Becharey Aashiqa'n De
ਬਿਚਾਰੇ ਆਸ਼ਿਕਾਂ ਦੇ ਖ਼ਤ ਵੀ ਕਾਹਦੇ, ਅਰਜ਼ੀਆਂ ਨੇ

ਕਿ ਅੱਗਿਓਂ ਹੁਸਨ ਦੀ ਮਾਲਿਕਾਂ ਦੀਆਂ ਹੀ ਮਰਜ਼ੀਆਂ ਨੇ

ਗੁਜ਼ਾਰਿਸ਼ ਇਸ਼ਕ ਦੀ, ਇੱਕੋ ਅਨੇਕਾਂ ਵਾਰ ਕਰ ਦੇ
ਸ਼ੌਦਾਈ ਇਸ ਤਰ੍ਹਾਂ ਹੀ ਸ਼ਾਮ ਨੂੰ ਸਰ-ਸ਼ਾਰ ਕਰ ਦੇ

ਤਮੰਨਾਵਾਂ ਮੁਹੱਬਤ ਵਾਲੀਆਂ ਫੇਰ ਲਰਜ਼ੀਆਂ ਨੇ
ਬਿਚਾਰੇ ਆਸ਼ਿਕਾਂ ਦੇ ਖ਼ਤ ਵੀ ਕਾਹਦੇ, ਅਰਜ਼ੀਆਂ ਨੇ
ਕਿ ਅੱਗਿਓਂ ਹੁਸਨ ਦੀ ਮਾਲਿਕਾਂ ਦੀਆਂ ਹੀ ਮਰਜ਼ੀਆਂ ਨੇ
ਬਿਚਾਰੇ ਆਸ਼ਿਕਾਂ ਦੇ ਖ਼ਤ ਵੀ ਕਾਹਦੇ, ਅਰਜ਼ੀਆਂ ਨੇ
ਇਹ ਜਿਹੜੇ ਗੁਲ-ਬਦਨ ਸ਼ਹਿਜ਼ਾਦੀਆਂ ਲਿਬਾਸ ਪਾਏ
ਇਹਨਾਂ ਨਹੀਂ ਸੋਚਿਆਂ ਹੋਣਾ ਜਿਹਨਾਂ ਹੱਥੋਂ ਸਵਾਏ

ਤੇ ਕਈ ਰਾਤਾਂ ਗਿਣੇ ਤਾਰੇ ਨੇ ਮੰਨੇ ਦਰਜ਼ੀਆਂ ਨੇ
ਬਿਚਾਰੇ ਆਸ਼ਿਕਾਂ ਦੇ ਖ਼ਤ ਵੀ ਕਾਹਦੇ, ਅਰਜ਼ੀਆਂ ਨੇ
ਕਿ ਅੱਗਿਓਂ ਹੁਸਨ ਦੀ ਮਾਲਿਕਾਂ ਦੀਆਂ ਹੀ ਮਰਜ਼ੀਆਂ ਨੇ
ਬਿਚਾਰੇ ਆਸ਼ਿਕਾਂ ਦੇ ਖ਼ਤ ਵੀ ਕਾਹਦੇ, ਅਰਜ਼ੀਆਂ ਨੇ
ਦੀਵਾਨੇ ਨੂੰ ਤਾਂ ਦਰਦਾਂ ਵਿੱਚ ਵੀ ਇਕ ਲੁਤਫ਼ ਆਉਂਦਾ
ਕੇ ਤਾਹੀਓਂ ਮਹਿਫ਼ਿਲਾਂ ਵਿੱਚ ਬੈਠਕੇ Sartaaj ਗਾਉਂਦਾ

ਜੀ ਮੈਨੂੰ ਜਾਪਦਾ ਏ, ਇਹਦੇ ਵਿੱਚ ਵੀ ਖ਼ੁਦਗਰਜ਼ੀਆਂ ਨੇ
ਬਿਚਾਰੇ ਆਸ਼ਿਕਾਂ ਦੇ ਖ਼ਤ ਵੀ ਕਾਹਦੇ, ਅਰਜ਼ੀਆਂ ਨੇ
ਕਿ ਅੱਗਿਓਂ ਹੁਸਨ ਦੀ ਮਾਲਿਕਾਂ ਦੀਆਂ ਹੀ ਮਰਜ਼ੀਆਂ ਨੇ
ਬਿਚਾਰੇ ਆਸ਼ਿਕਾਂ ਦੇ ਖ਼ਤ ਵੀ ਕਾਹਦੇ, ਅਰਜ਼ੀਆਂ ਨੇ
ਤੇ ਅੱਗਿਓਂ ਹੁਸਨ ਦੀ ਮਾਲਿਕਾਂ ਦੀਆਂ ਹੀ ਮਰਜ਼ੀਆਂ ਨੇ
ਬਿਚਾਰੇ - ਹਾਏ! ਬਿਚਾਰੇ - ਓਏ!