤ ਉਡਾਰੀ
ਓ ਓ ਓ ਓ

ਵੱਡੇ ਕਹਿੰਦੇ
ਛੋਟੇ ਕਹਿੰਦੇ
ਉਂਗਲਾਂ ਵਾਲੇ ਪੋਟੇ ਕਹਿੰਦੇ
ਕਿੱਕਰਾਂ ਨਿੱਮ ਬਰੋਟੇ ਕਹਿੰਦੇ
ਖਰੇ ਕਹਿੰਦੇ ਖੋਟੇ ਕਹਿੰਦੇ
ਖਮਾਬਾਂ ਵਾਲਿਆਂ ਨਾ ਲਾਵੀ ਨਾ ਯਾਰੀ
ਪਰਿੰਦਿਆਂ ਨੇਂ ਉੱਡ ਜਾਣਾ

Curiosités sur la chanson Udd Jana de Rashmeet Kaur

Qui a composé la chanson “Udd Jana” de Rashmeet Kaur?
La chanson “Udd Jana” de Rashmeet Kaur a été composée par Navvi, Dhrruv Yogi.

Chansons les plus populaires [artist_preposition] Rashmeet Kaur

Autres artistes de Asiatic music